ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 23.28 ਅੰਕ ਭਾਵ 0.06 ਫੀਸਦੀ ਵਧ ਕੇ 38,386.75 'ਤੇ ਅਤੇ ਨਿਫਟੀ 15.75 ਅੰਕ ਭਾਵ 0.14 ਫੀਸਦੀ ਡਿੱਗ ਕੇ 11,516.65 'ਤੇ ਬੰਦ ਹੋਇਆ। ਦਿੱਗਜ ਸ਼ੇਅਰਾਂ ਦੇ ਨਾਲ ਹੀ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.04 ਫੀਸਦੀ ਦੀ ਕਮਜ਼ੋਰੀ ਦੇ ਨਾਲ 15,215 ਦੇ ਹੇਠਾਂ ਨਜ਼ਰ ਆ ਰਿਹਾ ਹੈ। ਉੱਧਰ ਸਮਾਲਕੈਪ ਇੰਡੈਕਸ 0.01 ਫੀਸਦੀ ਦਾ ਮਾਮੂਲੀ ਵਾਧਾ ਦਿਖਾ ਰਿਹਾ ਹੈ। ਤੇਲ-ਗੈਸ ਸ਼ੇਅਰਾਂ 'ਚ ਵੀ ਅੱਜ ਜੋਸ਼ ਨਹੀਂ ਦਿਸ ਰਿਹਾ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 1.02 ਫੀਸਦੀ ਦੀ ਕਮਜ਼ੋਰੀ ਨਾਲ 15191.20 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
ਅੱਜ ਦੇ ਕਾਰੋਬਾਰ 'ਚ ਬੈਂਕ ਸ਼ੇਅਰਾਂ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਬੈਂਕ ਨਿਫਟੀ 0.33 ਫੀਸਦੀ ਦੀ ਕਮਜ਼ੋਰੀ ਨਾਲ 29670 ਦੇ ਪੱਧਰ 'ਤੇ ਦਿਸ ਰਿਹਾ ਹੈ। ਹਾਲਾਂਕਿ ਆਈ.ਟੀ., ਫਾਰਮਾ ਅਤੇ ਰਿਐਲਟੀ ਸ਼ੇਅਰਾਂ ਨਾਲ ਬਾਜ਼ਾਰ ਨੂੰ ਸਹਾਰਾ ਮਿਲ ਰਿਹਾ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.9 ਫੀਸਦੀ, ਫਾਰਮਾ ਇੰਡੈਕਸ 0.26 ਫੀਸਦੀ ਅਤੇ ਰਿਐਲਟੀ ਇੰਡੈਕਸ 1.8 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਆਟੋ, ਮੈਟਲ, ਪੀ.ਐੱਸ.ਯੂ. ਬੈਂਕ, ਪ੍ਰਾਈਵੇਟ ਬੈਂਕ ਅਤੇ ਮੀਡੀਆ ਸ਼ੇਅਰਾਂ 'ਚ ਅੱਜ ਸਭ ਤੋਂ ਜ਼ਿਆਦਾ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਆਟੋ ਇੰਡੈਕਸ 'ਚ 0.55 ਫੀਸਦੀ, ਮੈਟਲ ਇੰਡੈਕਸ 'ਚ 0.41 ਫੀਸਦੀ, ਪੀ.ਐੱਸ.ਯੂ. ਬੈਂਕ ਇੰਡੈਕਸ 'ਚ ਕਰੀਬ 1 ਫੀਸਦੀ, ਪ੍ਰਾਈਵੇਟ ਬੈਂਕ ਇੰਡੈਕਸ 'ਚ 0.40 ਫੀਸਦੀ ਅਤੇ ਮੀਡੀਆ ਇੰਡੈਕਸ 'ਚ 2.3 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ।
ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 4.34 ਅੰਕ ਭਾਵ 0.01 ਫੀਸਦੀ ਦੀ ਕਮਜ਼ੋਰੀ ਨਾਲ 38360 ਦੇ ਪੱਧਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 7.60 ਅੰਕ ਭਾਵ 0.07 ਫੀਸਦੀ ਦੀ ਕਮਜ਼ੋਰੀ ਨਾਲ 11525 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
PNB ਘੋਟਾਲੇ ਦਾ ਮਾਸਟਰਮਾਈਂਡ ਨੀਰਵ ਮੋਦੀ ਲੰਡਨ 'ਚ ਗ੍ਰਿਫਤਾਰ
NEXT STORY