ਨਵੀਂ ਦਿੱਲੀ—ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ 'ਤੇ ਛੁੱਟੀ ਹੋਣ ਦੇ ਕਾਰਨ ਅੱਜ ਮੰਗਲਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ ਅਤੇ ਕਮੋਡਿਟੀ ਵਾਇਦਾ ਬਾਜ਼ਾਰ 'ਚ ਕਾਰੋਬਾਰ ਬੰਦ ਹੈ। ਇਸ ਤੋਂ ਪਿਛਲੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਸੈਂਸੈਕਸ 21.47 ਅੰਕਾਂ ਦੀ ਤੇਜ਼ੀ ਦੇ ਨਾਲ 40,345.08 'ਤੇ ਅਤੇ ਨਿਫਟੀ 4.80 ਅੰਕਾਂ ਦੀ ਮਾਮੂਲੀ ਤੇਜ਼ੀ ਦੇ ਨਾਲ 11,913.45 'ਤ ਬੰਦ ਹੋਇਆ ਹੈ। ਦਿਨ ਭਰ ਦੇ ਕਾਰੋਬਾਰ 'ਚ ਸੈਂਸੈਕਸ ਨੇ 40,417.44 ਦੇ ਉੱਪਰੀ ਅਤੇ 40,150.97 ਦੇ ਹੇਠਲੇ ਪੱਧਰ ਨੂੰ ਛੂਹਿਆ ਹੈ। ਉੱਧਰ ਨਿਫਟੀ 28.95 ਅੰਕਾਂ ਦੀ ਗਿਰਾਵਟ ਦੇ ਨਾਲ 11,879.20 'ਤੇ ਖੁੱਲ੍ਹਿਆ ਹੈ ਅਤੇ 5.30 ਅੰਕਾਂ ਜਾਂ 0.04 ਫੀਸਦੀ ਦੀ ਮਾਮੂਲੀ ਤੇਜ਼ੀ ਦੇ ਨਾਲ 11,913.45 'ਤੇ ਬੰਦ ਹੋਇਆ।
ਗਲਤ ਆਧਾਰ ਕਾਰਡ ਨੰਬਰ ਦੇਣ 'ਤੇ ਲੱਗੇਗਾ 10 ਹਜ਼ਾਰ ਰੁਪਏ ਦਾ ਜ਼ੁਰਮਾਨਾ
NEXT STORY