ਨਵੀਂ ਦਿੱਲੀ—ਸਰਕਾਰ ਨੇ ਵੱਖ-ਵੱਖ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰ 'ਚ ਕਟੌਤੀ ਕੀਤੀ ਹੈ। ਸਰਕਾਰ ਨੇ ਬੁੱਧਵਾਰ ਨੂੰ ਐੱਨ.ਐੱਸ.ਸੀ. ਅਤੇ ਪੀ.ਪੀ.ਐੱਫ. ਵਰਗੀਆਂ ਸਮਾਲ ਸੇਵਿੰਗਸ ਸਕੀਮਸ ਦੀਆਂ ਵਿਆਜ ਦਰਾਂ 'ਚ ਜਨਵਰੀ-ਮਾਰਚ ਤਿਮਾਹੀ 'ਚ 0.2 ਫੀਸਦੀ ਦੀ ਕਟੌਤੀ ਕੀਤੀ ਹੈ। ਸਰਕਾਰ ਦੇ ਇਸ ਕਦਮ ਤੋਂ ਪ੍ਰਭਾਵਿਤ ਹੋ ਕੇ ਬੈਂਕ ਡਿਪਾਜ਼ਿਟ ਰੇਟਸ ਘੱਟ ਕਰ ਸਕਦੇ ਹਨ। ਪੰਜ ਸਾਲ ਵਾਲੀ ਸੀਨੀਅਰ ਨਾਗਰਿਕ ਸੇਵਿੰਗਸ ਸਕੀਮਸ 'ਤੇ ਦਰ 8.3 ਫੀਸਦੀ 'ਤੇ ਬਰਕਰਾਰ ਰੱਖੀ ਗਈ ਹੈ।
ਵਿੱਤੀ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਨੈਸ਼ਨਲ ਸੇਵਿੰਗਸ ਸਰਟੀਫਿਕੇਟਸ, ਸੁਕੰਨਿਆਂ ਸਮਰਿਧੀ ਅਕਾਊਂਟ, ਕਿਸਾਨ ਵਿਕਾਸ ਪੱਤਰ ਅਤੇ ਪਬਲਿਕ ਪ੍ਰੋਵੀਡੈਂਟ ਫੰਡ ਦੀਆਂ ਵਿਆਜ ਦਰਾਂ ਨੂੰ ਘੱਟ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਸੇਵਿੰਗਸ ਡਿਪਾਜ਼ਿਟਸ 'ਤੇ ਵਿਆਜ ਦਰ ਦੀ ਸਾਲਾਨਾ ਦਰ 4 ਫੀਸਦੀ ਹੀ ਰੱਖੀ ਗਈ ਹੈ।
ਪਿਛਲੇ ਸਾਲ ਅਪ੍ਰੈਲ ਤੋਂ ਛੋਟੀ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਤਿਮਾਹੀ ਆਧਾਰ 'ਤੇ ਬਦਲਾਅ ਕੀਤਾ ਜਾ ਰਿਹਾ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਪੀ.ਪੀ.ਐੱਫ ਅਤੇ ਐੱਨ.ਐੱਸ.ਸੀ. 'ਤੇ ਸਾਲਾਨਾ ਦਰ 7.6 ਫੀਸਦੀ ਤੋਂ ਘੱਟ ਹੋਵੇਗੀ। ਉਧਰ ਕੇ.ਵੀ.ਪੀ. ਲਈ ਦਰ 7.3 ਫੀਸਦੀ ਹੋਵੇਗੀ ਅਤੇ ਉਹ 11 ਮਹੀਨਿਆਂ 'ਚ ਮੈਚਿਓਰ ਹੋ ਜਾਵੇਗੀ। ਸੁਕੰਨਿਆਂ ਸਮਰਿਧੀ ਅਕਾਊਂਟ 'ਚ ਵਿਆਜ ਦਰ ਪਹਿਲਾਂ ਦੇ 8.3 ਫੀਸਦੀ ਦੇ ਮੁਕਾਬਲੇ 8.3 ਫੀਸਦੀ ਸਾਲਾਨਾ ਆਧਾਰ 'ਤੇ ਹੋਵੇਗੀ।
ਬੈਡ ਲੋਨ ਦੇ ਮਾਮਲੇ 'ਚ ਦੁਨੀਆ ਦੇ ਸਿਰਫ ਚਾਰ ਦੇਸ਼ ਹਨ ਭਾਰਤ ਤੋਂ ਅੱਗੇ
NEXT STORY