ਨਵੀਂ ਦਿੱਲੀ - ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਲੱਗਭਗ 68.5 ਲੱਖ ਰੁਪਏ ਦਾ ਬਕਾਇਆ ਵਸੂਲਣ ਲਈ ਵੇਣੂਗੋਪਾਲ ਧੂਤ ਅਤੇ ਵੀਡੀਓਕਾਨ ਇੰਡਸਟਰੀਜ਼ ਦੀ ਪ੍ਰਮੋਟਰ ਇਕਾਈ ਇਲੈਕਟ੍ਰੋਪਾਰਟਸ (ਇੰਡੀਆ) ਦੇ ਬੈਂਕ ਖਾਤਿਆਂ, ਸ਼ੇਅਰਾਂ ਅਤੇ ਮਿਊਚੁਅਲ ਫੰਡ ਹੋਲਡਿੰਗ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : Air India Express ਦਾ ਧਮਾਕੇਦਾਰ ਆਫ਼ਰ, ਬੁਕਿੰਗ ਲਈ ਬਾਕੀ ਬਚੇ ਸਿਰਫ਼ ਇੰਨੇ ਦਿਨ
ਇਸ ਤੋਂ ਪਹਿਲਾਂ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ ਨੇ 30 ਸਤੰਬਰ ਨੂੰ ਵੀਡੀਓਕਾਨ ਇੰਡਸਟਰੀਜ਼ ਦੀ ਪ੍ਰਮੋਟਰ ਇਕਾਈ ਇਲੈਕਟ੍ਰੋਪਾਰਟਸ (ਇੰਡੀਆ) ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵੇਣੂਗੋਪਾਲ ਧੂਤ ਨੂੰ ਨੋਟਿਸ ਭੇਜਿਆ ਸੀ।
ਇਹ ਵੀ ਪੜ੍ਹੋ : ਭਾਰਤ 'ਚ ਇੰਟਰਨੈੱਟ ਕ੍ਰਾਂਤੀ! ਸਿੱਧਾ Space ਤੋਂ ਮਿਲੇਗਾ High Speed Internet
15 ਦਿਨ ਦੇ ਅੰਦਰ ਬਕਾਇਆ ਚੁਕਾਉਣ ਦਾ ਦਿੱਤਾ ਸੀ ਹੁਕਮ
ਨੋਟਿਸ ’ਚ ਉਨ੍ਹਾਂ ਨੂੰ ਵੀਡੀਓਕਾਨ ਇੰਡਸਟਰੀਜ਼ ਦੇ ਸ਼ੇਅਰਾਂ ’ਚ ਅੰਦਰੂਨੀ ਕਾਰੋਬਾਰ ਸਰਗਰਮੀਆਂ ਦੇ ਇਕ ਮਾਮਲੇ ’ਚ 15 ਦਿਨਾਂ ਦੇ ਅੰਦਰ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਧੂਤ ਅਤੇ ਇਲੈਕਟ੍ਰੋਪਾਰਟਸ (ਇੰਡੀਆ) ਦੇ ਜੁਰਮਾਨੇ ਨਾ ਦੇਣ ’ਤੇ ਤਾਜ਼ਾ ਕਾਰਵਾਈ ਕੀਤੀ ਗਈ। ਕੁਰਕੀ ਦੇ 2 ਹੁਕਮਾਂ ’ਚ ਬਾਜ਼ਾਰ ਰੈਗੂਲੇਟਰ ਨੇ ਬਕਾਇਆ ਰਾਸ਼ੀ ਦੀ ਵਸੂਲੀ ਲਈ ਵੇਣੂਗੋਪਾਲ ਧੂਤ ਅਤੇ ਇਲੈਕਟ੍ਰੋਪਾਰਟਸ (ਇੰਡੀਆ) ਦੇ ਬੈਂਕ, ਡੀਮੈਟ ਖਾਤਿਆਂ ਅਤੇ ਮਿਊਚੁਅਲ ਫੰਡ ਹੋਲਡਿੰਗ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : Instagram ਯੂਜ਼ਰਜ਼ ਲਈ Good News: ਹੁਣ Auto Refresh ਨਾਲ ਗਾਇਬ ਨਹੀਂ ਹੋਣਗੀਆਂ ਮਨਪਸੰਦ ਪੋਸਟ
ਇਹ ਵੀ ਪੜ੍ਹੋ : AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੰਬਰ 'ਚ ਨਿਵੇਸ਼ਕਾਂ ਦੇ ਡੁੱਬੇ 15 ਲੱਖ ਕਰੋੜ ਰੁਪਏ ਤੋਂ ਜ਼ਿਆਦਾ, ਮਾਹਰਾਂ ਨੇ ਬਾਜ਼ਾਰ ਬਾਰੇ ਕਹੀਆਂ ਡਰਾਉਣੀਆਂ ਗੱਲਾਂ
NEXT STORY