ਨਵੀਂ ਦਿੱਲੀ (ਇੰਟ.) – 4ਜੀ ਅਤੇ ਕੋਰੋਨਾ ਮਹਾਮਾਰੀ ਕਾਰਣ ਦੇਸ਼ ’ਚ ਈ-ਐਜ਼ੁਕੇਸ਼ਨ ਨੂੰ ਕਾਫੀ ਬੜਾਵਾ ਮਿਲਿਆ ਹੈ। ਬੀਤੇ 2 ਸਾਲ ’ਚ ਸਕੂਲੀ ਵਿਦਿਆਰਥੀਆਂ ਵਲੋਂ ਸਮਾਰਟਫੋਨ ਦੀ ਵਰਤੋਂ ’ਚ 25.3 ਫੀਸਦੀ ਦਾ ਵਾਧਾ ਹੋਇਆ ਹੈ। ਲਿਹਾਜਾ ਹੁਣ ਸਰਕਾਰ ਈ-ਐਜ਼ੁਕੇਸ਼ਨ ਦੇ ਇਸਤੇਮਾਲ ਨੂੰ ਵਧਾਉਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ, ਇਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਕੇ ਸਿੱਖਿਆ ਅਸਮਾਨਤਾ ਨੂੰ ਦੂਰ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਤੋਂ ਸੰਸਦ ਦੀ ਮੇਜ਼ ਉੱਤੇ ਰੱਖੇ ਗਏ ਆਰਥਿਕ ਸਰਵੇਖਣ 2021 ’ਚ ਇਹ ਗੱਲ ਕਹੀ ਹੈ।
ਆਰਥਿਕ ਸਮੀਖਿਆ ’ਚ ਐਨੁਅਲ ਸਟੇਟਸ ਆਫ ਐਜ਼ੁਕੇਸ਼ਨ ਰਿਪੋਰਟ (ਏ. ਐੱਸ. ਈ. ਆਰ.) 2020 ਵੇਵ-1 (ਰੂਰਲ) ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਸਾਲ 2018 ’ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 36.5 ਫੀਸਦੀ ਵਿਦਿਆਰਥੀ ਸਮਾਰਟਫੋਨ ਦੀ ਵਰਤੋਂ ਕਰਦੇ ਸਨ। ਸਾਲ 2020 ’ਚ ਇਹ ਗਿਣਤੀ 61.8 ਫੀਸਦੀ ਹੋ ਗਈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਨੇ ਬੱਚਿਆਂ ਦੀ ਸਿੱਖਿਆ ਤੱਕ ਪਹੁੰਚ ਬਣਾਉਣ ਵਾਲੇ ਪੀ. ਐੱਮ. ਈ-ਵਿੱਦਿਆ ਵਰਗੇ ਯਤਨ ਕੀਤੇ ਹਨ। ‘ਸਵਯਮ ਮੈਸਿਵ ਓਪਨ ਆਨਲਾਈਨ ਕੋਰਸ’ ਦੇ ਤਹਿਤ 92 ਕੋਰਸ ਸ਼ੁਰੂ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ 1.5 ਕਰੋੜ ਵਿਦਿਆਰਥੀਆਂ ਦਾ ਐਨਰੋਲਮੈਂਟ ਹੋਇਆ ਹੈ।
ਇਹ ਵੀ ਪਡ਼੍ਹੋ : ਔਰਤਾਂ ਲਈ ਇਤਰਾਜ਼ਯੋਗ ਹੋਣ ਦੀ ਸ਼ਿਕਾਇਤ ਤੋਂ ਬਾਅਦ ਮਿੰਤਰਾ ਨੇ ਬਦਲਿਆ ਆਪਣਾ ‘ਲੋਗੋ’
ਸਰਵੇਖਣ ’ਚ ਦੱਸਿਆ ਗਿਆ ਹੈ ਕਿ ਸਕੂਲਾਂ ਅਤੇ ਸੰਸਥਾਨਾਂ ’ਚ ਕੁਆਲਿਟੀ ਐਜ਼ੁਕੇਸ਼ਨ ਉਪਲਬਧ ਕਰਵਾਉਣ ਲਈ ਸਰਕਾਰ ਨੇ ਨਵੀਂ ਐਜ਼ੁਕੇਸ਼ਨ ਪਾਲਿਸੀ 2020 ਦਾ ਐਲਾਨ ਕੀਤਾ ਹੈ। ਇਸ ’ਚ ਸਸਤੀ ਅਤੇ ਮੁਕਾਬਲੇਬਾਜ਼ੀ ਵਾਲੀ ਸਿੱਖਿਆ ’ਤੇ ਫੋਕਸ ਕੀਤਾ ਗਿਆ ਹੈ।
ਆਨਲਾਈਨ ਟੀਚਰ ਟ੍ਰੇਨਿੰਗ ਲਈ 267.86 ਕਰੋੜ ਰੁਪਏ ਅਲਾਟ
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬੱਚਿਆਂ ਤੱਕ ਸਿੱਖਿਆ ਦੀ ਪਹੁੰਚ ਸੌਖਾਲੀ ਕਰਨ ਲਈ ਕੇਂਦਰ ਸਰਕਾਰ ਨੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 818.17 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਤੋਂ ਇਲਾਵਾ ਸੰਪੂਰਣ ਸਿੱਖਿਆ ਸਕੀਮ ਦੇ ਤਹਿਤ ਆਨਲਾਈਨ ਟੀਚਰ ਟ੍ਰੇਨਿੰਗ ਲਈ 267.86 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਰਾਸ਼ੀ ਦੀ ਵਰਤੋਂ ਡਿਜੀਟਲ ਯਤਨਾਂ ਰਾਹੀਂ ਆਨਲਾਈਨ ਲਰਨਿੰਗ ਨੂੰ ਬੜਾਵਾ ਦੇਣ ਲਈ ਕੀਤਾ ਗਿਆ ਹੈ।
ਇਹ ਵੀ ਪਡ਼੍ਹੋ : ਸਮੀਖਿਆ 'ਚ ਜ਼ਿਆਦਾ ਨੋਟ ਛਾਪਣ ਦੀ ਸਲਾਹ, ਕਿਹਾ- ਨੋਟ ਛਾਪਣ ਨਾਲ ਮਹਿੰਗਾਈ ਵਿਚ ਵਾਧਾ ਨਹੀਂ ਹੋਵੇਗਾ
ਪ੍ਰਾਇਮਰੀ ਸਕੂਲ ਪੱਧਰ ’ਤੇ ਕਰੀਬ 96 ਫੀਸਦੀ ਸਾਖਰਤਾ ਦਰ ਹਾਸਲ ਹੋਈ
ਸਰਵੇ ਮੁਤਾਬਕ ਭਾਰਤ ਪ੍ਰਾਇਮਰੀ ਸਕੂਲ ਪੱਧਰ ’ਤੇ ਕਰੀਬ 96 ਫੀਸਦੀ ਸਾਖਰਤਾ ਦਰ ਪ੍ਰਾਪਤ ਕਰ ਚੁੱਕਾ ਹੈ। ਨੈਸ਼ਨਲ ਸੈਂਪਲ ਸਰਵੇ (ਐੱਨ. ਐੱਸ. ਐੱਸ.) ਮੁਤਾਬਕ ਆਲ ਇੰਡੀਆ ਪੱਧਰ ’ਤੇ 7 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਾਖਰਤਾ ਦਰ 77.7 ਫੀਸਦੀ ਹੈ। ਆਰਥਿਕ ਸਰਵੇਖਣ ਮੁਤਾਬਕ ਕੌਮਾਂਤਰੀ ਪੱਧਰ ’ਤੇ ਅਗਲੇ ਇਕ ਦਹਾਕੇ ’ਚ ਭਾਰਤ ਦੀ ਆਬਾਦੀ ’ਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਵੇਗੀ। ਇਨ੍ਹਾਂ ਨੂੰ ਹਾਈ ਕੁਆਲਿਟੀ ਵਾਲੇ ਸਿੱਖਿਅਕ ਮੌਕੇ ਪ੍ਰਦਾਨ ਕਰਨ ਦੀ ਸਮਰੱਥਾ ਦੇਸ਼ ਦੇ ਭਵਿੱਖ ਨੂੰ ਨਿਰਧਾਰਤ ਕਰੇਗੀ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਔਰਤਾਂ ਦੀ ਸਾਖਰਤਾ ਦਰ ਰਾਸ਼ਟਰੀ ਔਸਤ ਤੋਂ ਘੱਟ ਹੈ।
ਇਹ ਵੀ ਪਡ਼੍ਹੋ : ਲੋਕ ਗਾਂ ਦੇ ਗੋਹੇ ਵਾਲੇ ਰੰਗ ਨਾਲ ਘਰ ਕਰਵਾ ਰਹੇ ਪੇਂਟ, 12 ਦਿਨਾਂ 'ਚ ਹੋਈ ਬੰਪਰ ਵਿਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਔਰਤਾਂ ਲਈ ਇਤਰਾਜ਼ਯੋਗ ਹੋਣ ਦੀ ਸ਼ਿਕਾਇਤ ਤੋਂ ਬਾਅਦ ਮਿੰਤਰਾ ਨੇ ਬਦਲਿਆ ਆਪਣਾ ‘ਲੋਗੋ’
NEXT STORY