ਮੁੰਬਈ - ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਏਅਰਟੈੱਲ ਦੀ ਸਿੰਗਾਪੁਰ ਸਥਿਤ ਪਾਰਟਨਰ ਸਿੰਗਟੇਲ ਤੋਂ 3.33 ਫੀਸਦੀ ਹਿੱਸੇਦਾਰੀ ਖਰੀਦਣਗੇ। ਇਹ ਸੌਦਾ ਲਗਭਗ 2.25 ਅਰਬ ਡਾਲਰ (12,895 ਕਰੋੜ ਰੁਪਏ) ਦਾ ਹੋਵੇਗਾ। ਸ਼ੇਅਰ ਦੀ ਖਰੀਦ ਪ੍ਰਮੋਟਰ ਆਰਮ ਭਾਰਤੀ ਟੈਲੀਕਾਮ ਰਾਹੀਂ ਕੀਤੀ ਜਾਵੇਗੀ ਅਤੇ ਸੌਦਾ 90 ਦਿਨਾਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ। ਮਿੱਤਲ ਪਰਿਵਾਰ ਦੀ ਇਸ ਸਮੇਂ ਭਾਰਤੀ ਏਅਰਟੈੱਲ 'ਚ 23.88 ਫੀਸਦੀ ਹਿੱਸੇਦਾਰੀ ਹੈ, ਜੋ ਸੌਦੇ ਤੋਂ ਬਾਅਦ ਵਧ ਕੇ 25.56 ਫੀਸਦੀ ਹੋ ਜਾਵੇਗੀ। ਇਸੇ ਤਰ੍ਹਾਂ ਸਿੰਗਲ ਦੀ ਹਿੱਸੇਦਾਰੀ ਮੌਜੂਦਾ 31.38 ਫੀਸਦੀ ਤੋਂ ਘਟ ਕੇ 29.7 ਫੀਸਦੀ ਰਹਿ ਜਾਵੇਗੀ। ਮਿ4ਤਲ ਪਰਿਵਾਰ ਇਹ ਸ਼ੇਅਰ ਖ਼ਰੀਦਣ ਲਈ ਕਰਜ਼ਾ ਲੈ ਕੇ ਪੈਸਾ ਇਕੱਠਾ ਕਰੇਗਾ।
ਸਿੰਗਟੇਲ ਅਤੇ ਭਾਰਤੀ ਗਰੁੱਪ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਂਝੇਦਾਰ ਹਨ। ਸਿੰਗਾਪੁਰ ਅਧਾਰਤ ਸੰਚਾਰ ਤਕਨੀਕੀ ਦਿੱਗਜ ਸਿੰਗਾਟੇਲ ਅਗਲੇ ਕੁਝ ਸਾਲਾਂ ਵਿੱਚ ਪੂੰਜੀ ਨਿਵੇਸ਼ ਅਤੇ ਵਿਸਥਾਰ ਯੋਜਨਾਵਾਂ ਲਈ ਫੰਡ ਜੁਟਾਉਣ ਲਈ ਏਅਰਟੈੱਲ ਵਿੱਚ ਆਪਣੀ ਕੁਝ ਹਿੱਸੇਦਾਰੀ ਵੇਚ ਰਹੀ ਹੈ।
ਮਿੱਤਲ ਪਰਿਵਾਰ ਅਤੇ ਸਿੰਗਟੇਲ ਦੋਵਾਂ ਦਾ ਭਾਰਤੀ ਟੈਲੀਕਾਮ ਵਿੱਚ ਨਿਵੇਸ਼ ਹੈ। ਭਾਰਤੀ ਟੈਲੀਕਾਮ ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੀ ਪ੍ਰਮੋਟਰ ਇਕਾਈ ਹੈ, ਜਿਸ ਵਿੱਚ ਮਿੱਤਲ ਪਰਿਵਾਰ ਦੀ 50.56 ਫੀਸਦੀ ਅਤੇ ਸਿੰਗਟੇਲ ਦੀ 49.44 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਏਅਰਟੈੱਲ 'ਚ ਮਿੱਤਲ ਪਰਿਵਾਰ ਦੀ ਸਿੱਧੇ ਤੌਰ 'ਤੇ 6.04 ਫੀਸਦੀ ਅਤੇ ਸਿੰਗਟੇਲ 'ਚ 13.8 ਫੀਸਦੀ ਹਿੱਸੇਦਾਰੀ ਹੈ।
ਸੁਨੀਲ ਮਿੱਤਲ ਨੇ ਕਿਹਾ, “ਭਾਰਤੀ ਇੰਟਰਪ੍ਰਾਈਜਿਜ਼ ਅਤੇ ਸਿੰਗਟੇਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਂਝੇਦਾਰ ਹਨ ਅਤੇ ਇਸ ਸਾਂਝੇਦਾਰੀ ਦੀ ਨੀਂਹ ਆਪਸੀ ਸਨਮਾਨ ਅਤੇ ਵਿਸ਼ਵਾਸ 'ਤੇ ਅਧਾਰਤ ਹੈ। ਇਸ ਸੌਦੇ ਤੋਂ ਬਾਅਦ ਵੀ ਭਾਰਤੀ ਟੈਲੀਕਾਮ ਏਅਰਟੈੱਲ 'ਚ ਜ਼ਿਆਦਾਤਰ ਹਿੱਸੇਦਾਰੀ ਜਾਰੀ ਰੱਖੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਾਲ ਦੇ ਆਖ਼ੀਰ ਤੱਕ ਸੋਨਾ 60 ਹਜ਼ਾਰੀ ਹੋਣ ਦਾ ਅਨੁਮਾਨ
NEXT STORY