ਨਵੀਂ ਦਿੱਲੀ- ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਐਸਟ੍ਰਾਜੇਨੇਕਾ ਦੇ ਕੋਰੋਨਾ-19 ਤੋਂ ਬਚਾਅ ਲਈ ਵਿਕਸਿਤ ਕੀਤੇ ਜਾ ਰਹੇ ਟੀਕੇ ਦਾ ਭਾਰਤ ਵਿਚ ਪ੍ਰੀਖਣ ਜਾਰੀ ਹੈ, ਇਸ ਵਿਚ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਹੈ।
ਸੀਰਮ ਇੰਸਟੀਚਿਊਟ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦ ਐਸਟ੍ਰਾਜੇਨੇਕਾ ਨੇ ਇਸ ਦਾ ਪ੍ਰੀਖਣ ਰੋਕ ਦਿੱਤਾ ਹੈ। ਉਸ ਨੇ ਬ੍ਰਿਟੇਨ ਵਿਚ ਪ੍ਰੀਖਣ ਦੌਰਾਨ ਇਹ ਟੀਕਾ ਲਗਵਾਉਣ ਵਾਲੇ ਇਕ ਵਿਅਕਤੀ ਦੇ ਬੀਮਾਰ ਹੋਣ ਕਾਰਨ ਇਸ ਪ੍ਰੀਖਣ ਨੂੰ ਰੋਕਣ ਦਾ ਕਦਮ ਚੁੱਕਿਆ।
ਸੀਰਮ ਇੰਸਟੀਚਿਊਟ ਨੇ ਕਿਹਾ ਕਿ ਬ੍ਰਿਟੇਨ ਵਿਚ ਚੱਲ ਰਹੇ ਪ੍ਰੀਖਣ ਬਾਰੇ ਅਸੀਂ ਕੁਝ ਜ਼ਿਆਦਾ ਨਹੀਂ ਕਹਿ ਸਕਦੇ। ਕੰਪਨੀ ਕਿਹਾ ਕਿ ਜਿੱਥੇ ਤੱਕ ਭਾਰਤ ਵਿਚ ਚੱਲ ਰਹੇ ਪ੍ਰੀਖਣ ਦੀ ਗੱਲ ਹੈ, ਇਹ ਜਾਰੀ ਤੇ ਇਸ ਵਿਚ ਕੋਈ ਸਮੱਸਿਆ ਸਾਹਮਣੇ ਨਹੀਂ ਆਈ । ਸੀਰਮ ਇੰਸਟੀਚਿਊਟ ਨੇ ਐਸਟ੍ਰਾਜੇਨੇਕਾ ਨਾਲ ਟੀਕੇ ਦੀ ਇਕ ਅਰਬ ਖੁਰਾਕ ਦਾ ਉਤਪਾਦਨ ਕਰਨ ਲਈ ਨਿਰਮਾਣ ਅਧੀਨ ਹਿੱਸੇਦਾਰੀ ਕੀਤੀ ਹੈ। ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੀਤਾ ਜਾ ਰਿਹਾ ਹੈ।
ਭਾਰਤੀ ਕੰਪਨੀ ਐਸਟ੍ਰਾਜੇਨੇਕਾ ਦੇ ਸੰਭਾਵਤ ਟੀਕੇ ਦਾ ਭਾਰਤ ਵਿਚ ਮੈਡੀਕਲ ਪ੍ਰੀਖਣ ਕਰ ਰਹੀ ਹੈ। ਭਾਰਤ ਦੇ ਦਵਾਈ ਮਾਹਰਾਂ ਨੇ ਪਿਛਲੇ ਮਹੀਨੇ ਹੀ ਪੁਣੇ ਸਥਿਤ ਇਸ ਕੰਪਨੀ ਨੂੰ ਇਸ ਟੀਕੇ ਦਾ ਭਾਰਤ ਵਿਚ ਦੂਜੇ ਤੇ ਤੀਜੇ ਪੜਾਅ ਦਾ ਪ੍ਰੀਖਣ ਕਰਨ ਦੀ ਇਜ਼ਾਜਤ ਦਿੱਤੀ ਸੀ। ਇਸ ਅਧਿਐਨ ਲਈ ਤਕਰੀਬਨ ਦੋ-ਤਿਹਾਈ ਲੋਕ ਆਪਣੀ ਇੱਛਾ ਮੁਤਾਬਕ ਪ੍ਰੀਖਣ ਵਿਚ ਹਿੱਸਾ ਲੈ ਰਹੇ ਹਨ।
ਇਨਕਮ ਵਿਭਾਗ ਨੇ ਟੈਕਸਦਾਤਾਵਾਂ ਨੂੰ 1.01 ਲੱਖ ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
NEXT STORY