ਬਿਜ਼ਨੈੱਸ ਡੈਸਕ : ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ਸ਼ੇਅਰ 'ਚ ਹੁਣ ਸ਼ੁਰੂਆਤੀ ਵਾਧੇ ਤੋਂ ਬਾਅਦ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫ਼ਤੇ ਸਟਾਕ ਮਾਰਕੀਟ ਵਿੱਚ ਜ਼ੋਰਦਾਰ ਐਂਟਰੀ ਤੋਂ ਬਾਅਦ, ਸਟਾਕ ਦੀ ਰੈਲੀ ਹੁਣ ਰੁਕ ਗਈ ਹੈ। ਕੰਪਨੀ ਦੇ ਸ਼ੇਅਰ ਲਗਾਤਾਰ ਦੂਜੇ ਦਿਨ ਗਿਰਾਵਟ ਲੈ ਕੇ ਬੰਦ ਹੋਏ। ਇੱਕ ਹਫ਼ਤੇ ਅੰਦਰ, ਸਟਾਕ ਆਪਣੇ ਸਿਖਰ ਤੋਂ 18% ਡਿੱਗ ਗਿਆ ਹੈ। ਨਿਵੇਸ਼ਕਾਂ ਨੂੰ ਦੋ ਦਿਨਾਂ ਵਿੱਚ $50 ਬਿਲੀਅਨ (ਲਗਭਗ 47 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ : 7 ਕਰੋੜ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ PF 'ਤੇ ਵਿਆਜ ਦਰ ਨੂੰ ਦਿੱਤੀ ਮਨਜ਼ੂਰੀ
17 ਜੂਨ ਨੂੰ, ਸਟਾਕ 5% ਡਿੱਗ ਗਿਆ। 18 ਜੂਨ ਨੂੰ, ਇਹ ਲਗਭਗ 3.50% ਡਿੱਗ ਕੇ $185 'ਤੇ ਬੰਦ ਹੋਇਆ। 18 ਜੂਨ ਨੂੰ, ਸਟਾਕ 6% ਤੋਂ ਵੱਧ ਡਿੱਗ ਗਿਆ। ਜ਼ਿਕਰਯੋਗ ਹੈ ਕਿ ਅਮਰੀਕੀ ਸਟਾਕ ਮਾਰਕੀਟ 19 ਜੂਨ (ਸ਼ੁੱਕਰਵਾਰ) ਨੂੰ ਜੂਨਟੀਂਥ ਦੀ ਛੁੱਟੀ ਕਾਰਨ ਬੰਦ ਰਿਹਾ ਸੀ।
ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'
ਮਾਰਕੀਟ ਕੈਪ ਵਿੱਚ ਮਹੱਤਵਪੂਰਨ ਗਿਰਾਵਟ
16 ਜੂਨ ਨੂੰ, ਸਪੇਸਐਕਸ ਦੇ ਸ਼ੇਅਰ $225.64 ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਏ। ਇਸ ਦਿਨ, ਕੰਪਨੀ ਦਾ ਮਾਰਕੀਟ ਕੈਪ $2.94 ਟ੍ਰਿਲੀਅਨ ਸੀ। ਹਾਲਾਂਕਿ, ਜਦੋਂ ਵੀਰਵਾਰ ਨੂੰ ਅਮਰੀਕੀ ਸਟਾਕ ਮਾਰਕੀਟ ਬੰਦ ਹੋਇਆ, ਤਾਂ ਸਪੇਸਐਕਸ ਦਾ ਮਾਰਕੀਟ ਕੈਪ $2.44 ਟ੍ਰਿਲੀਅਨ ਸੀ, ਭਾਵ ਕੰਪਨੀ ਦਾ ਮਾਰਕੀਟ ਕੈਪ ਇਹਨਾਂ ਦੋ ਦਿਨਾਂ ਵਿੱਚ 0.50 ਟ੍ਰਿਲੀਅਨ ਭਾਵ 50 ਹਜ਼ਾਰ ਕਰੋੜ ਡਾਲਰ (ਲਗਭਗ 47 ਲੱਖ ਕਰੋੜ ਰੁਪਏ) ਘਟ ਗਿਆ।
ਇਹ ਵੀ ਪੜ੍ਹੋ : 100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ
ਸ਼ੁਰੂਆਤੀ ਵਾਧੇ ਤੋਂ ਬਾਅਦ ਵਧਿਆ ਦਬਾਅ
ਨੈਸਡੈਕ 'ਤੇ ਸੂਚੀਬੱਧ ਹੋਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਨਿਵੇਸ਼ਕਾਂ ਨੇ ਸਪੇਸਐਕਸ ਦੇ ਸ਼ੇਅਰਾਂ ਵਿਚ ਭਾਰੀ ਮਾਤਰਾ ਵਿਚ ਖ਼ਰੀਦਦਾਰੀ ਕੀਤੀ, ਜਿਸ ਨਾਲ ਕੰਪਨੀ ਦਾ ਮੁੱਲ $2 ਟ੍ਰਿਲੀਅਨ ਤੋਂ ਪਾਰ ਹੋ ਗਿਆ। ਹਾਲਾਂਕਿ, ਨਿਵੇਸ਼ਕਾਂ ਨੇ ਬਾਅਦ ਵਿੱਚ ਕੰਪਨੀ ਦੇ ਉੱਚ ਮੁੱਲਾਂਕਣ ਅਤੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਦਾ ਮੁੜ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਮਾਹਿਰਾਂ ਦਾ ਮੰਨਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਪ੍ਰੋਜੈਕਟਾਂ 'ਤੇ ਵੱਧ ਰਹੇ ਖਰਚੇ ਅਤੇ ਉੱਚ ਮੁੱਲਾਂਕਣ ਬਾਰੇ ਚਿੰਤਾਵਾਂ ਨੇ ਨਿਵੇਸ਼ਕਾਂ ਨੂੰ ਮੁਨਾਫ਼ਾ ਬੁੱਕ ਕਰਨ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਪਿਓ-ਦਾਦੇ ਦੇ ਤਾਂ ਨਹੀਂ ਹਨ ਇਹ 78,000 ਕਰੋੜ, ਇੰਝ ਚੈੱਕ ਕਰੋ ਦਾਅਵੇ ਦੀ ਰਕਮ
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
SEBI ਨੇ ‘ਓਪਨ ਮਾਰਕੀਟ ਬਾਇਬੈਕ’ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ, 1 ਅਗਸਤ ਤੋਂ ਨਵੇਂ ਨਿਯਮ ਲਾਗੂ
NEXT STORY