ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਵਲੋਂ 2024 ਲਈ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ (ਐਫ.ਆਰ.ਪੀ.) ਵਿਚ 25 ਰੁਪਏ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸਵੇਰ ਦੇ ਕਾਰੋਬਾਰ ਵਿਚ ਖੰਡ ਕੰਪਨੀਆਂ ਦੇ ਸ਼ੇਅਰਾਂ ਵਿਚ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’
ਬੀ.ਐੱਸ.ਈ.-ਸੂਚੀਬੱਧ ਰਾਣਾ ਸ਼ੂਗਰਜ਼ ਦੇ ਸ਼ੇਅਰ 3.21 ਫੀਸਦੀ ਡਿੱਗ ਕੇ 25.35 ਰੁਪਏ, ਮਵਾਨਾ ਸ਼ੂਗਰਜ਼ 2.81 ਫੀਸਦੀ ਡਿੱਗ ਕੇ 101.70 ਰੁਪਏ, ਰਾਜਸ਼੍ਰੀ ਸ਼ੂਗਰਜ਼ ਐਂਡ ਕੈਮੀਕਲਜ਼ ਦਾ ਸ਼ੇਅਰ 2.50 ਫੀਸਦੀ ਡਿੱਗ ਕੇ 72.62 ਰੁਪਏ, ਸ਼੍ਰੀ ਰੇਣੂਕਾ ਸ਼ੂਗਰਜ਼ ਦਾ ਸ਼ੇਅਰ 2.41 ਫੀਸਦੀ ਡਿੱਗ ਕੇ 48.50 ਰੁਪਏ , ਕੇਸੀਪੀ ਸ਼ੂਗਰ ਐਂਡ ਇੰਡਸਟਰੀਜ਼ 2.20 ਫੀਸਦੀ ਡਿੱਗ ਕੇ 40.87 ਰੁਪਏ 'ਤੇ ਅਤੇ ਈਆਈਡੀ ਪੈਰੀ (ਇੰਡੀਆ) ਦਾ ਸ਼ੇਅਰ 1.57 ਫੀਸਦੀ ਡਿੱਗ ਕੇ 629.20 ਰੁਪਏ 'ਤੇ ਆ ਗਿਆ।
ਡਾਲਮੀਆ ਭਾਰਤ ਸ਼ੂਗਰ ਐਂਡ ਇੰਡਸਟਰੀਜ਼ ਦੇ ਸ਼ੇਅਰ 1.15 ਫੀਸਦੀ ਡਿੱਗ ਕੇ 403.15 ਰੁਪਏ ਪ੍ਰਤੀ ਸ਼ੇਅਰ, ਬਲਰਾਮਪੁਰ ਚੀਨੀ ਮਿੱਲਜ਼ ਦਾ ਸ਼ੇਅਰ 1.12 ਫੀਸਦੀ ਡਿੱਗ ਕੇ 376.50 ਰੁਪਏ, ਧਾਮਪੁਰ ਸ਼ੂਗਰ ਮਿੱਲ ਦੇ ਸ਼ੇਅਰ 0.96 ਫੀਸਦੀ ਡਿੱਗ ਕੇ 248 ਰੁਪਏ ਅਤੇ ਤ੍ਰਿਵੇਣੀ ਇੰਜਨੀਅਰਿੰਗ ਐਂਡ ਇੰਡਸਟ੍ਰੀਜ਼ 0.76 ਫ਼ੀਸਦੀ ਦੀ ਗਿਰਾਵਟ ਦੇ ਨਾਲ 347.80 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਿਆ।
ਇਹ ਵੀ ਪੜ੍ਹੋ : 100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ
ਸਰਕਾਰ ਨੇ ਬੁੱਧਵਾਰ ਨੂੰ 2024-25 ਦੇ ਸੀਜ਼ਨ ਲਈ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ (FRP) ਨੂੰ 25 ਰੁਪਏ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਗੰਨੇ ਦਾ ਨਵਾਂ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਐਫਆਰਪੀ ਹੈ। ਮਾਤਰਾ ਦੇ ਲਿਹਾਜ਼ ਨਾਲ ਇਹ ਦੂਜੀ ਵਾਰ ਹੈ ਜਦੋਂ ਮੋਦੀ ਸਰਕਾਰ ਨੇ ਇੱਕ ਵਾਰ ਵਿੱਚ ਐਫਆਰਪੀ ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਗੰਨੇ ਦੀ ਐਫਆਰਪੀ ਵਧਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਲਿਆ ਗਿਆ।
ਸੋਧੀ ਹੋਈ FRP 1 ਅਕਤੂਬਰ, 2024 ਤੋਂ ਲਾਗੂ ਹੋਵੇਗੀ। ਅਧਿਕਾਰਤ ਬਿਆਨ ਅਨੁਸਾਰ, "ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜ ਕਰੋੜ ਤੋਂ ਵੱਧ ਗੰਨਾ ਕਿਸਾਨਾਂ (ਪਰਿਵਾਰਕ ਮੈਂਬਰਾਂ ਸਮੇਤ) ਅਤੇ ਖੰਡ ਖੇਤਰ ਨਾਲ ਜੁੜੇ ਲੱਖਾਂ ਹੋਰ ਲੋਕਾਂ ਨੂੰ ਲਾਭ ਹੋਵੇਗਾ।"
ਇਹ ਵੀ ਪੜ੍ਹੋ : ਲਗਜ਼ਰੀ ਚੀਜ਼ਾਂ ਦੇ ਸ਼ੌਕੀਣ ਭਾਰਤੀ, ਖ਼ਰੀਦੀਆਂ 2 ਹਜ਼ਾਰ ਕਰੋੜ ਰੁਪਏ ਦੀਆਂ ਇਨ੍ਹਾਂ ਬ੍ਰਾਂਡ ਦੀਆਂ ਘੜੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰੈਡਿਟ ਕਾਰਡ ਇੰਡਸਟਰੀ ’ਚ ਹਲਚਲ ਮਚਾਉਣ ਦੀ ਤਿਆਰੀ ’ਚ ਵਾਰੇਨ ਬਫੇ, ਕਰ ਰਹੇ ਨੇ ਸਭ ਤੋਂ ਵੱਡੀ ਡੀਲ
NEXT STORY