ਨਵੀਂ ਦਿੱਲੀ — ਜੇ ਕੋਈ ਸ਼ਰਧਾਲੂ ਕਿਸੇ ਕਾਰਨ ਕੇਰਲ ਦੇ ਸਬਰੀਮਾਲਾ ਮੰਦਿਰ ਤੱਕ ਨਹੀਂ ਜਾ ਸਕਦਾ, ਪਰ ਆਪਣੇ ਭਗਵਾਨ ਦਾ ਪ੍ਰਸਾਦਮ ਖਾਣ ਦੀ ਇੱਛਾ ਹੈ ਤਾਂ ਹੁਣ ਇਹ ਇੱਛਾ ਘਰ ਬੈਠੇ ਪੂਰੀ ਹੋ ਸਕਦੀ ਹੈ। 'ਸਵਾਮੀ ਪ੍ਰਸਾਦਮ' ਖਾਣ ਲਈ ਸਬਰੀਮਾਲਾ ਮੰਦਰ(ਕੇਰਲ) ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਘਰ ਵਿਚ ਹੀ ਸਵਾਮੀ ਪ੍ਰਸਾਦਮ ਪ੍ਰਾਪਤ ਕਰ ਸਕਦੇ ਹੋ। ਇਹ ਬਹੁਤ ਅਸਾਨ ਹੈ ਇਸ ਲਈ ਤੁਹਾਨੂੰ ਸਿਰਫ਼ ਇੰਡੀਅਨ ਡਾਕ ਸੇਵਾ (ਭਾਰਤੀ ਡਾਕ ਸੇਵਾ) ਦੀ ਵੈਬਸਾਈਟ 'ਤੇ ਜਾ ਕੇ ਆਰਡਰ ਦੇਣਾ ਹੋਵੇਗਾ। ਪਰ ਸ਼ਰਤ ਇਹ ਹੈ ਕਿ ਇਕ ਸਮੇਂ ਸਿਰਫ ਇਕ ਪੈਕੇਟ ਮੰਗਵਾਇਆ ਜਾ ਸਕਦਾ ਹੈ। ਹੁਣ ਤੱਕ ਲਗਭਗ 9 ਹਜ਼ਾਰ ਸ਼ਰਧਾਲੂ ਪਹਿਲਾਂ ਹੀ ਸਵਾਮੀ ਪ੍ਰਸਾਦਮ ਦਾ ਆਰਡਰ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾਕ ਵਿਭਾਗ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਪ੍ਰਸ਼ਾਦ ਦੀ ਘਰ-ਘਰ ਸੇਵਾ ਸ਼ੁਰੂ ਕੀਤੀ ਹੈ।
ਪ੍ਰਸਾਦਮ ਦੇ ਇੱਕ ਪੈਕੇਟ ਵਿਚ ਹੋਣਗੀਆਂ ਇਹ ਚੀਜ਼ਾਂ
ਕੇਰਲ ਡਾਕ ਸਰਕਲ ਨੇ ਘਰ-ਘਰ ਜਾ ਕੇ ਸਵਾਮੀ ਪ੍ਰਸਾਦਮ ਨੂੰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸ਼ਰਧਾਲੂਆਂ ਨੂੰ ਪ੍ਰਸਾਦਮ ਦੇ ਪੈਕੇਟ ਲਈ ਸਿਰਫ 450 ਰੁਪਏ ਅਦਾ ਕਰਨੇ ਪੈਣਗੇ। ਪ੍ਰਸਾਦਮ ਵਿਚ ਅਰਾਵਣਾ, ਆਦੀਆਸ਼ਿਸਠਮ (ਘੀ), ਵਿਭੂਤੀ, ਕੁਮਕੁਮ, ਹਲਦੀ ਅਤੇ ਅਰਚਨਾਪ੍ਰਸਾਦਮ ਦਿੱਤੇ ਜਾ ਰਹੇ ਹਨ। ਪ੍ਰਸਾਦਮ ਨੂੰ ਸਪੀਡ ਪੋਸਟ ਸਰਵਿਸ ਰਾਹੀਂ ਬੁੱਕ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਸਪੀਡ ਪੋਸਟ ਨੰਬਰ ਦੇ ਨਾਲ ਸੰਦੇਸ਼ ਤਿਆਰ ਕੀਤਾ ਜਾਏਗਾ ਅਤੇ ਫਿਰ ਸ਼ਰਧਾਲੂ ਨੂੰ ਐਸ ਐਮ ਐਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ। ਸ਼ਰਧਾਲੂ ਇੰਡੀਆ ਪੋਸਟ ਦੀ ਵੈਬਸਾਈਟ 'ਤੇ ਲਾਗਇਨ ਕਰਕੇ ਪ੍ਰਸਾਦਮ ਦੇ ਆਉਣ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਨ।
ਇਹ ਵੀ ਦੇਖੋ : ਸੁਕੰਨਿਆ ਸਮਰਿਧੀ ਯੋਜਨਾ 'ਚ ਹੋਏ ਇਹ ਅਹਿਮ ਬਦਲਾਅ, ਖਾਤਾਧਾਰਕਾਂ ਲਈ ਜਾਣਨੇ ਬੇਹੱਦ ਜ਼ਰੂਰੀ
ਪਿਛਲੇ ਮਹੀਨੇ ਤੋਂ ਸ਼ੁਰੂ ਹੋਈ ਪ੍ਰਸਾਦਮ ਭੇਜਣ ਦੀ ਸਹੂਲਤ
ਡਾਕ ਸੇਵਾ ਵਿਭਾਗ ਅਨੁਸਾਰ ਪ੍ਰਸਾਦਮ ਦੀ ਸੇਵਾ ਪੂਰੇ ਭਾਰਤ ਵਿਚ 6 ਨਵੰਬਰ 2020 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿਸ਼ੇਸ਼ ਸੇਵਾ ਲਈ ਸਕਾਰਾਤਮਕ ਪ੍ਰਤਿਕਿਰਿਆ ਮਿਲ ਰਹੀ ਹੈ। ਹੁਣ ਤੱਕ ਪੂਰੇ ਭਾਰਤ ਵਿਚ ਤਕਰੀਬਨ 9000 ਆਰਡਰ ਬੁੱਕ ਕੀਤੇ ਜਾ ਚੁੱਕੇ ਹਨ ਅਤੇ ਇਹ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਸਬਰੀਮਾਲਾ ਮੰਦਰ ਇਸ ਸਾਲ ਦੇ 'ਮੰਡਲਮ ਸੀਜ਼ਨ ਤੀਰਥ ਯਾਤਰਾ' ਲਈ ਸ਼ਰਧਾਲੂਆਂ ਲਈ 16 ਨਵੰਬਰ 2020 ਤੋਂ ਖੋਲ੍ਹਿਆ ਗਿਆ ਹੈ। ਮੌਜੂਦਾ ਕੋਵਿਡ -19 ਮਹਾਂਮਾਰੀ ਕਾਰਨ ਸ਼ਰਧਾਲੂਆਂ ਨੂੰ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਸਖਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਈ। ਇਸ ਮੌਸਮ ਵਿਚ ਸਿਰਫ ਥੋੜ੍ਹੇ ਜਿਹੇ ਸ਼ਰਧਾਲੂਆਂ ਨੂੰ ਹੀ ਹਰ ਰੋਜ਼ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਇਹ ਵੀ ਦੇਖੋ : ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ
ਨੋਟ - ਵਿਭਾਗ ਵਲੋਂ ਸ਼ੁਰੂ ਕੀਤੀ ਇਹ ਸੇਵਾ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਅਤੇ ਚੀਨ ਦੀ ਅਰਥਵਿਵਸਥਾ ’ਚ ਉਮੀਦ ਤੋਂ ਤੇਜ਼ ਰਿਕਵਰੀ : ADB
NEXT STORY