ਬਿਜ਼ਨੈੱਸ ਡੈਕਸ—ਜੇਕਰ ਤੁਸੀਂ ਮਾਨਸੂਨ ਦੇ ਇਸ ਮੌਸਮ 'ਚ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਵਧੀਆ ਆਫਰ ਪੇਸ਼ ਕੀਤਾ ਗਿਆ ਹੈ। ਨਿੱਜੀ ਖੇਤਰ ਦੀ ਕਿਫਾਇਤੀ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਅੱਜ ਮੈਗਾ ਮਾਨਸੂਨ ਸੇਲ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਯਾਤਰੀ 999 ਰੁਪਏ 'ਚ ਟਿਕਟ ਨੂੰ ਬੁੱਕ ਕਰਵਾ ਸਕਦੇ ਹਨ।
ਟਿਕਟ ਬੁਕਿੰਗ—ਆਫਰ ਦੇ ਤਹਿਤ 4 ਜੁਲਾਈ ਦੇ ਵਿਚਕਾਰ ਟਿਕਟ ਬੁੱਕ ਕਰਵਾਉਣੀ ਹੋਵੇਗੀ। ਯਾਤਰੀ 8 ਅਕਤੂਬਰ ਤੱਕ ਯਾਤਰਾ ਕਰ ਸਕਦੇ ਹਨ। ਯਾਤਰੀਆਂ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਟਿਕਟ ਦੀ ਬੁਕਿੰਗ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਪਾਈਸਜੈੱਟ ਮੈਗਾ ਮਾਨਸੂਨ ਸੇਲ ਦੇ ਤਹਿਤ ਸੀਟ, ਮੀਲ, ਸਪਾਈਸਮੈਕਸ ਅਤੇ ਹੋਰ ਚੀਜ਼ਾਂ 'ਤੇ 20 ਫੀਸਦੀ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਇਸ ਦਾ ਲਾਭ ਲੈਣ ਲਈ ਯਾਤਰੀਆਂ ਨੂੰ ADDON20 ਪ੍ਰੋਮੋ ਕੋਡ ਦੀ ਵਰਤੋਂ ਕਰਨੀ ਹੋਵੇਗੀ।
ਆਫਰ ਦੇ ਨਿਯਮ ਅਤੇ ਸ਼ਰਤ
ਸੇਲ ਆਫਰ ਸਿਰਫ ਇਕ ਪਾਸੇ ਦੀ ਯਾਤਰਾ 'ਤੇ ਲਾਗੂ ਹੋਵੇਗਾ। ਗਰੁੱਪ ਬੁਕਿੰਗ ਕਰਵਾਉਣ 'ਤੇ ਆਫਰ ਦਾ ਲਾਭ ਨਹੀਂ ਮਿਲੇਗਾ। ਕੈਂਸਿਲ ਕਰਵਾਉਣ 'ਤੇ ਪੈਸਾ ਵਾਪਸ ਮਿਲੇਗਾ, ਹਾਲਾਂਕਿ ਥੋੜ੍ਹਾ ਪੈਸਾ ਕੱਟਿਆ ਜਾਵੇਗਾ। ਯਾਤਰੀ ਆਪਣੇ ਯਾਤਰਾ ਦੀ ਤਾਰੀਕ, ਉਡਾਣ ਦਾ ਸਮਾਂ ਬਦਲਵਾ ਸਕਦੇ ਹਨ ਪਰ ਇਸ ਦੇ ਲਈ ਪੈਸਾ ਦੇਣਾ ਹੋਵੇਗਾ। ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਟਿਕਟ ਦੀ ਬੁਕਿੰਗ ਹੋਵੇਗੀ।
ਕਾਰ ਖਰੀਦਣ ਦਾ ਵਧੀਆ ਮੌਕਾ, ਮਾਰੂਤੀ ਦੇ ਇਨ੍ਹਾਂ 9 ਮਾਡਲਾਂ 'ਤੇ ਮਿਲ ਰਹੀ ਵੱਡੀ ਛੂਟ
NEXT STORY