ਮੁੰਬਈ - ਰਿਕਾਰਡ ਪੱਧਰ 'ਤੇ ਖੁੱਲ੍ਹਣ ਤੋਂ ਬਾਅਦ ਅੱਜ ਮੰਗਲਵਾਰ ਨੂੰ ਦਿਨਭਰ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਸ਼ੇਅਰ ਬਾਜ਼ਾਰ ਫਿਰ ਤੋਂ ਸਰਵ ਉੱਚ ਪੱਧਰ 'ਤੇ ਬੰਦ ਹੋਇਆ ਹੈ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 662.63 ਅੰਕ ਭਾਵ 1.16 ਫੀਸਦੀ ਦੇ ਮਜ਼ਬੂਤ ਵਾਧੇ ਨਾਲ 57,552.39 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 201.15 ਅੰਕ ਭਾਵ 1.19 ਫੀਸਦੀ ਦੇ ਵਾਧੇ ਨਾਲ 17,132.20 'ਤੇ ਬੰਦ ਹੋਇਆ ਹੈ। ਇਹ ਲਗਾਤਾਰ ਸੱਤਵੇਂ ਦਿਨ ਚੜ੍ਹਿਆ ਹੈ। ਕਾਰੋਬਾਰ ਦੌਰਾਨ ਸੈਂਸੈਕਸ ਨੇ 57625.26 ਅਤੇ ਨਿਫਟੀ 17,153.50 ਦੇ ਰਿਕਾਰਡ ਪੱਧਰ ਨੂੰ ਛੋਹ ਲਿਆ ਸੀ। ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 795.40 ਅੰਕ ਭਾਵ 1.43 ਫ਼ੀਸਦੀ ਚੜ੍ਹਿਆ ਸੀ। ਬੰਬਈ ਸਟਾਕ ਐਕਸਚੇਂਜ 'ਤੇ ਸੂਚੀਬੰਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਪਹਿਲੀ ਵਾਰ 250 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ।
ਦੇਸ਼ ਦਾ ਫਾਰੈਕਸ ਰਿਜ਼ਰਵ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਬਾਜ਼ਾਰ ਵਿਚ ਕੈਸ਼ ਫਲੋ ਵੀ ਵਧ ਰਿਹਾ ਹੈ। ਵਿਦੇਸ਼ੀ ਨਿਵੇਸ਼ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਘਰੇਲੂ ਬਾਜ਼ਾਰ ਵਿਚ ਤੇਜ਼ੀ ਆਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਵੀ ਮਜ਼ਬੂਤ ਹੋ ਰਿਹਾ ਹੈ । ਦੂਜੇ ਪਾਸੇ ਟੀਕਕਰਣ ਕਾਰਨ ਨਿਵੇਸ਼ਕਾਂ ਵਿਚ ਕੋਰੋਨਾ ਦਾ ਡਰ ਘੱਟ ਰਿਹਾ ਹੈ। ਇਸ ਤੋਂ ਇਲਾਵਾ ਜੀ.ਡੀ.ਪੀ. ਅਤੇ ਆਟੋ ਵਿਕਰੀ ਦੇ ਚੰਗੇ ਸੰਕੇਤਾਂ ਦੀ ਉਮੀਦ ਨਾਲ ਵੀ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਜੀ.ਡੀ.ਪੀ. ਦੇ ਅੰਕੜੇ ਜਾਰੀ ਹੋਣੇ ਹਨ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਬਜਾਜ ਫਾਈਨਾਂਸ, ਹਿੰਡਾਲਕੋ, ਆਇਸ਼ਰ ਮੋਟਰਸ, ਸ਼੍ਰੀ ਸੀਮੈਂਟ
ਟਾਪ ਲੂਜ਼ਰਜ਼
ਨੇਸਲੇ ਇੰਡੀਆ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਰਿਲਾਇੰਸ, ਬੀਪੀਸੀਐਲ
ਬੀਐਸਈ 'ਤੇ 313 ਸ਼ੇਅਰਾਂ' ਚ ਅਪਰ ਸਰਕਟ ਲੱਗਾ
ਬੀਐਸਈ 'ਤੇ ਵਪਾਰ ਦੌਰਾਨ 203 ਸ਼ੇਅਰ 52 ਹਫਤਿਆਂ ਦੇ ਉੱਚ ਅਤੇ 21 ਸ਼ੇਅਰਾਂ ਦੇ 52 ਹਫਤਿਆਂ ਦੇ ਹੇਠਲੇ ਪੱਧਰ ਤੇ ਵਪਾਰ ਕਰਦੇ ਵੇਖੇ ਗਏ। ਇਸ ਤੋਂ ਇਲਾਵਾ, ਜਦੋਂ 311 ਸ਼ੇਅਰਾਂ 'ਚ ਉਪਰਲਾ ਸਰਕਟ ਲੱਗਾ ਹੈ ਅਤੇ 220 ਸ਼ੇਅਰਾਂ 'ਤੇ ਹੇਠਲਾ ਸਰਕਟ ਲੱਗਾ ਹੈ।
ਆਈ.ਟੀ. ਅਤੇ ਮੈਟਲ ਸ਼ੇਅਰਾਂ ਨੇ ਬਾਜ਼ਾਰ ਵਿੱਚ ਲਿਆਉਂਦਾ ਉਛਾਲ
ਬਾਜ਼ਾਰ ਨੂੰ ਆਈ.ਟੀ. ਅਤੇ ਮੈਟਲ ਸ਼ੇਅਰਾਂ ਦਾ ਸਮਰਥਨ ਪ੍ਰਾਪਤ ਸੀ। ਐਨ.ਐਸ.ਈ. ਤੇ ਆਈ.ਟੀ. ਇੰਡੈਕਸ 1.35%ਦੇ ਵਾਧੇ ਦੇ ਨਾਲ ਬੰਦ ਹੋਇਆ। ਦੂਜੇ ਪਾਸੇ ਮੈਟਲ ਇੰਡੈਕਸ 1.54%ਦੇ ਵਾਧੇ ਨਾਲ ਬੰਦ ਹੋਇਆ।
ਭਾਰਤੀ ਹਵਾਈ ਉਦਯੋਗ ਨੂੰ 260 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ
NEXT STORY