ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 26.87 ਅੰਕ ਕਮਜ਼ੋਰ ਹੋ ਕੇ 35,871.48 ਜਦੋਂਕਿ ਨਿਫਟੀ 'ਚ 1.80 ਅੰਕ ਦਾ ਵਾਧਾ ਦੇਖਿਆ ਗਿਆ। ਨਿਫਟੀ 10,791.65 ਅੰਕ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 57.57 ਅੰਕ ਭਾਵ 0.16 ਫੀਸਦੀ ਡਿੱਗ ਕੇ 35,840.78 'ਤੇ ਅਤੇ ਨਿਫਟੀ 23.55 ਅੰਕ ਭਾਵ 0.22 ਫੀਸਦੀ ਡਿੱਗ ਕੇ 10,766.30 'ਤੇ ਖੁੱਲ੍ਹਿਆ ਹੈ। ਕੱਲ ਦਾ ਸ਼ੇਅਰ ਬਾਜ਼ਾਰ ਤੇਜ਼ੀ ਦੇ ਨਾਲ ਬੰਦ ਹੋਇਆ ਹੈ। ਬੀ.ਐੱਸ.ਈ. ਦਾ 30 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸੈਂਸੈਕਸ 142.09 ਅੰਕਾਂ ਦੀ ਤੇਜ਼ੀ ਨਾਲ 35,898.35 'ਤੇ ਉੱਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ 50 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਨਿਫਟੀ 54.40 ਅੰਕਾਂ ਦੇ ਉਛਾਲ ਦੇ ਨਾਲ 10,789.85 'ਤੇ ਬੰਦ ਹੋਇਆ ਹੈ।
ਰੁਪਏ ਦੀ ਸਪਾਟ ਚਾਲ, 71.25 ਦੇ ਪੱਧਰ 'ਤੇ ਖੁੱਲ੍ਹਿਆ
ਰੁਪਏ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ। ਡਾਲਰ ਮੁਕਾਬਲੇ ਰੁਪਿਆ ਅੱਜ ਬਿਨ੍ਹਾਂ ਕਿਸੇ ਬਦਲਾਅ ਦੇ 71.25 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ 14 ਦੀ ਗਿਰਾਵਟ ਦੇ ਨਾਲ 71.25 ਦੇ ਪੱਧਰ 'ਤੇ ਬੰਦ ਹੋਇਆ ਸੀ।
੍ਵਹਾਈਟ ਹਾਊਸ ਨੂੰ ਮਿਲਿਆ H-1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਖਤਮ ਕਰਨ ਦਾ ਪ੍ਰਸਤਾਵ
NEXT STORY