ਨਵੀਂ ਦਿੱਲੀ–ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਯਾਨੀ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਆਪਣੀ ਇਕ ਸਾਲ ਦੀ ਮਿਆਦ ਦੇ ਲੋਨ ’ਤੇ ਮਾਰਜੀਨਲ ਕਾਸਟ ਆਧਾਰਿਤ ਲੈਂਡਿੰਗ ਰੇਟ ਯਾਨੀ ਐੱਮ. ਸੀ. ਐੱਲ. ਆਰ. ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਏਗਾ। ਬੈਂਕ ਦੀਆਂ ਨਵੀਆਂ ਦਰਾਂ 15 ਜਨਵਰੀ ਤੋਂ ਲਾਗੂ ਹੋਣਗੀਆਂ। ਦੱਸ ਦਈਏ ਕਿ ਰੇਪੋ ਰੇਟ ਵਧਣ ਤੋਂ ਬਾਅਦ ਕਈ ਬੈਂਕਾਂ ਨੇ ਐੱਮ. ਸੀ. ਐੱਲ. ਆਰ. ਵਧਾਏ ਹਨ।
ਐੱਸ. ਬੀ. ਆਈ. ਦੀ ਅਧਿਕਾਰਕ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਬੈਂਕ ਨੇ ਆਪਣੇ 1 ਸਾਲ ਦੇ ਐੱਮ. ਸੀ. ਐੱਲ. ਆਰ. ’ਤੇ 10 ਆਧਾਰ ਅੰਕ ਦਾ ਵਾਧਾ ਕੀਤਾ ਹੈ। ਐੱਮ. ਸੀ. ਐੱਲ. ਆਰ. ’ਚ ਵਾਧਾ ਸਿਰਫ ਇਕ ਸਾਲ ਦੀ ਮਿਆਦ ’ਚ ਕੀਤਾ ਗਿਆ ਹੈ। 1 ਸਾਲ ਦੀ ਐੱਮ. ਸੀ. ਐੱਲ. ਆਰ. ਵਧ ਕੇ 8.40 ਫੀਸਦੀ ਹੋ ਗਈ। ਓਵਰਨਾਈਟ ਐੱਮ. ਸੀ. ਐੱਲ. ਆਰ. 7.85, ਇਕ ਅਤੇ 3 ਮਹੀਨੇ ਦੀ ਐੱਮ. ਸੀ. ਐੱਲ. ਆਰ 8, 6 ਮਹੀਨੇ ਦੀ ਐੱਮ. ਸੀ. ਐੱਲ. ਆਰ. 8.30, 2 ਸਾਲ ਦੀ ਐੱਮ. ਸੀ. ਐੱਲ. ਆਰ. 8.50 ਅਤੇ 3 ਸਾਲ ਦੀ ਐੱਮ. ਸੀ. ਐੱਲ. ਆਰ. 8.60 ਫੀਸਦੀ ’ਤੇ ਬਰਕਰਾਰ ਹੈ।
ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਐੱਫ. ਡੀ. ’ਤੇ ਵਧਾਇਆ ਵਿਆਜ
ਉਧਰ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ 2 ਕਰੋੜ ਤੋਂ 25 ਕਰੋੜ ਰੁਪਏ ਤੱਕ ਦੀ ਬਲਕ ਡਿਪਾਜ਼ਿਟ ’ਤੇ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਬੈਂਕ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 13 ਜਨਵਰੀ ਤੋਂ ਲਾਗੂ ਹਨ। ਬੈਂਕ ਹੁਣ 7 ਦਿਨਾਂ ਤੋਂ 10 ਸਾਲਾਂ ’ਚ ਮੈਚਿਓਰ ਹੋਣ ਵਾਲੀ ਜਮ੍ਹਾ ’ਤੇ 5.30 ਤੋਂ 7.30 ਫੀਸਦੀ ਤੱਕ ਦੀ ਵਿਆਜ ਦਰ ਮੁਹੱਈਆ ਕਰ ਰਿਹਾ ਹੈ। ਉੱਥੇ ਹੀ 366 ਦਿਨਾਂ ਤੋਂ 399 ਦਿਨਾਂ ’ਚ ਮੈਚਿਓਰ ਹੋਣ ਵਾਲੀਆਂ ਜਮ੍ਹਾਰਾਸ਼ੀਆਂ ’ਤੇ ਹੁਣ 7.55 ਫੀਸਦੀ ਦੀ ਵੱਧ ਤੋਂ ਵੱਧ ਵਿਆਜ ਦਰ ਪ੍ਰਾਪਤ ਹੋਵੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਇੰਫੋਸਿਸ ਨੇ 6,000 ਫ੍ਰੈਸ਼ਰਸ ਨੂੰ ਕੀਤਾ ਹਾਇਰ, ਵਿੱਤੀ ਸਾਲ 2023 ’ਚ 50,000 ਨਵੀਂ ਹਾਇਰਿੰਗ ਦਾ ਟਾਰਗੈੱਟ
NEXT STORY