ਨਵੀਂ ਦਿੱਲੀ - ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਅੰਤਰਰਾਸ਼ਟਰੀ ਕੀਮਤਾਂ ’ਚ ਤੇਜ਼ੀ ਦੀ ਵਜ੍ਹਾ ਨਾਲ ਅੱਜ ਦਿੱਲੀ ਦੇ ਸਰਾਫਾ ਬਾਜ਼ਾਰ ’ਚ ਵੀ ਸੋਨੇ ਅਤੇ ਚਾਂਦੀ ਦੇ ਭਾਅ ’ਚ ਤੇਜ਼ ਵਾਧਾ ਦਰਜ ਕੀਤਾ ਗਿਆ। ਸੋਨਾ 2600 ਰੁਪਏ ਉੱਛਲ ਕੇ 1,27,800 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਚਾਂਦੀ ਦਾ ਭਾਅ 5600 ਰੁਪਏ ਦੇ ਜ਼ਬਰਦਸਤ ਉਛਾਲ ਨਾਲ 1,61,600 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਸੋਨੇ ਦੀ ਕੀਮਤ 2400 ਰੁਪਏ ਟੁੱਟ ਕੇ 1,25,200 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ, ਜਦੋਂ ਕਿ ਚਾਂਦੀ ਦਾ ਮੁੱਲ 4700 ਰੁਪਏ ਡਿੱਗ ਕੇ 1,56,000 ਰੁਪਏ ਪ੍ਰਤੀ ਕਿੱਲੋ ’ਤੇ ਆ ਗਿਆ ਸੀ। ਪਿਛਲੇ ਹਫਤੇ ਸ਼ੁੱਕਰਵਾਰ ਤੋਂ ਲੈ ਕੇ ਮੰਗਲਵਾਰ ਤੱਕ 3 ਕਾਰੋਬਾਰੀ ਸੈਸ਼ਨਾਂ ’ਚ ਚਾਂਦੀ ਦੀਆਂ ਕੀਮਤਾਂ ’ਚ 9,300 ਰੁਪਏ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਸੌਮਿਲ ਗਾਂਧੀ ਨੇ ਕਿਹਾ, ‘‘ਬੁੱਧਵਾਰ ਨੂੰ ਸੋਨੇ ’ਚ ਤੇਜ਼ੀ ਆਈ, ਜਿਸ ਨੂੰ ਨਵੇਂ ਸਿਰਿਓਂ ਸੁਰੱਖਿਅਤ ਨਿਵੇਸ਼ ਦੀ ਮੰਗ ਦਾ ਸਮਰਥਨ ਮਿਲਿਆ, ਜਦੋਂ ਕਿ ਅਮਰੀਕੀ ਕਿਰਤ ਬਾਜ਼ਾਰ ’ਚ ਲਗਾਤਾਰ ਕਮਜ਼ੋਰੀ ਦੇ ਸੰਕੇਤਾਂ ਨੇ ਸੰਭਾਵੀ ਵਿਆਜ ਦਰਾਂ ’ਚ ਕਟੌਤੀ ਦੀਆਂ ਉਮੀਦਾਂ ਨੂੰ ਬਣਾਈ ਰੱਖਿਆ।’’ ਗਲੋਬਲ ਮੋਰਚੇ ’ਤੇ, ਹਾਜ਼ਰ ਸੋਨੇ ਨੇ ਲਗਾਤਾਰ ਦੂਜੇ ਸੈਸ਼ਨ ’ਚ ਆਪਣਾ ਵਾਧਾ ਜਾਰੀ ਰੱਖਿਆ ਅਤੇ 46.32 ਡਾਲਰ ਵਧ ਕੇ 4114.01 ਡਾਲਰ ਪ੍ਰਤੀ ਔਂਸ ਹੋ ਗਿਆ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਹਾਜ਼ਰ ਚਾਂਦੀ ’ਚ 3.09 ਫ਼ੀਸਦੀ ਦਾ ਉਛਾਲ
ਕੋਟਕ ਸਕਿਓਰਿਟੀਜ਼ ਦੀ ਕਮੋਡਿਟੀ ਰਿਸਰਚ ਐਨਾਲਿਸਟ ਕਾਇਨਾਤ ਚੈਨਵਾਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਸੋਨਾ ਇਕ ਹਫ਼ਤੇ ਦੇ ਹੇਠਲੇ ਪੱਧਰ ਤੋਂ ਉੱਭਰ ਕੇ 4065 ਡਾਲਰ ਪ੍ਰਤੀ ਔਂਸ ਤੋਂ ਉੱਪਰ ਬੰਦ ਹੋਇਆ। ਇਸ ਨੂੰ ਅਮਰੀਕਾ ’ਚ ਰੋਜ਼ਗਾਰ ਦੇ ਕਮਜ਼ੋਰ ਅੰਕੜਿਆਂ ਅਤੇ ਦੇਰੀ ਨਾਲ ਆਏ ਵਿਸ਼ਾਲ ਅੰਕੜਿਆਂ ਤੋਂ ਪਹਿਲਾਂ ਚੌਕਸੀ ਦਾ ਸਮਰਥਨ ਮਿਲਿਆ। ਵਿਦੇਸ਼ੀ ਵਪਾਰ ’ਚ ਹਾਜ਼ਰ ਚਾਂਦੀ 3.09 ਫ਼ੀਸਦੀ ਵਧ ਕੇ 52.26 ਡਾਲਰ ਪ੍ਰਤੀ ਔਂਸ ਹੋ ਗਈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਕ੍ਰਿਪਟੋ ਬਾਜ਼ਾਰ ’ਚ ਹਾਹਾਕਾਰ, ਨਿਵੇਸ਼ਕਾਂ ਨੂੰ 1.2 ਟ੍ਰਿਲੀਅਨ ਡਾਲਰ ਦਾ ਨੁਕਸਾਨ
ਕ੍ਰਿਪਟੋ ਬਾਜ਼ਾਰ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 6 ਹਫ਼ਤੇ ’ਚ ਕ੍ਰਿਪਟੋ ਬਾਜ਼ਾਰ ਤੋਂ ਨਿਵੇਸ਼ਕਾਂ ਨੂੰ ਲੱਗਭਗ 1.2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਕ੍ਰਿਪਟੋ ਕਰੰਸੀ ਬਿਟਕੁਆਇਨ ਵੀ ਲਗਾਤਾਰ ਡਿੱਗ ਰਹੀ ਹੈ।
ਬਿਟਕੁਆਇਨ ਦੀਆਂ ਕੀਮਤਾਂ ’ਚ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 30 ਫੀਸਦੀ ਦੀ ਗਿਰਾਵਟ ਹੈ। ਬਿਟਕੁਆਇਨ 7 ਮਹੀਨਿਆਂ ’ਚ ਪਹਿਲੀ ਵਾਰ 90,000 ਡਾਲਰ ਦੇ ਹੇਠਾਂ ਦੇ ਪੱਧਰ ’ਤੇ ਪਹੁੰਚ ਗਿਆ ਸੀ। ਕ੍ਰਿਪਟੋ ਦੇ ਨਿਵੇਸ਼ਕ ਚੁੱਪਚਾਪ ਬਾਜ਼ਾਰ ਤੋਂ ਨਿਕਲ ਰਹੇ ਹਨ। ਇਸ ਦਾ ਸਿੱਧਾ ਅਸਰ ਇਸ ਦੀਆਂ ਕੀਮਤਾਂ ’ਤੇ ਪੈ ਰਿਹਾ ਹੈ। ਬੁੱਧਵਾਰ ਨੂੰ ਖਬਰ ਲਿਖੇ ਜਾਣ ਤੱਕ ਬਿਟਕੁਆਇਨ ਦੀ ਕੀਮਤ ’ਚ 1.20 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਅਤੇ ਇਹ 90,301 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ ਬੈਂਕ ਖਾਤੇ ਬਲਾਕ ਕਰਨ ਦੀ ਚਿਤਾਵਨੀ ਦਿੱਤੀ, ਨਵੀਂ ਸੂਚੀ ਜਾਰੀ ਕੀਤੀ
NEXT STORY