ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਗਾਹਕਾਂ ਲਈ ਖੁਸ਼ਖਬਰੀ ਹੈ, ਬੈਂਕ ਨੇ ਨੈੱਟ ਬੈਂਕਿੰਗ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਆਈ.ਐੱਮ.ਪੀ.ਐੱਸ. ਸਰਵਿਸ ਚਾਰਜਜ 'ਚ ਭਾਰੀ ਛੋਟ ਦਾ ਐਲਾਨ ਕੀਤਾ ਹੈ। ਬੈਂਕ ਦੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਈ.ਐੱਮ.ਪੀ.ਐੱਸ. ਸਰਵਿਸ ਚਾਰਜਜ 'ਚ 80 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ, ਇਹ ਕਟੌਤੀ 15 ਅਕਤੂਬਰ ਤੋਂ ਲਾਗੂ ਹੋ ਚੁੱਕੀ ਹੈ। ਬੈਂਕ ਮੁਤਾਬਕ ਆਈ.ਐੱਮ.ਪੀ.ਐੱਸ. ਸੁਵਿਧਾ ਦੇ ਤਹਿਤ 1,000 ਰੁਪਏ ਤਕ ਦੀ ਫੰਡ ਟ੍ਰਾਂਸਫਰ ਕਰਨ 'ਚ ਕਿਸੇ ਤਰ੍ਹਾਂ ਦੀ ਫੀਸ ਨਹੀਂ ਲੱਗੇਗੀ, ਜਦੋਂਕਿ 1,001 ਤੋਂ 10,000 ਰੁਪਏ ਦਾ ਫੰਡ ਟ੍ਰਾਂਸਫਰ ਕਰਨ 'ਚ ਹੁਣ ਸਿਰਫ 1 ਰੁਪਏ ਫੀਸ ਦੇਣੀ ਹੋਵੇਗੀ।
10,001 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤਕ ਦਾ ਫੰਡ ਟ੍ਰਾਂਸਫਰ ਕਰਨ 'ਚ ਸਿਰਫ 2 ਰੁਪਏ ਫੀਸ ਲੱਗੇਗੀ ਅਤੇ 1,00,001 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤਕ ਦਾ ਫੰਡ ਟ੍ਰਾਂਸਫਰ ਕਰਨ 'ਤੇ ਸਿਰਫ 3 ਰੁਪਏ ਫੀਸ ਦੇਣੀ ਪਵੇਗੀ। ਆਈ.ਐੱਮ.ਪੀ.ਐੱਸ. ਮਤਲਬ ਕਿ ਤੁਰੰਤ ਪੇਮੈਂਟ ਸਰਵਿਸ ਦੀ ਸੁਵਿਧਾ ਦੇ ਰਾਹੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਨ ਵਾਲੇ ਗਾਹਕ 24 ਘੰਟੇ ਅਤੇ ਸੱਤਾਂ ਦਿਨਾਂ 'ਚ ਕਦੀ ਵੀ ਕਿਸੇ ਸਮੇਂ ਪੈਸਾ ਟ੍ਰਾਂਸਫਰ ਕਰ ਸਕਦੇ ਹਨ। ਇਕਸਾਰ ਇੰਟਰਨੈੱਟ ਬੈਂਕਿੰਗ ਸਿਰਫ ਬੈਂਕਿੰਗ ਦੇ ਘੰਟਿਆਂ ਤਕ ਹੀ ਸੀਮਿਤ ਹੁੰਦੀ ਹੈ ਪਰ ਆਈ.ਐੱਮ.ਪੀ.ਐੱਸ. ਸੇਵਾ ਛੁੱਟੀ ਦੇ ਦਿਨ ਜਾਂ ਫਿਰ ਦਿਨ ਰਾਤ ਕਦੀ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ।
ਸੋਨਾ 10 ਰੁਪਏ ਸਸਤਾ, ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ
NEXT STORY