ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਸੇਵਾ ਖੇਤਰ ਦੀਆਂ ਸਰਗਰਮੀਆਂ ਜਨਵਰੀ ਦੇ ਮਹੀਨੇ ’ਚ ਨਰਮ ਪੈ ਗਈਆਂ। ਕੋਰੋਨਾ ਵਾਇਰਸ ਮਹਾਮਾਰੀ ਦੇ ਵਧਣ ਦਰਮਿਆਨ ਨਵੇਂ ਕਾਰੋਬਾਰ ’ਚ ਕਾਫੀ ਹੌਲੀ ਰਫਤਾਰ ਨਾਲ ਵਾਧਾ ਹੋਇਆ। ਵੀਰਵਾਰ ਨੂੰ ਜਾਰੀ ਇਕ ਪ੍ਰਤੀ ਮਹੀਨਾ ਸਰਵੇਖਣ ’ਚ ਇਹ ਕਿਹਾ ਗਿਆ। ਮੌਸਮੀ ਤੌਰ ’ਤੇ ਅਨੁਕੂਲ ਭਾਰਤ ਸੇਵਾ ਵਪਾਰ ਸਰਗਰਮੀਆਂ ਸੂਚਕ ਅੰਕ ਜਨਵਰੀ ’ਚ ਮਾਸਿਕ ਆਧਾਰ ’ਤੇ ਘਟ ਕੇ 51.5 ਰਿਹਾ ਜੋ ਦਸੰਬਰ ’ਚ 55.5 ਸੀ। ਇਹ ਪਿਛਲੇ ਛੇ ਮਹੀਨਿਆਂ ’ਚ ਵਿਸਤਾਰ ਦੀ ਸਭ ਤੋਂ ਹੌਲੀ ਰਫਤਾਰ ਵੱਲ ਇਸ਼ਾਰਾ ਕਰਦਾ ਹੈ। ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਸੇਵਾ ਖੇਤਰ ’ਤੇ ਉਤਪਾਦਨ ’ਚ ਵਿਸਤਾਰ ਦੇਖਿਆ।
‘ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) 50 ਤੋਂ ਉੱਪਰ ਸਰਗਰਮੀਆਂ ’ਚ ਤੇਜ਼ੀ ਨੂੰ ਸੂਚਿਤ ਕਰਦਾ ਹੈ ਜਦ ਕਿ 50 ਤੋਂ ਹੇਠਾਂ ਗਿਰਾਵਟ ਨੂੰ ਦੱਸਦਾ ਹੈ। ਸਰਵੇਖਣ ’ਚ ਹਿੱਸਾ ਲੈਣ ਵਾਲਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਦੇ ਤੇਜ਼ੀ ਨਾਲ ਪ੍ਰਸਾਰ ਕਾਰਨ ਦੇਸ਼ ਦੇ ਕੁੱਝ ਹਿੱਸਿਆਂ ’ਚ ਪਾਬੰਦੀਆਂ ਲਗਾਏ ਜਾਣ ਕਾਰਨ ਮੰਗ ’ਚ ਕਮੀ ਆਈ ਹੈ। ਆਈ. ਐੱਚ. ਐੱਸ. ਮਾਰਕੀਟ ਦੀ ਇਕਨੌਮਿਕ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਮਹਾਮਾਰੀ ਦੇ ਵਧਣ ਅਤੇ ਪਾਬੰਦੀਆਂ ਨੂੰ ਮੁੜ ਲਗਾਏ ਜਾਣ ਕਾਰਨ ਸੇਵਾ ਖੇਤਰ ਦੇ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪਿਆ। ਨਵੇਂ ਕਾਰੋਬਾਰ ਅਤੇ ਉਤਪਾਦਨ ਦੋਵੇਂ ਹੀ ਮਾਮੂਲੀ ਦਰਾਂ ’ਤੇ ਵਧੇ ਜੋ ਛੇ ਮਹੀਨਿਆਂ ’ਚ ਸਭ ਤੋਂ ਕਮਜ਼ੋਰ ਸਨ। ਇਸ ਤੋਂ ਇਲਾਵਾ ਕੰਪਨੀਆਂ ਦਰਮਿਆਨ ਚਿੰਤਾ ਵਧੀ ਹੈ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਾਬੰਦੀਆਂ ਨੂੰ ਮੁੜ ਲਾਗੂ ਕਰਨ ਅਤੇ ਮਹਿੰਗਾਈ ਦੇ ਦਬਾਅ ਕਾਰਨ ਵਿਕਾਸ ਨੂੰ ਨੁਕਸਾਨ ਹੋਵੇਗਾ।
SEBI ਨੇ ਸੈਟਲਮੈਂਟ ਆਰਡਰਾਂ ’ਤੇ ਉੱਚ ਅਧਿਕਾਰ ਪ੍ਰਾਪਤ ਸਲਾਹਕਾਰ ਕਮੇਟੀ ’ਚ ਕੀਤਾ ਬਦਲਾਅ
NEXT STORY