ਬਿਜ਼ਨੈੱਸ ਡੈਸਕ :- ਇਸਪਾਤ ਮੰਤਰਾਲਾ ਨੇ ਜਨਤਕ ਖੇਤਰ ਦੀਆਂ ਕੰਪਨੀਆਂ ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (ਸੇਲ) ਅਤੇ ਐੱਨ. ਐੱਮ. ਡੀ. ਸੀ. ਨੂੰ ਵਿਦੇਸ਼ਾਂ ’ਚ ਖਣਿਜ ਜਾਇਦਾਦਾਂ ਲੱਭਣ ਲਈ ਕਿਹਾ ਹੈ। ਇਸ ਦਾ ਉਦੇਸ਼ ਕੰਪਨੀਆਂ ਦੀ ਲੰਬੇ ਸਮੇਂ ਦੀ ਕੱਚੇ ਮਾਲ ਦੀ ਜ਼ਰੂਰਤ ਨੂੰ ਸੁਰੱਖਿਅਤ ਕਰਨਾ ਅਤੇ ਉਤਪਾਦਨ ਲਾਗਤ ਨੂੰ ਕੰਟਰੋਲ ’ਚ ਰੱਖਣਾ ਹੈ। ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਹਾਸਲ ਕਰਨ ਨਾਲ ਭਵਿੱਖ ਦੀਆਂ ਕੱਚੇ ਮਾਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਮਦਦ ਮਿਲੇਗੀ ਅਤੇ ਲਾਗਤ ਵੀ ਘੱਟ ਕੀਤੀ ਜਾ ਸਕੇਗੀ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਇਸਪਾਤ ਉਤਪਾਦਨ ਲਈ ਆਇਰਨ ਓਰ ਅਤੇ ਕੋਕਿੰਗ ਕੋਲਾ ਮੁੱਖ ਕੱਚਾ ਮਾਲ ਹਨ। ਇਸ ਤੋਂ ਇਲਾਵਾ ਚੂਨਾ ਪੱਥਰ ਅਤੇ ਪਲਵਰਾਈਜ਼ਡ ਕੋਲ ਇੰਜੈਕਸ਼ਨ ਵੀ ਮਹੱਤਵਪੂਰਨ ਹਨ। ਭਾਰਤ ’ਚ ਆਇਰਨ ਓਰ ਭਰਪੂਰ ਮਾਤਰਾ ’ਚ ਉਪਲੱਬਧ ਹੈ ਪਰ ਭਾਰਤੀ ਇਸਪਾਤ ਕੰਪਨੀਆਂ ਆਪਣੀ ਕੋਕਿੰਗ ਕੋਲੇ ਦੀ ਜ਼ਰੂਰਤ ਦਾ ਲੱਗਭਗ 85-90 ਫੀਸਦੀ ਦਰਾਮਦ ਕਰਦੀਆਂ ਹਨ। ਇਹ ਕੋਲਾ ਮੁੱਖ ਤੌਰ ’ਤੇ ਆਸਟ੍ਰੇਲੀਆ ਅਤੇ ਮੋਜ਼ਾਮਬਿਕ ਤੋਂ ਆਉਂਦਾ ਹੈ। ਚੂਨੇ ਪੱਥਰ ਦਾ ਵੀ ਕੁਝ ਹਿੱਸਾ ਪੱਛਮੀ ਏਸ਼ੀਆ ਤੋਂ ਦਰਾਮਦ ਕੀਤਾ ਜਾਂਦਾ ਹੈ। ਅਜਿਹੇ ’ਚ ਵਿਦੇਸ਼ਾਂ ਵਿਚ ਮਾਈਨਿੰਗ ਜਾਇਦਾਦਾਂ ਲੱਭਣ ਨਾਲ ਕੰਪਨੀਆਂ ਨੂੰ ਕੱਚੇ ਮਾਲ ਦੀ ਸਪਲਾਈ ਨੂੰ ਸੁਰੱਖਿਅਤ ਕਰਨ ’ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਨਿੱਜੀ ਖੇਤਰ ਦੀ ਇਸਪਾਤ ਕੰਪਨੀ ਜੇ. ਐੱਸ. ਡਬਲਿਊ. ਸਟੀਲ ਵੀ ਵਿਦੇਸ਼ਾਂ ’ਚ ਕੋਕਿੰਗ ਕੋਲੇ ਦੀਆਂ ਜਾਇਦਾਦਾਂ ਹਾਸਲ ਕਰ ਚੁੱਕੀ ਹੈ। ਕੰਪਨੀ ਆਪਣੇ ਕੱਚੇ ਮਾਲ ਦੀ ਲੱਗਭਗ 50 ਫੀਸਦੀ ਜ਼ਰੂਰਤ ਨੂੰ ਆਪਣੇ ਸ੍ਰੋਤਾਂ ਤੋਂ ਪੂਰਾ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਉਥੇ ਹੀ ਮੁੱਖ ਤੌਰ ’ਤੇ ਆਇਰਨ ਓਰ ਦਾ ਉਤਪਾਦਨ ਕਰਨ ਵਾਲੀ ਐੱਨ. ਐੱਮ. ਡੀ. ਸੀ. ਹੋਰ ਖਣਿਜਾਂ ਦੀ ਖੋਜ ਅਤੇ ਉਤਪਾਦਨ ’ਚ ਵੀ ਵਿਸਥਾਰ ਕਰਨਾ ਚਾਹੁੰਦੀ ਹੈ। ਇਸ ਦਾ ਉਦੇਸ਼ ਇਸਪਾਤ ਸਮੇਤ ਵੱਖ-ਵੱਖ ਉਦਯੋਗਾਂ ਦੀਆਂ ਵਧਦੀਆਂ ਖਣਿਜ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮੁਸ਼ਕਿਲ ਖੇਤਰਾਂ ਦੀ ਗੈਸ ਦੀ ਕੀਮਤ ਹੱਦ ਵਧਾ ਕੇ 9.89 ਡਾਲਰ ਪ੍ਰਤੀ ਇਕਾਈ ਕੀਤੀ
NEXT STORY