ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉਪ ਵਿੱਤ ਮੰਤਰੀ ਵੈਲੀ ਐਡੀਮੋ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਅਰਥਵਿਵਸਥਾ ਅਤੇ ਵਿੱਤੀ ਖੇਤਰ ਦੇ ਮੁੱਦਿਆਂ 'ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਵਿੱਤ ਮੰਤਰਾਲੇ ਨੇ ਟਵਿੱਟਰ 'ਤੇ ਲਿਖਿਆ,''ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕਾ ਦੇ ਉਪ ਵਿੱਤ ਸਕੱਤਰ ਵੈਲੀ ਅਡੇਏਮੋ ਨੇ 2023 'ਚ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਵਧਾਉਣ ਲਈ ਕਿਹੜੇ ਖੇਤਰਾਂ 'ਚ ਸਹਿਯੋਗ ਕੀਤਾ ਜਾ ਸਕਦਾ ਹੈ ਇਸ ਵਿਸ਼ੇ ਉੱਤੇ ਚਰਚਾ ਕੀਤੀ।
ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਭਾਰਤ 1 ਦਸੰਬਰ, 2022 ਤੋਂ 30 ਨਵੰਬਰ, 2023 ਤੱਕ ਜੀ-20 ਦਾ ਚੇਅਰਮੈਨ ਰਹੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Airtel ਵਿਚ ਹਿੱਸੇਦਾਰੀ ਵਧਾਉਣਗੇ ਮਿੱਤਲ, ਸਿੰਗਟੇਲ ਵੇਚੇਗੀ ਹਿੱਸੇਦਾਰੀ
NEXT STORY