ਨਵੀਂ ਦਿੱਲੀ-ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ ਹੁਣ ਆਪਣੇ ਅੰਸ਼ਧਾਰਕਾਂ ਨੂੰ ਐਕਸਚੇਂਜ ਟ੍ਰੇਡ ਫੰਡ (ਈ. ਟੀ. ਐੱਫ.) ਦੇ ਸ਼ੇਅਰ ਦੇਣ ਦੀ ਯੋਜਨਾ ਬਣਾਈ ਹੈ। ਕੇਂਦਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਡਾ. ਵੀ. ਪੀ. ਜੁਆਏ ਨੇ ਅੱਜ ਇੱਥੇ ਈ. ਪੀ. ਐੱਫ. ਓ. ਭਵਨ 'ਚ ਤਿਰੰਗਾ ਯਾਤਰਾ ਅਤੇ 'ਸੰਕਲਪ ਨਾਲ ਸਿੱਧੀ' ਆਯੋਜਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਈ. ਪੀ. ਐੱਫ. ਓ. 'ਚ ਮੌਜੂਦਾ ਵਿੱਤ ਸਾਲ 'ਚ ਜਮ੍ਹਾ ਕੁਲ ਰਾਸ਼ੀ ਦਾ 15 ਫ਼ੀਸਦੀ ਹਿੱਸਾ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਬਾਰੇ ਡਾ. ਜੁਆਏ ਨੇ ਕਿਹਾ ਕਿ ਸਰਕਾਰ ਦਾ ਵਿਚਾਰ ਅੰਸ਼ਧਾਰਕਾਂ ਨੂੰ ਈ. ਟੀ. ਐੱਫ. ਯੂਨਿਟ ਦੇਣ ਦਾ ਹੈ। ਇਸ ਦੇ ਲਈ ਅੰਸ਼ਧਾਰਕਾਂ ਦੇ ਖਾਤੇ 'ਚ ਹੀ ਇਕ ਖਾਤਾ ਈ. ਟੀ. ਐੱਫ. ਯੂਨਿਟ ਦਿੱਤਾ ਜਾਵੇਗਾ ਅਤੇ ਅੰਸ਼ਧਾਰਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਵੇਚਣ ਦੀ ਵੀ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਕੰਪਟਰੋਲਰ ਐਂਡ ਆਡਿਟ ਜਨਰਲ (ਕੈਗ) ਤੋਂ ਰਾਇ ਮੰਗੀ ਹੈ, ਜਿਸ ਦੇ ਅਗਲੇ ਕੁੱਝ ਦਿਨਾਂ 'ਚ ਆ ਜਾਣ ਦੀ ਉਮੀਦ ਹੈ। ਜੇਕਰ ਕੈਗ ਦੀ ਰਾਇ ਹਾਂ-ਪੱਖੀ ਆਉਂਦੀ ਹੈ ਤਾਂ ਇਸ ਵਿਸ਼ੇ ਨੂੰ ਕੇਂਦਰੀ ਟਰੱਸਟੀ ਬੋਰਡ ਦੇ ਸਾਹਮਣੇ ਵਿਚਾਰ ਲਈ ਰੱਖਿਆ ਜਾਵੇਗਾ ਅਤੇ ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।
ਮੌਜੂਦਾ ਵਿੱਤ ਸਾਲ 'ਚ ਸਰਕਾਰ ਨੇ ਈ. ਪੀ. ਐੱਫ. ਓ. ਨੂੰ 15 ਫ਼ੀਸਦੀ ਯਾਨੀ 22,500 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਦੀ ਮਨਜ਼ੂਰੀ ਦਿੱਤੀ ਹੈ। ਨਵੇਂ ਫੈਸਲੇ ਦੇ ਲਾਗੂ ਹੋਣ 'ਤੇ ਅੰਸ਼ਧਾਰਕਾਂ ਨੂੰ ਈ. ਟੀ. ਐੱਫ. ਯੂਨਿਟ ਦੇਣ ਨਾਲ ਉਸ 'ਤੇ ਫਾਇਦਾ-ਨੁਕਸਾਨ ਦੋਵਾਂ ਦੀ ਜ਼ਿੰਮੇਵਾਰੀ ਹੀ ਅੰਸ਼ਧਾਰਕਾਂ ਦੀ ਹੋਵੇਗੀ। ਹਾਲਾਂਕਿ ਡਾ. ਜੁਆਏ ਨੇ ਕਿਹਾ ਕਿ ਈ. ਟੀ. ਐੱਫ. 'ਤੇ ਲਾਭ ਅੰਸ਼ ਨੂੰ ਅੰਸ਼ਧਾਰਕਾਂ ਨੂੰ ਦੇਣਾ ਸਰਕਾਰ ਦੀ ਪਹਿਲ ਹੈ। ਇਸ ਮੌਕੇ ਡਾ. ਜੁਆਏ ਨੇ ਕਿਹਾ ਕਿ ਈ. ਪੀ. ਐੱਫ. ਓ. ਅਗਲੇ ਸਾਲ ਅਗਸਤ ਤੱਕ ਆਪਣਾ ਸਾਰਾ ਕੰਮਕਾਜ ਕਾਗਜ਼ ਰਹਿਤ ਕਰ ਲਵੇਗਾ।
ਨੰਦਨ ਨੀਲੇਕਣੀ : ਰਾਇਟ ਟੂ ਪ੍ਰਾਇਵੇਸੀ ਡਾਟਾ ਪ੍ਰੋਟੈਕਸ਼ਨ ਦੇ ਤੱਤਾਂ ਨੂੰ ਸਮਝਣ ਦੀ ਪਹਿਚਾਣ
NEXT STORY