ਨਵੀਂ ਦਿੱਲੀ (ਇੰਟ.) - ਇਕ ਪ੍ਰਮੁੱਖ ਚਾਂਦੀ ਦਰਾਮਦਕਾਰ ਨੇ ਕਿਹਾ ਕਿ ਭਾਰਤ ’ਚ ਚਾਂਦੀ ਦੀ ਦਰਾਮਦ ਇਸ ਸਾਲ ਵਧ ਕੇ ਦੁੱਗਣੇ ਦੇ ਲੱਗਭਗ ਹੋਣ ਵਾਲੀ ਹੈ। ਇਸ ਦੀ ਵਜ੍ਹਾ ਸੋਲਰ ਪੈਨਲ ਅਤੇ ਇਲੈਕਟ੍ਰਾਨਿਕਸ ਨਿਰਮਾਤਾਵਾਂ ਵੱਲੋਂ ਵਧਦੀ ਮੰਗ ਹੈ। ਨਾਲ ਹੀ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਚਾਂਦੀ ਸੋਨੇ ਦੇ ਮੁਕਾਬਲੇ ਬਿਹਤਰ ਰਿਟਰਨ ਦੇਵੇਗੀ।
ਦੁਨੀਆ ਦੇ ਸਭ ਤੋਂ ਵੱਡੇ ਚਾਂਦੀ ਖਪਤਕਾਰ ਵੱਲੋਂ ਜ਼ਿਆਦਾ ਦਰਾਮਦ ਨਾਲ ਚਾਂਦੀ ਦੀਆਂ ਗਲੋਬਲ ਕੀਮਤਾਂ ਨੂੰ ਹੋਰ ਜ਼ਿਆਦਾ ਸਮਰਥਨ ਮਿਲ ਸਕਦਾ ਹੈ, ਜੋ ਇਸ ਸਮੇਂ ਇਕ ਦਹਾਕੇ ਤੋਂ ਵੱਧ ਦੇ ਉੱਚੇ ਪੱਧਰ ਦੇ ਲੱਗਭਗ ਹੈ।
ਪ੍ਰਮੁੱਖ ਚਾਂਦੀ ਦਰਾਮਦਕਾਰ ਅਤੇ ਗੁਜਰਾਤ ਦੇ ਆਮਰਪਾਲੀ ਸਮੂਹ ਦੇ ਸੀ. ਈ. ਓ. ਚਿਰਾਗ ਠੱਕਰ ਨੇ ਕਿਹਾ ਕਿ ਵਧਦੀ ਉਦਯੋਗਿਕ ਮੰਗ ਕਾਰਨ ਇਸ ਸਾਲ ਚਾਂਦੀ ਦੀ ਖਰੀਦ 6,500 ਤੋਂ 7,000 ਟਨ ਦੇ ਦਰਮਿਆਨ ਹੋ ਸਕਦੀ ਹੈ।
ਗੋਲਡਮੈਨ ਸਾਕਸ ਨੇ ਘਟਾਇਆ ਭਾਰਤ ਦੇ GDP ਵਾਧੇ ਦਾ ਅੰਦਾਜ਼ਾ, 6.7 ਫੀਸਦੀ ਰਹੇਗੀ ਆਰਥਿਕ ਵਿਕਾਸ ਦਰ
NEXT STORY