ਮੁੰਬਈ — ਭਾਰਤ 'ਚੋਂ ਚਾਂਦੀ ਦੇ ਗਹਿਣਿਆਂ ਦਾ ਨਿਰਯਾਤ ਚਾਲੂ ਵਿੱਤੀ ਸਾਲ 'ਚ ਹੁਣ ਤੱਕ 88 ਫੀਸਦੀ ਘਟਿਆ ਹੈ, ਇਸਦਾ ਕਾਰਨ ਨਵੀਂਆਂ ਕੋਸ਼ਿਸ਼ਾਂ, ਉਦਯੋਗ ਅਤੇ ਸਰਕਾਰ ਵਲੋਂ ਉਤਸ਼ਾਹ ਦੀ ਘਾਟ ਹੈ। ਇਸ ਖੇਤਰ ਦੀ ਸਿਖਰ ਸੰਸਥਾ ਰਤਨ ਅਤੇ ਗਹਿਣਾ ਬਰਾਮਦ ਸੰਸਥਾਨ (ਜੀਜੇਈਪੀਸੀ) ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਅਪਰੈਲ ਤੋਂ ਅਗਸਤ ਦੌਰਾਨ ਭਾਰਤ ਦੇ ਚਾਂਦੀ ਦੇ ਜੌਹਰੀਆਂ ਦਾ ਨਿਰਯਾਤ ਕੁੱਲ ਮਿਲਾ ਕੇ 23.9 ਕਰੋੜ ਡਾਲਰ (16.28 ਅਰਬ ਰੁਪਏ)ਰਿਹਾ, ਜਿਹੜਾ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ 200.81 ਕਰੋੜ ਡਾਲਰ (129.41 ਅਰਬ ਰੁਪਏ) ਰਿਹਾ ਸੀ।
ਭਾਰਤ ਤੋਂ ਚਾਂਦੀ ਦੇ ਗਹਿਣਿਆਂ ਅਤੇ ਸਿੱਕੇ ਦਾ ਨਿਰਯਾਤ ਵਿੱਤ ਸਾਲ 2016-17 ਦੌਰਾਨ ਸਭ ਤੋਂ ਵੱਧ 4.02 ਅਰਬ ਡਾਲਰ ਰਿਹਾ ਸੀ। ਉਸ ਸਮੇਂ ਭਾਰਤ ਨੇ ਗਲੋਬਲ ਬਜ਼ਾਰ ਵਿਚ ਥਾਈਲੈਂਡ ਦੀ ਵੱਡੀ ਹਿੱਸੇਦਾਰੀ ਹਾਸਲ ਕਰ ਲਈ ਸੀ। ਪਰ ਹੁਣ ਹਾਲਾਤ ਬਦਲ ਗਏ ਹਨ। ਥਾਈਲੈਂਡ ਨੇ ਆਪਣੇ ਨਿਰਯਾਤ ਹੋਣ ਵਾਲੇ ਚਾਂਦੀ ਦੇ ਗਹਿਣਿਆਂ ਦੇ ਆਧੁਨਿਕ ਡਿਜ਼ਾਈਨ ਬਣਾ ਲਏ ਹਨ, ਜਦੋਂਕਿ ਭਾਰਤ ਅਜੇ ਵੀ ਆਪਣੇ ਪੁਰਾਣੇ ਡਿਜ਼ਾਇਨ ਦੇ ਗਹਿਣਿਆਂ ਦਾ ਹੀ ਨਿਰਯਾਤ ਕਰ ਰਿਹਾ ਹੈ। ਇਸ ਕਾਰਨ ਭਾਰਤੀ ਉਤਪਾਦਕ ਉਪਭੋਗਤਾ ਦੀ ਮੰਗ ਅਨੁਸਾਰ ਆਪਣੇ ਗਹਿਣਿਆਂ ਨੂੰ ਬਦਲਣਾ 'ਚ ਅਸਫਲ ਹੋ ਰਹੇ ਹਨ। ਹਾਲਾਂਕਿ ਜੀ.ਜੇ.ਈ.ਪੀ.ਸੀ. ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਕਿਹਾ ਕਿ ਹਾਲ ਹੀ ਵਿਚ ਹੈਦਰਾਬਾਦ ਅਤੇ ਸੂਰਤ ਦੀਆਂ ਕੁਝ ਪ੍ਰਮੁੱਖ ਕੰਪਨੀਆਂ ਨੇ ਆਪਣੇ ਕਾਰੋਬਾਰ ਨੂੰ ਬੰਦ ਕਰ ਦਿੱਤਾ ਹੈ, ਜਿਸ ਕਰਕੇ ਚਾਂਦੀ ਦੇ ਗਹਿਣਿਆਂ ਦੇ ਨਿਰਯਾਤ ਵਿਚ ਬਹੁਤ ਗਿਰਾਵਟ ਆਈ ਹੈ।
ਪੰਜਾਬ ਸਰਕਾਰ ਨੇ ਨਿਵੇਸ਼ਕਾਂ ਲਈ ਨਿਯੁਕਤ ਕੀਤੇ 13 business facilitators
NEXT STORY