ਮੁੰਬਈ - ਸਾਲ ਦੇ ਪਹਿਲੇ ਦਿਨ ਭਾਰੀ ਬਿਕਵਾਲੀ ਤੋਂ ਅਗਲੇ ਹੀ ਦਿਨ ਸੈਂਸੈਕਸ ਅਤੇ ਨਿਫਟੀ 'ਚ ਰਿਕਵਰੀ ਦੇਖਣ ਨੂੰ ਮਿਲੀ। ਅੱਜ ਯਾਨੀ 2 ਅਪ੍ਰੈਲ ਨੂੰ ਸੈਂਸੈਕਸ ਲਗਭਗ 592.93 ਅੰਕ ਭਾਵ 0.78% ਦੇ ਵਾਧੇ ਨਾਲ 76,617.44 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 21 ਸਟਾਕ ਵਾਧੇ ਨਾਲ ਅਤੇ 9 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 'ਚ 166.65 ਅੰਕ ਭਾਵ 0.72% ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ 23,332.35 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਵਿਚ ਅੱਜ 2,977 ਸਟਾਕ ਵਿਚ ਕਾਰੋਬਾਰ ਹੋਇਆ। ਅੱਜ 2,148 ਸਟਾਕ ਵਾਧੇ ਨਾਲ , 757 ਸਟਾਕ ਗਿਰਾਵਟ ਨਾਲ ਅਤੇ 72 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ। ਦੱਸ ਦੱਈਏ ਕਿ ਨਿਫਟੀ ਵਿਚ ਕੁੱਲ 21,97,78,798 ਨਿਵੇਸ਼ਕ ਰਜਿਸਟਰ ਹਨ। 1 ਅਪ੍ਰੈਲ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 5,901 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ (DIIs) ਨੇ 4,322 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਅੱਜ ਬਾਜ਼ਾਰ 'ਚ ਇਸ ਵਾਧੇ ਦਾ ਸਭ ਤੋਂ ਜ਼ਿਆਦਾ ਫਾਇਦਾ ਰੀਅਲਟੀ ਸੈਕਟਰ ਦੇ ਸ਼ੇਅਰਾਂ ਨੂੰ ਹੋਇਆ। ਨਿਫਟੀ ਰਿਐਲਟੀ ਇੰਡੈਕਸ 3 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਕਾਰੋਬਾਰ 'ਤੇ ਬੰਦ ਹੋਇਆ ਹੈ।
ਗਲੋਬਲ ਮਾਰਕੀਟ ਵਿੱਚ ਵਾਧਾ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.28 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.05 ਫੀਸਦੀ ਵਧਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.019% ਡਿੱਗ ਕੇ ਬੰਦ ਹੋਇਆ ਹੈ।
1 ਅਪ੍ਰੈਲ ਨੂੰ ਅਮਰੀਕਾ ਦਾ ਡਾਓ ਜੋਂਸ 0.028% ਡਿੱਗ ਕੇ 41,989 'ਤੇ ਬੰਦ ਹੋਇਆ। Nasdaq ਕੰਪੋਜ਼ਿਟ 0.87% ਵਧਿਆ ਜਦੋਂ ਕਿ S&P 500 ਇੰਡੈਕਸ 0.38% ਵੱਧ ਕੇ ਬੰਦ ਹੋਇਆ।
ਕੱਚੇ ਰੇਸ਼ਮ ਦਾ ਉਤਪਾਦਨ 34,042 ਮੀਟਰਕ ਟਨ ਪਹੁੰਚਿਆ
NEXT STORY