ਗੁਰੂਗ੍ਰਾਮ – ਸੈਮਸੰਗ ਇੰਡੀਆ ਨੇ ਅੱਜ ਦਿੱਲੀ ਦੇ ਮਸ਼ਹੂਰ ਕਨਾਟ ਪਲੇਸ ’ਚ ਉੱਤਰ ਭਾਰਤ ਦੇ ਆਪਣੇ ਸਭ ਤੋਂ ਵੱਡੇ ਪ੍ਰੀਮੀਅਮ ਐਕਸਪੀਰੀਐਂਸ ਸਟੋਰ ਦਾ ਉਦਘਾਟਨ ਕੀਤਾ। ਰਾਜਧਾਨੀ ਦੇ ਵਿਚੋਂ-ਵਿਚ ਸਥਿਤ ਇਸ ਨਵੇਂ ਐਕਸਪੀਰੀਐਂਸ ਸਟੋਰ ’ਚ ਕਨੈਕਟੇਡ ਲਿਵਿੰਗ, ਸਮਾਰਟਫੋਨ, ਆਡੀਓ, ਗੇਮਿੰਗ, ਲਾਈਫਸਟਾਈਲ ਸਕ੍ਰੀਨ ਅਤੇ ਵੀਅਰੇਬਲਸ ਵਰਗੇ ਮਜ਼ੇਦਾਰ ਜ਼ੋਨ ਨਾਲ ਸੈਮਸੰਗ ਦੇ ਸੰਪੂਰਣ ਪ੍ਰੋਡਕਟ ਈਕੋ-ਸਿਸਟਮ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਥੇ ਸਮਾਰਟਥਿੰਗਸ ਦੇ ਨਾਲ ਇਸ ਦੀ ਮਲਟੀ-ਡਿਵਾਈਸ ਕਨੈਕਟੀਵਿਟੀ ਦੀ ਝਲਕ ਵੀ ਪੇਸ਼ ਕੀਤੀ ਗਈ ਹੈ।
ਇਸ ਸਟੋਰ ਤੋਂ ਖਰੀਦਦਾਰੀ ਕਰਨ ਵਾਲੇ ਪਹਿਲੇ 500 ’ਚੋਂ 5 ਕਿਸਮਤ ਵਾਲੇ ਗਾਹਕਾਂ ਨੂੰ ਗਲੈਕਸੀ ਜੈੱਡ ਫੋਲਡ4 ਜਾਂ ਗਲੈਕਸੀ ਜੈੱਡ ਫਲਿੱਪ4 ਜਿੱਤਣ ਦਾ ਮੌਕਾ ਮਿਲੇਗਾ। ਉੱਥੇ ਹੀ 10,000 ਰੁਪਏ ਤੋਂ ਵੱਧ ਖਰਚ ਕਰਨ ਵਾਲੇ ਪਹਿਲੇ 200 ਗਾਹਕਾਂ ਨੂੰ ਹਰ ਖਰੀਦਦਾਰੀ ’ਤੇ ਨਿਸ਼ਚਿਤ ਤੋਹਫਾ ਮਿਲੇਗਾ। ਪਹਿਲੇ ਦੋ ਦਿਨਾਂ ’ਚ ਸਟੋਰ ’ਤੇ ਆਉਣ ਵਾਲੇ ਗਾਹਕਾਂ ਨੂੰ ਗਲੈਕਸੀ ਸਮਾਰਟਫੋਨ, ਟੈਬਲੇਟ, ਵੀਅਰੇਬਲ, ਲੈਪਟੌਪ, ਟੀ. ਵੀ. ਅਤੇ ਡਿਜ਼ੀਟਲ ਅਪਲਾਇੰਸੇਸ ’ਤੇ 10 ਫੀਸਦੀ ਤੱਕ ਦਾ ਵਾਧੂ ਕੈਸ਼ਬੈਕ ਅਤੇ 30 ਜਨਵਰੀ ਤੋਂ 4 ਫਰਵਰੀ ਦਰਮਿਆਨ ਪੂਰੇ ਸੈਮਸੰਗ ਪ੍ਰੋਡਕਟ ਪੋਰਟਫੋਲੀਓ ’ਤੇ 2 ਗੁਣਾ ਲਾਇਲਟੀ ਪੁਆਇੰਡ ਦਾ ਲਾਭ ਉਠਾਉਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ 9 ਫਰਵਰੀ ਤੋਂ 15 ਫਰਵਰੀ ਦਰਮਿਆਨ ਚੋਣਵੇਂ ਗਲੈਕਸੀ ਡਿਵਾਈਸ ਖਰੀਦਣ ’ਤੇ ਗਾਹਕ 2,999 ਰੁਪਏ ’ਚ ਗਲੈਕਸੀ ਬਡਸ ਪਾ ਸਕਦੇ ਹਨ।
ਬਜਟ ਤੋਂ ਪਹਿਲਾਂ ਅਮਰੀਕਾ ਤੋਂ ਆਈ ਵੱਡੀ ਮੰਗ, ਟੈਕਸ ਨੂੰ ਲੈ ਕੇ ਸੀਤਾਰਮਨ ਨੂੰ ਕੀਤੀ ਅਜਿਹੀ ਬੇਨਤੀ
NEXT STORY