ਨਵੀਂ ਦਿੱਲੀ — ਏਸ਼ੀਆਈ ਬਾਜ਼ਾਰਾਂ ਦੇ ਮਿਲੇ-ਜੁਲੇ ਸੰਕੇਤਾਂ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਅੱਜ ਵਾਧਾ ਲੈ ਕੇ ਖੁੱਲ੍ਹਿਆ। ਸੈਂਸੈਕਸ 100.44 ਅੰਕ ਦੀ ਤੇਜ਼ੀ ਨਾਲ 46060.32 'ਤੇ ਖੁੱਲ੍ਹਿਆ ਜਦੋਂਕਿ ਨਿਫਟੀ 34 ਅੰਕ ਦੀ ਤੇਜ਼ੀ ਨਾਲ 13512.30 'ਤੇ ਖੁੱਲ੍ਹਿਆ। ਸੈਂਸੈਕਸ ਦੇ ਸ਼ੇਅਰਾਂ ਵਿਚ ਓ.ਐੱਨ.ਜੀ.ਸੀ. 'ਚ 4 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਟਾਟਾ ਸਟੀਲ, ਐਨ.ਟੀ.ਪੀ.ਸੀ., ਅਲਟਰਾਟੈਕ ਸੀਮੈਂਟ, ਆਈ.ਟੀ.ਸੀ. ਅਤੇ ਮਹਿੰਦਰਾ ਐਂਡ ਮਹਿੰਦਰਾ ਨੂੰ ਸਭ ਤੋਂ ਵੱਧ ਲਾਭ ਹੋਇਆ। ਦੂਜੇ ਪਾਸੇ ਇਨਫੋਸਿਸ, ਟੇਕ ਮਹਿੰਦਰਾ, ਕੋਟਕ ਬੈਂਕ, ਐਕਸਿਸ ਬੈਂਕ ਅਤੇ ਏਸ਼ੀਅਨ ਪੇਂਟਸ ਵਿਚ ਗਿਰਾਵਟ ਦਰਜ ਕੀਤੀ ਗਈ। ਸੈਂਸੇਕਸ ਦੇ 30 ਵਿਚੋਂ 25 ਸ਼ੇਅਰ ਅੱਜ ਵਾਧੇ ਨਾਲ ਖੁੱਲ੍ਹੇ।
ਹੁਣ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਸਬਰੀਮਾਲਾ ਮੰਦਿਰ ਦਾ ਪ੍ਰਸਾਦ
NEXT STORY