ਨਵੀਂ ਦਿੱਲੀ (ਇੰਟ.) – ਸ਼ੇਅਰ ਬਾਜ਼ਾਰ ’ਚ ਨਿਵੇਸ਼ ਜਾਂ ਵਪਾਰ ਕਰਨ ਵਾਲਿਆਂ ਲਈ ਰਾਹਤ ਦੀ ਖਬਰ ਹੈ। ਜੇਕਰ ਤੁਸੀਂ ਆਪਣਾ ਡੀਮੈਟ ਅਤੇ ਵਪਾਰਕ ਖਾਤੇ ਦਾ ਕੇ. ਵਾਈ. ਸੀ. ਨਹੀਂ ਕਰਵਾਇਆ ਹੈ ਤਾਂ ਹੁਣ ਤੁਹਾਡੇ ਕੋਲ ਜੂਨ ਤੱਕ ਦਾ ਸਮਾਂ ਹੈ। ਦਰਅਸਲ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਨੇ ਮੌਜੂਦਾ ਡੀਮੈਟ ਅਤੇ ਟ੍ਰੇਡਿੰਗ ਅਕਾਊਂਟ ਦੇ ਕੇ. ਵਾਈ. ਸੀ. ਕਰਨ ਦੀ ਡੈੱਡਲਾਈਨ ਨੂੰ 3 ਮਹੀਨਿਆਂ ਲਈ ਵਧਾ ਕੇ 30 ਜੂਨ ਤੱਕ ਕਰ ਦਿੱਤਾ ਹੈ। ਪਹਿਲਾਂ ਇਹ ਡੈੱਡਲਾਈਨ 21 ਮਾਰਚ ਸੀ।
ਐੱਨ. ਐੱਸ. ਡੀ. ਐੱਲ. ਦੇ ਸਰਕੂਲਰ ਮੁਤਾਬਕ ਬਿਨਾਂ ਕੇ. ਵਾਈ. ਸੀ. ਵਾਲੇ ਡੀਮੈਟ ਅਕਾਊਂਟ ਨੂੰ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਪਰ ਸੇਬੀ ਅਤੇ ਐੱਮ. ਆਈ. ਆਈ. ਨਾਲ ਡਿਸਕਸ਼ਨ ਦੇ ਆਧਾਰ ’ਤੇ ਇਸ ਡੈੱਡਲਾਈਨ ਨੂੰ 30 ਜੂਨ ਤੱਕ ਲਈ ਵਧਾ ਦਿੱਤਾ ਗਿਆ ਹੈ। ਕੇ. ਵਾਈ. ਸੀ. ਕਰਵਾਉਣ ਲਈ ਡੀਮੈਟ ਅਕਾਊਂਟ ਹੋਲਡਰਸ ਨੂੰ 6 ਅਹਿਮ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੋਣਗੀਆਂ। ਇਨ੍ਹਾਂ ’ਚ ਤੁਹਾਡਾ ਨਾਂ, ਪੈਨ ਕਾਰਡ ਨੰਬਰ, ਪਤਾ, ਮੋਬਾਇਲ ਨੰਬਰ, ਈ-ਮੇਲ ਆਈ. ਡੀ. ਅਤੇ ਇਨਕਮ ਰੇਂਜ ਸ਼ਾਮਲ ਹਨ। ਉਹ ਨਿਵੇਸ਼ਕ, ਜੋ ਕਸਟੋਡੀਅਨ ਸਰਵਿਸਿਜ਼ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਲਈ ਕਸਟੋਡੀਅਨ ਡਿਟੇਲਸ ਦੇਣਾ ਵੀ ਜ਼ਰੂਰੀ ਹੈ। ਜੇ ਡੈੱਡਲਾਈਨ ਤੱਕ ਇਹ ਸਾਰੀਆਂ ਜਾਣਕਾਰੀਆਂ ਅਪਡੇਟ ਨਹੀਂ ਹੁੰਦੀਆਂ ਹਨ ਤਾਂ ਨਿਵੇਸ਼ਕ ਦਾ ਐਕਸਚੇਂਜ ਟ੍ਰੇਡ ਅਕਾਊਂਟ ਵੀ ਰੱਦ ਹੋ ਜਾਏਗਾ।
ਮਹਿੰਗਾਈ ਦਾ ਵੱਡਾ ਝਟਕਾ, 13 ਦਿਨਾਂ 'ਚ 8 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦਾ ਭਾਅ
NEXT STORY