ਮੁੰਬਈ - ਅੱਜ 2 ਦਸੰਬਰ ਸੋਮਵਾਰ ਨੂੰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 300 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 79,457 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 15 ਵਾਧੇ ਨਾਲ ਅਤੇ 15 ਗਿਰਵਾਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ ਵੀ 70 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,050 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ 34 ਡਿੱਗੇ ਅਤੇ 16 ਚੜ੍ਹ ਕੇ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ (29 ਨਵੰਬਰ) ਨੂੰ 4,383.55 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 5,723.34 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਐਨਐਸਈ ਸੈਕਟਰਲ ਇੰਡੈਕਸ ਦੇ ਐਫਐਮਸੀਜੀ, ਬੈਂਕਿੰਗ, ਆਈਟੀ ਅਤੇ ਰਿਐਲਟੀ ਖੇਤਰਾਂ ਵਿੱਚ ਸਭ ਤੋਂ ਵੱਧ ਵਿਕਰੀ ਦੇਖੀ ਜਾ ਰਹੀ ਹੈ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.031 ਫੀਸਦੀ ਅਤੇ ਕੋਰੀਆ ਦਾ ਕੋਸਪੀ 0.041 ਫੀਸਦੀ ਚੜ੍ਹਿਆ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.81% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
29 ਨਵੰਬਰ ਨੂੰ ਅਮਰੀਕਾ ਦਾ ਡਾਓ ਜੋਂਸ ਇੰਡਸਟਰੀਅਲ ਔਸਤ 0.42% ਵਧ ਕੇ 44,910 'ਤੇ ਅਤੇ SP 500 0.56% ਵਧ ਕੇ 6,032 'ਤੇ ਪਹੁੰਚ ਗਿਆ। ਨੈਸਡੈਕ ਵੀ 0.83% ਦੇ ਵਾਧੇ ਨਾਲ 19,218 'ਤੇ ਬੰਦ ਹੋਇਆ।
ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ
ਇਸ ਤੋਂ ਪਹਿਲਾਂ ਸ਼ੁੱਕਰਵਾਰ 29 ਨਵੰਬਰ ਨੂੰ ਸੈਂਸੈਕਸ 759 ਅੰਕ (0.96%) ਦੇ ਵਾਧੇ ਨਾਲ 79,802 'ਤੇ ਬੰਦ ਹੋਇਆ ਸੀ। ਨਿਫਟੀ 'ਚ 216 ਅੰਕ (0.91%) ਦਾ ਵਾਧਾ ਹੋਇਆ, ਇਹ 24,131 ਦੇ ਪੱਧਰ 'ਤੇ ਬੰਦ ਹੋਇਆ।
ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 417 ਅੰਕ (0.76%) ਵਧ ਕੇ 55,199 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 26 ਵਧੇ ਅਤੇ 4 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 43 ਵਧੇ ਅਤੇ 7 'ਚ ਗਿਰਾਵਟ ਰਹੀ। NSE ਖੇਤਰੀ ਸੂਚਕਾਂਕ, ਰਿਐਲਟੀ ਅਤੇ PSU ਬੈਂਕਿੰਗ ਸੈਕਟਰਾਂ ਨੂੰ ਛੱਡ ਕੇ, ਸਾਰੇ ਵਾਧੇ ਨਾਲ ਬੰਦ ਹੋਏ।
ਨੋਇਡਾ ਏਅਰਪੋਰਟ ਕੋਲ 40,000 ਫਲੈਟਸ ਬਣਾਉਣ ਦਾ ਪ੍ਰਾਜੈਕਟ, 18 ਦਸੰਬਰ ਤੱਕ ਕਰ ਸਕਦੇ ਹੋ ਅਪਲਾਈ
NEXT STORY