ਵੈੱਬ ਡੈਸਕ- ਧਨਤੇਰਸ ਸਾਲ ਦਾ ਉਹ ਮੌਕਾ ਹੁੰਦਾ ਹੈ ਜਦੋਂ ਬਾਜ਼ਾਰਾਂ 'ਚ ਸਭ ਤੋਂ ਵੱਧ ਭੀੜ ਹੁੰਦੀ ਹੈ। ਲੋਕ ਬਹੁਤ ਖਰੀਦਦਾਰੀ ਕਰਦੇ ਹਨ। ਸੋਨਾ, ਚਾਂਦੀ, ਇਲੈਕਟ੍ਰਾਨਿਕ ਵਸਤੂਆਂ, ਕਾਰਾਂ ਵਰਗੀਆਂ ਖੁਸ਼ਹਾਲੀ ਦੇਣ ਵਾਲੀਆਂ ਚੀਜ਼ਾਂ ਖਰੀਦਦੇ ਹਨ। ਦੂਜੇ ਸ਼ਬਦਾਂ 'ਚ ਕਹੀਏ ਤਾਂ ਲੋਕਾਂ ਦਾ ਇੱਕ ਵੱਡਾ ਵਰਗ ਇਹ ਚੀਜ਼ਾਂ ਖਰੀਦਣ ਲਈ ਧਨਤੇਰਸ ਦੇ ਸ਼ੁੱਭ ਮੌਕੇ ਦੀ ਉਡੀਕ ਕਰਦਾ ਹੈ। ਪਰ ਧਨਤੇਰਸ ਦੇ ਦਿਨ ਨੂੰ ਖਰੀਦਦਾਰੀ ਲਈ ਵੀ ਸ਼ੁੱਭ ਮਹੂਰਤ ਮੰਨਿਆ ਜਾਂਦਾ ਹੈ ਅਤੇ ਵਿਅਕਤੀ ਨੂੰ ਸਿਰਫ ਉਹੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜੋ ਜੀਵਨ 'ਚ ਖੁਸ਼ਹਾਲੀ ਲਿਆਉਂਦੀਆਂ ਹਨ। ਨਹੀਂ ਤਾਂ ਗਲਤ ਸਮੇਂ 'ਤੇ ਗਲਤ ਚੀਜ਼ਾਂ ਖਰੀਦਣਾ ਆਰਥਿਕ ਨੁਕਸਾਨ ਅਤੇ ਕਸ਼ਟ ਦਾ ਕਾਰਨ ਬਣਦੀਆਂ ਹਨ। ਜਾਣੋ ਇਸ ਸਾਲ ਧਨਤੇਰਸ 'ਤੇ ਤੁਹਾਨੂੰ ਕਿਸ ਸਮੇਂ ਖਰੀਦਦਾਰੀ ਕਰਨੀ ਚਾਹੀਦਾ ਹੈ।
ਧਨਤੇਰਸ 2025 (Dhanteras 2025)
ਦੀਵਾਲੀ ਤੋਂ 2 ਦਿਨ ਪਹਿਲਾਂ ਧਨਤੇਰਸ ਆਉਂਦਾ ਹੈ। ਇਹ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਾਰੀਕ ਹੁੰਦੀ ਹੈ, ਜਿਸ ਨੂੰ ਧਨਤੇਰਸ ਕਿਹਾ ਜਾਂਦਾ ਹੈ। ਇਸ ਸਾਲ ਧਨਤੇਰਸ 18 ਅਕਤੂਬਰ 2025 ਨੂੰ ਹੈ।
ਪੂਜਾ ਦਾ ਸ਼ੁੱਭ ਮਹੂਰਤ
ਧਨਤੇਰਸ ਪੂਜਾ ਦਾ ਸ਼ੁੱਭ ਸਮਾਂ- ਸ਼ਾਮ 7.16 ਵਜੇ ਤੋਂ ਰਾਤ 8.20 ਵਜੇ ਤੱਕ ਹੈ।
ਧਨਤੇਰਸ 'ਤੇ ਖਰੀਦਦਾਰੀ (shopping) ਲਈ ਸ਼ੁੱਭ ਮਹੂਰਤ (Shubhn Muhurat)
ਸਵੇਰੇ 8.50 ਤੋਂ 10.33 ਵਜੇ ਤੱਕ ਖਰੀਦਦਾਰੀ ਸ਼ੁੱਭ ਮੰਨੀ ਜਾ ਸਕਦੀ ਹੈ।
ਸਵੇਰੇ 11.43 ਤੋਂ 12.28 ਵਜੇ ਤੱਕ ਬ੍ਰਹਮ ਮਹੂਰਤ ਦੀ ਤਰ੍ਹਾਂ ਮੱਧ ਦਿਨ ਦਾ ਸਮਾਂ ਸ਼ੁੱਭ ਸੰਯੋਗ ਲੈ ਕੇ ਆਏਗਾ।
ਸ਼ਾਮ 7.16 ਤੋਂ 8.20 ਵਜੇ ਤੱਕ ਅੰਧੇਰਾ, ਪ੍ਰਦੋਸ਼ ਅਤੇ ਸਥਿਰ ਲਗਨ 'ਚ ਇਹ ਸਮਾਂ ਸਰਵਸ਼੍ਰੇਸ਼ਠ ਮੰਨਿਆ ਜਾਂਦਾ ਹੈ।
ਧਨਤੇਰਸ 'ਤੇ ਇਹ ਚੀਜ਼ਾਂ ਨਾ ਖਰੀਦੋ
ਧਨਤੇਰਸ ਦੇ ਸ਼ੁੱਭ ਮੌਕੇ 'ਤੇ ਅਜਿਹੀਆਂ ਚੀਜ਼ਾਂ ਨਾ ਖਰੀਦੋ ਜੋ ਨਕਾਰਾਤਮਕਤਾ ਨੂੰ ਵਧਾਉਂਦੀਆਂ ਹਨ ਜਿਵੇਂ ਕਿ ਲੋਹੇ ਦੀਆਂ ਚੀਜ਼ਾਂ, ਤਿੱਖੀਆਂ ਚੀਜ਼ਾਂ, ਕਾਲੇ ਕੱਪੜੇ।
ਇਹ ਚੀਜ਼ਾਂ ਖਰੀਦੋ
ਇਸ ਦਿਨ ਸੋਨਾ, ਚਾਂਦੀ, ਤਾਂਬਾ, ਪਿੱਤਲ, ਧਨੀਆ, ਵਾਹਨ, ਇਲੈਕਟ੍ਰਾਨਿਕ ਚੀਜ਼ਾਂ ਵਰਗੀਆਂ ਖੁਸ਼ਹਾਲੀ ਦੇਣ ਵਾਲੀਆਂ ਚੀਜ਼ਾਂ ਹੀ ਖਰੀਦੋ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Dhanteras 'ਤੇ ਕਿਉਂ ਖਰੀਦਿਆ ਜਾਂਦੈ 'ਝਾੜੂ', ਜਾਣੋ ਕੀ ਹੈ ਇਸ ਦਾ ਮਹੱਤਵ
NEXT STORY