ਨਵੀਂ ਦਿੱਲੀ–ਸਮਾਰਟਫੋਨ ਇੰਡਸਟਰੀ ਜਾਂ ਇੰਝ ਕਹੀਏ ਕਿ ਮੋਬਾਇਲ ਇੰਡਸਟਰੀ ’ਚ ਵੀ ਮੰਦੀ ਦਿਖਾਈ ਦੇਣ ਲੱਗੀ ਹੈ। ਇੰਡਸਟਰੀ ਨਾਲ ਜੁੜੇ ਲੋਕਾਂ ਮੁਤਾਬਕ ਪਿਛਲੇ 6 ਮਹੀਨਿਆਂ ’ਚ ਵਿਕਰੀ ’ਚ ਲਗਾਤਾਰ ਗਿਰਾਵਟ ਕਾਰਣ ਮੋਬਾਇਲ ਫੋਨ ਕੰਪਨੀਆਂ ਨੇ ਜਨਵਰੀ ਅਤੇ ਅਪ੍ਰੈਲ ਦਰਮਿਆਨ ਸਾਲ-ਦਰ-ਸਾਲ ਦੇ ਆਧਾਰ ’ਤੇ ਆਪਣੀ ਪ੍ਰੋਡਕਸ਼ਨ ਨੂੰ 20 ਫੀਸਦੀ ਤੱਕ ਘੱਟ ਕਰ ਦਿੱਤਾ ਹੈ।
ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ ਅਕਤੂਬਰ-ਦਸੰਬਰ 2022 ਦੀ ਮਿਆਦ ’ਚ 30 ਫੀਸਦੀ ਅਤੇ ਜਨਵਰੀ-ਮਾਰਚ 2023 ’ਚ 18 ਫੀਸਦੀ ਦੀ ਗਿਰਾਵਟ ਆਈ ਹੈ। ਭਾਰਤ ਦੇ ਸਭ ਤੋਂ ਵੱਡੇ ਮੋਬਾਇਲ ਫੋਨ ਰਿਟੇਲਰ, ਰਿਲਾਇੰਸ ਰਿਟੇਲ ਨੇ ਵੀ ਕਿਹਾ ਕਿ ਡਿਵਾਈਸੇਜ਼ ਜਾਂ ਮੋਬਾਇਲ ਫੋਨ ਦੀ ਵਿਕਰੀ ’ਚ ਜਨਵਰੀ-ਮਾਰਚ ਤਿਮਾਹੀ ਦਰਮਿਆਨ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਮੰਗ ਮੁਤਾਬਕ ਉਤਪਾਦਨ ’ਚ ਕਟੌਤੀ
ਜੈਨਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਜੈਨ ਦਾ ਵੀ ਮੰਨਣਾ ਹੈ ਕਿ ਮੋਬਾਇਲ ਫੋਨ ਇੰਡਸਟਰੀ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ ਭਰ ’ਚ ਮੰਗ ’ਤੇ ਅਸਰ ਪਾ ਰਿਹਾ ਹੈ। ਪ੍ਰਦੀਪ ਜੈਨ ਮੁਤਾਬਕ ਕੰਪਨੀਆਂ ਨੇ ਮੰਗ ਸਿਨੇਰੀਓ ਮੁਤਾਬਕ ਪ੍ਰੋਡਕਸ਼ਨ ’ਚ ਕਟੌਤੀ ਕੀਤੀ ਹੈ ਅਤੇ ਇਹ ਦਬਾਅ ਕੁੱਝ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਕਾਊਂਟਰਪੁਆਇੰਟ ਦੇ ਰਿਸਰਚ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਕੰਪਨੀਆਂ ਨੇ ਪ੍ਰੋਡਕਸ਼ਨ ’ਚ 15-20 ਫੀਸਦੀ ਦੀ ਕਟੌਤੀ ਕੀਤੀ ਹੈ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਐਂਟਰੀ ਪੱਧਰ ਅਤੇ ਮਿਡ ਟੀਅਰ ਦੇ ਫੋਨ ਸ਼ਾਮਲ ਹਨ। ਉੱਥੇ ਹੀ ਦੂਜੇ ਪਾਸੇ ਪ੍ਰੀਮੀਅਮ ਸੈਗਮੈਂਟ ’ਚ ਹਾਲੇ ਵੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਦੂਜੇ ਅੱਧ ’ਚ ਹੋ ਸਕਦਾ ਹੈ ਸੁਧਾਰ
ਪਾਠਕ ਮੁਤਾਬਕ ਮੌਜੂਦਾ ਸਮੇਂ ’ਚ ਜ਼ਿਆਦਾਤਰ ਬ੍ਰਾਂਡਾਂ ਕੋਲ ਲਗਭਗ 10 ਹਫਤੇ ਦੀ ਅਨਸੋਲਡ ਇਨਵੈਂਟਰੀ ਹੈ। ਘੱਟ ਪ੍ਰੋਡਕਸ਼ਨ ਅਪ੍ਰੈਲ-ਜੂਨ ਤਿਮਾਹੀ ਤੱਕ ਜਾਰੀ ਰਹੇਗਾ ਅਤੇ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਥੋੜਾ ਸੁਧਾਰ ਹੋ ਸਕਦਾ ਹੈ। ਪ੍ਰੋਡਕਸ਼ਨ ’ਚ ਇਹ ਕਟੌਤੀ ਇਸ ਵਿੱਤੀ ਸਾਲ ’ਚ ਪਹਿਲੀ ਵਾਰ ਹੈ ਜਦ ਕਿ ਇੰਡਸਟਰੀ ਨੇ ਪਿਛਲੇ ਸਾਲ ਅਪ੍ਰੈਲ-ਜੁਲਾਈ ’ਚ ਅਤੇ ਮੁੜ ਨਵੰਬਰ-ਦਸੰਬਰ ’ਚ ਦੀਵਾਲੀ ਤੋਂ ਬਾਅਦ ਇਸ ਤਰ੍ਹਾਂ ਪ੍ਰੋਡਕਸ਼ਨ ਕੱਟ ਦਾ ਸਹਾਰਾ ਲਿਆ ਸੀ। ਇੰਡਸਟਰੀ ਦੇ ਅਧਿਕਾਰੀਆਂ ਮੁਤਾਬਕ ਪਰ ਇਸ ਤਰ੍ਹਾਂ ਦੀ ਕਟੌਤੀ ਮੌਜੂਦਾ ਪੱਧਰ ਦੀ ਤੁਲਣਾ ’ਚ 5-10 ਫੀਸਦੀ ਘੱਟ ਸੀ। ਡਿਕਸਨ ਤਕਨਾਲੋਜੀ ਦੇ ਮੈਨੇਜਿੰਗ ਡਾਇਰੈਕਟਰ ਅਤੁਲ ਬੀ. ਲਾਲ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਦੀ ਮੰਗ ’ਚ ਉਛਾਲ ਨਹੀਂ ਹੈ ਪਰ ਹਾਲੇ ਤੱਕ ਕੋਈ ਅਹਿਮ ਗਿਰਾਵਟ ਨਹੀਂ ਆਈ ਹੈ ਕਿਉਂਕਿ ਕੁੱਝ ਕੰਪਨੀਆਂ ਭਾਰਤ ਤੋਂ ਹੈਂਡਸੈੱਟ ਦਾ ਐਕਸਪੋਰਟ ਵੀ ਕਰ ਰਹੀਆਂ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਰੁਪਿਆ ਸ਼ੁਰੂਆਤੀ ਕਾਰੋਬਾਰੀ 'ਚ ਛੇ ਪੈਸੇ ਟੁੱਟ ਕੇ 82.01 ਪ੍ਰਤੀ ਡਾਲਰ 'ਤੇ
NEXT STORY