ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਪੀਲੀ ਧਾਤੂ ਦੀਆਂ ਕੀਮਤਾਂ 'ਚ ਰਹੀ ਘੱਟ-ਵਧ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 70 ਰੁਪਏ ਫਿਸਲ ਕੇ 31,080 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਉਦਯੌਗਿਕ ਮੰਗ ਸੁਸਤ ਹੋਣ ਨਾਲ ਚਾਂਦੀ 170 ਰੁਪਏ ਫਿਸਲ ਕੇ 38,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 1.15 ਡਾਲਰ ਚੜ੍ਹ ਕੇ 1,203.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਹਾਲਾਂਕਿ 5.40 ਡਾਲਰ ਦੀ ਗਿਰਾਵਟ 'ਚ 1,209.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਮੈਕੀਸਕੋ ਦੇ ਵਿਚਕਾਰ ਵਪਾਰ ਸੰਬੰਧਾਂ 'ਚ ਸੁਧਾਰ ਨਾਲ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਮਜ਼ਬੂਤ ਹੋਇਆ ਪਰ ਅਮਰੀਕਾ-ਚੀਨ ਸੰਬੰਧਾਂ ਦੀ ਤਲਖੀ ਹੁਣ ਵੀ ਬਾਜ਼ਾਰ 'ਤੇ ਹਾਵੀ ਹੈ ਜਿਸ ਨਾਲ ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੀ ਕੀਮਤ 'ਚ ਉਤਾਰ-ਚੜ੍ਹਾਅ ਹੈ। ਸੰਸਾਰਕ ਪੱਧਰ 'ਤੇ ਚਾਂਦੀ ਹਾਜ਼ਰ 0.04 ਡਾਲਰ ਦੀ ਗਿਰਾਵਟ ਦੇ ਨਾਲ 14.67 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਸਰਕਾਰ ਜਲਦ ਲਾਂਚ ਕਰੇਗੀ ਇਹ ਸਕੀਮ, ਸਸਤੀ ਹੋ ਜਾਵੇਗੀ ਇਲੈਕਟ੍ਰਿਕ ਕਾਰ
NEXT STORY