ਨਵੀਂ ਦਿੱਲੀ - ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਓਲਾ ਇਲੈਕਟ੍ਰਿਕ ਦੀ ਸਾਖ ਨੂੰ ਸਕੂਟਰਾਂ 'ਚ ਖਰਾਬੀ ਕਾਰਨ ਝਟਕਾ ਲੱਗਾ ਸੀ। ਇਸ ਕਾਰਨ ਓਲਾ ਇਲੈਕਟ੍ਰਿਕ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਗਿਰਾਵਟ ਆਈ ਸੀ ਅਤੇ ਹੁਣ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਉਨ੍ਹਾਂ ਖ਼ਿਲਾਫ਼ ਸਟਾਕ ਐਕਸਚੇਂਜ 'ਚ ਫਾਈਲਿੰਗ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਨ ਦੇ ਦੋਸ਼ 'ਚ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਓਲਾ ਇਲੈਕਟ੍ਰਿਕ ਦੇ ਸ਼ੇਅਰਾਂ ਵਿਚ ਗਿਰਾਵਟ ਆਈ ਸੀ, ਜਿਸ ਨੂੰ ਰੋਕਣ ਲ਼ਈ ਭਾਵਿਕ ਅਗਰਵਾਲ ਨੇ 5,000 ਸਰਵਿਸ ਸਟੇਸ਼ਨਾਂ ਦੇ ਉਦਘਾਟਨ ਦਾ ਵਾਇਦਾ ਕੀਤਾ ਸੀ। ਹੁਣ ਸੇਬੀ ਦੀ ਚਿਤਾਵਨੀ ਨੇ ਉਨ੍ਹਾਂ ਨੂੰ ਫਿਰ ਤੋਂ ਮੁਸ਼ਕਲਾਂ ਵਿਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ
ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ.....
OLA ਇਲੈਕਟ੍ਰਿਕ ਨੂੰ ਚਿਤਾਵਨੀ ਕਿਉਂ ਮਿਲੀ?
ਸੇਬੀ ਦੁਆਰਾ ਓਲਾ ਇਲੈਕਟ੍ਰਿਕ ਨੂੰ ਜਾਰੀ ਕੀਤੀ ਗਈ ਚੇਤਾਵਨੀ ਨਿਯਮਾਂ 4 (1) (ਡੀ), 4 (1) (ਐਫ), 4 (1) (ਐਚ) ਅਤੇ 30 (6) ਦੇ ਅਨੁਸਾਰ ਹੈ ਉਲੰਘਣਾ ਕਾਰਨ ਦਿੱਤੀ ਗਈ ਹੈ। ਸੇਬੀ ਦੇ ਇਨ੍ਹਾਂ ਧਾਰਾਵਾਂ ਵਿਚ ਕਿਹਾ ਗਿਆ ਹੈ ਕਿ 'ਜਾਣਕਾਰੀ ਦਾ ਪ੍ਰਸਾਰ ਕਰਨ ਵਾਲੇ ਚੈਨਲ ਸਾਰੇ ਨਿਵੇਸ਼ਕਾਂ ਲਈ ਸੰਬੰਧਿਤ ਜਾਣਕਾਰੀ ਤੱਕ ਬਰਾਬਰ, ਸਮੇਂ ਸਿਰ ਅਤੇ ਲਾਗਤ-ਕੁਸ਼ਲ ਪਹੁੰਚ ਨੂੰ ਯਕੀਨੀ ਬਣਾਉਣਗੇ।'
ਦਰਅਸਲ ਓਲਾ ਇਲੈਕਟ੍ਰਿਕ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ BSE ਅਤੇ NSE ਨੂੰ ਫਾਈਲਿੰਗ ਸਬੰਧਿਤ ਖੁਲਾਸੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ(X) 'ਤੇ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਸੇਬੀ ਨੇ ਓਲਾ ਇਲੈਕਟ੍ਰਿਕ 7 ਜਨਵਰੀ 2025 ਨੂੰ ਈ-ਮੇਲ ਲਈ ਪ੍ਰਸ਼ਾਸਨਿਕ ਚਿਤਾਵਨੀ ਜਾਰੀ ਕੀਤੀ। ਇਸ ਚਿਤਾਵਨੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਓਲਾ ਇਲੈਕਟ੍ਰਿਕ ਨੂੰ ਇਸ ਕਾਰਨ ਕਿਸੇ ਵਿੱਤੀ ਅਤੇ ਸੰਚਾਲਨ ਸੰਬੰਧੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਵਾਹਨਾਂ ਲਈ ਲਾਗੂ ਹੋਵੇਗਾ 'ਐਂਡ ਆਫ ਲਾਈਫ ਵਹੀਕਲ' ਨਿਯਮ , ਹਰ ਸਟੇਕਹੋਲਡਰ ਹੋਵੇਗਾ ਜ਼ਿੰਮੇਵਾਰ
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਸ ਜਾਣਕਾਰੀ
2 ਦਸੰਬਰ ਨੂੰ, ਓਲਾ ਇਲੈਕਟ੍ਰਿਕ ਨੇ ਆਪਣੀ ਕਾਰਪੋਰੇਟ ਯੋਜਨਾ ਬਾਰੇ ਜਾਣਕਾਰੀ ਸਟਾਕ ਐਕਸਚੇਂਜਾਂ ਨਾਲ ਸਾਂਝੀ ਕਰਨ ਦੀ ਬਜਾਏ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਂਝੀ ਕੀਤੀ। ਦਰਅਸਲ, ਓਲਾ ਇਲੈਕਟ੍ਰਿਕ ਨੇ 20 ਦਸੰਬਰ ਤੱਕ ਦੇਸ਼ ਭਰ ਵਿੱਚ ਆਪਣੇ ਸਰਵਿਸ ਸਟੇਸ਼ਨਾਂ ਦੀ ਗਿਣਤੀ 4 ਗੁਣਾ ਵਧਾਉਣ ਦੀ ਯੋਜਨਾ ਬਣਾਈ ਸੀ, ਜਿਸ ਦੀ ਜਾਣਕਾਰੀ ਓਲਾ ਇਲੈਕਟ੍ਰਿਕ ਨੇ ਬੀਐਸਈ ਨੂੰ ਦੁਪਹਿਰ 1.36 ਵਜੇ ਅਤੇ ਐਨਐਸਈ ਨੂੰ 2 ਦਸੰਬਰ ਨੂੰ ਦੁਪਹਿਰ 1.41 ਵਜੇ ਦਿੱਤੀ ਸੀ, ਪਰ ਇਹ ਇਹ ਜਾਣਕਾਰੀ ਕੰਪਨੀ ਦੇ ਪ੍ਰਮੋਟਰ ਅਤੇ ਸੀਐਮਡੀ ਭਾਵਿਸ਼ ਅਗਰਵਾਲ ਨੇ ਸਵੇਰੇ 9.45 ਵਜੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ।
ਇਹ ਵੀ ਪੜ੍ਹੋ : ਕੀ ਤੁਹਾਡਾ ਵੀ ਹੈ HDFC 'ਚ ਖ਼ਾਤਾ, ਨਵੇਂ ਸਾਲ 'ਚ ਬੈਂਕ ਨੇ ਦਿੱਤੀ ਖ਼ੁਸ਼ਖ਼ਬਰੀ
ਭਵਿਸ਼ ਅਗਰਵਾਲ ਨੇ ਕਿੱਥੇ ਗਲਤੀ ਕੀਤੀ?
ਸੇਬੀ ਦੇ ਨਿਯਮਾਂ ਮੁਤਾਬਕ ਕੰਪਨੀ ਨੂੰ ਕੋਈ ਵੀ ਘੋਸ਼ਣਾ ਕਰਨ ਤੋਂ 12 ਘੰਟੇ ਪਹਿਲਾਂ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦੇਣੀ ਹੁੰਦੀ ਹੈ, ਤਾਂ ਜੋ ਸਾਰੇ ਨਿਵੇਸ਼ਕਾਂ ਨੂੰ ਸਮਾਂ ਅਤੇ ਮੌਕਾ ਮਿਲ ਸਕੇ, ਪਰ ਓਲਾ ਇਲੈਕਟ੍ਰਿਕ ਦੇ ਮਾਮਲੇ ਵਿੱਚ, ਭਾਵਿਸ਼ ਅਗਰਵਾਲ ਨੇ ਇਹ ਜਾਣਕਾਰੀ ਨਹੀਂ ਦਿੱਤੀ। ਸਟਾਕ ਐਕਸਚੇਂਜ ਅਤੇ ਸੋਸ਼ਲ ਮੀਡੀਆ 'ਤੇ ਇਸ ਨੂੰ ਪੋਸਟ ਕੀਤਾ।
ਸੇਬੀ ਨੇ ਆਪਣੇ ਚਿਤਾਵਨੀ ਪੱਤਰ 'ਚ ਸਪੱਸ਼ਟ ਕੀਤਾ ਹੈ ਕਿ ਜੇਕਰ ਓਲਾ ਇਲੈਕਟ੍ਰਿਕ ਨੇ ਭਵਿੱਖ 'ਚ ਅਜਿਹੀਆਂ ਚੀਜ਼ਾਂ ਨੂੰ ਦੁਬਾਰਾ ਦੁਹਰਾਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ, ਸੇਬੀ ਨੇ ਓਲਾ ਇਲੈਕਟ੍ਰਿਕ ਨੂੰ ਸਟਾਕ ਐਕਸਚੇਂਜ ਨਾਲ ਸੰਚਾਰ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਤੁਹਾਡੇ ਵੀ ਖ਼ਾਤੇ 'ਚੋਂ ਕੱਟੇ ਗਏ ਹਨ ਪੈਸੇ ਤਾਂ ਪੜ੍ਹ ਲਓ ਇਹ ਖ਼ਬਰ, SC ਦੇ ਆ ਗਏ ਨਵੇਂ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਤਰਾਅ-ਚੜ੍ਹਾਅ ਤੋਂ ਬਾਅਦ ਮਾਮੂਲੀ ਕਮਜ਼ੋਰੀ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ, IT Stocks 'ਚ ਹਲਚਲ ਵਧੀ
NEXT STORY