ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸਟਾਕ ਮਾਰਕੀਟ ਵਾਧਾ ਲੈ ਕੇ ਖੁੱਲ੍ਹਿਆ ਹੈ। ਅੱਜ ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 359.87 ਅੰਕ ਭਾਵ 0.70% ਦੀ ਤੇਜ਼ੀ ਨਾਲ 51,904.17 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 107 ਅੰਕ ਭਾਵ 0.71 ਫੀਸਦੀ ਦੀ ਤੇਜ਼ੀ ਨਾਲ 15,270.30 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸੈਂਸੈਕਸ-ਨਿਫਟੀ ਜ਼ੋਰਦਾਰ ਤੇਜ਼ੀ ਨਾਲ ਵਧਿਆ। ਕਾਰੋਬਾਰ ਦੌਰਾਨ ਸੈਂਸੈਕਸ 476.05 ਅੰਕ ਭਾਵ 0.92 ਪ੍ਰਤੀਸ਼ਤ ਦੀ ਤੇਜ਼ੀ ਨਾਲ 52020.35' ਤੇ ਪਹੁੰਚ ਗਿਆ ਜਦੋਂ ਕਿ ਨਿਫਟੀ 128.30 ਅੰਕ ਭਾਵ 0.85 ਪ੍ਰਤੀਸ਼ਤ ਦੀ ਤੇਜ਼ੀ ਨਾਲ 15291.60 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਇੰਡਸਇੰਡ ਬੈਂਕ ਦੇ ਸ਼ੇਅਰ 3% ਦੇ ਵਾਧੇ ਨਾਲ ਇੰਡੈਕਸ ਦੇ ਸਿਖਰ 'ਤੇ ਕਾਰੋਬਾਰ ਕਰ ਰਹੇ ਹਨ। ਇਸੇ ਤਰ੍ਹਾਂ ਕੋਟਕ ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰ ਵੀ 2-2% ਤੋਂ ਜ਼ਿਆਦਾ ਵਧੇ ਹਨ। ਐਕਸਚੇਂਜ 'ਤੇ 2,284 ਸ਼ੇਅਰਾਂ 'ਚ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ ਸ਼ੇਅਰਾਂ ਵਿਚੋਂ 1,359 ਸ਼ੇਅਰ ਲਾਭ ਨਾਲ ਕਾਰੋਬਾਰ ਕਰ ਰਹੇ ਹਨ ਅਤੇ 820 ਸ਼ੇਅਰਾਂ ਵਿਚ ਗਿਰਾਵਟ ਹੈ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਵੀ 204.92 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ 12 ਫਰਵਰੀ ਨੂੰ 203.92 ਲੱਖ ਕਰੋੜ ਰੁਪਏ ਸੀ।
ਟਾਪ ਗੇਨਰਜ਼
ਐਚ.ਸੀ.ਐਲ. ਟੈਕ, ਹੀਰੋ ਮੋਟੋਕੌਰਪ, ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ. ਲਾਈਫ, ਸਨ ਫਾਰਮਾ
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਟੇਕ ਮਹਿੰਦਰਾ, ਐਮ.ਐਂਡ.ਐਮ. , ਡਿਵਿਸ ਲੈਬ
ਏਸ਼ੀਆਈ ਬਾਜ਼ਾਰ ਵਿਚ ਮਜ਼ਬੂਤ ਵਾਧਾ
ਵਿਸ਼ਵਵਿਆਪੀ ਆਰਥਿਕ ਰਿਕਵਰੀ ਅਤੇ ਕੋਰੋਨਾ ਟੀਕਾ ਤੱਕ ਪਹੁੰਚ ਦੇ ਕਾਰਨ ਸਟਾਕ ਮਾਰਕੀਟ ਵਿਚ ਚੰਗਾ ਵਾਧਾ ਹੋਇਆ ਹੈ। ਜਾਪਾਨ ਦਾ ਨਿੱਕੀ ਇੰਡੈਕਸ 349 ਅੰਕ ਯਾਨੀ 1.18% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਕੋਰੀਆ ਦਾ ਕੋਪਸੀ ਅਤੇ ਆਸਟਰੇਲੀਆ ਦਾ ਆਲ ਆਰਡੀਨਰੀਜ ਇੰਡੈਕਸ 1-1% ਨਾਲ ਅੱਗੇ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਯੂਐਸ ਦੇ ਬਾਜ਼ਾਰਾਂ ਵਿਚ ਊਰਜਾ, ਵਿੱਤੀ ਅਤੇ ਮੈਟੀਰੀਅਲ ਸ਼ੇਅਰ ਖਰੀਦੇ ਅਤੇ ਵੱਡੇ ਟੈਕਨਾਲੌਜੀ ਸ਼ੇਅਰ ਵੇਚੇ। ਇਸ ਨਾਲ ਐਸ ਐਂਡ ਪੀ 500 ਅਤੇ ਨੈਸਡੈਕ ਇੰਡੈਕਸ ਰਿਕਾਰਡ ਦੇ ਪੱਧਰ 'ਤੇ ਬੰਦ ਹੋਏ।
ਬਾਜ਼ਾਰ ਸ਼ੁੱਕਰਵਾਰ ਨੂੰ ਫਲੈਟ ਬੰਦ ਹੋਇਆ
ਸਟਾਕ ਮਾਰਕੀਟ 12 ਫਰਵਰੀ ਨੂੰ ਫਲੈਟ ਬੰਦ ਹੋਇਆ। ਬੀ.ਐਸ.ਸੀ. ਸੈਂਸੈਕਸ 12.78 ਅੰਕ ਚੜ੍ਹ ਕੇ 51,544.30 ਦੇ ਪੱਧਰ 'ਤੇ ਅਤੇ ਨਿਫਟੀ 10 ਅੰਕ ਦੀ ਗਿਰਾਵਟ ਨਾਲ 15,163.30 'ਤੇ ਬੰਦ ਹੋਇਆ ਸੀ। ਐਨ.ਐਸ.ਈ. ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਨੇ 37.33 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕ (ਡੀਆਈਆਈ) ਨੇ 597.62 ਕਰੋੜ ਰੁਪਏ ਦੇ ਸ਼ੇਅਰ ਵੇਚੇ।
‘ਸ਼ੇਅਰਾਂ ’ਚ ਉਛਾਲ ਨਾਲ ਟਾਪ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ 1,40,430.45 ਕਰੋਡ਼ ਰੁਪਏ ਵਧੀ’
ਨਵੀਂ ਦਿੱਲੀ, 14 ਫਰਵਰੀ (ਭਾਸ਼ਾ)-ਸ਼ੇਅਰ ਬਾਜ਼ਾਰਾਂ ’ਚ ਪਿਛਲੇ ਹਫਤੇ ਤੇਜ਼ੀ ਦਾ ਸਿਲਸਿਲਾ ਬਣੇ ਰਹਿਣ ਨਾਲ ਟਾਪ 10 ’ਚੋਂ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ ਕੁਲ ਮਿਲਾ ਕੇ 1,40,430.45 ਕਰੋਡ਼ ਰੁਪਏ ਵੱਧ ਗਈ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਲਾਭ ਰਿਲਾਇੰਸ ਇੰਡਸਟਰੀਜ਼ ਨੂੰ ਹੋਇਆ। ਹਫਤੇ ਦੌਰਾਨ ਬੀ. ਐੱਸ. ਈ. 30 ਸੈਂਸੈਕਸ ਕੁਲ ਮਿਲਾ ਕੇ 812.67 ਅੰਕ ਯਾਨੀ 1.60 ਫੀਸਦੀ ਚੜ੍ਹ ਗਿਆ। ਲਾਭ ’ਚ ਰਹੇ ਪ੍ਰਮੁੱਖ ਸ਼ੇਅਰਾਂ ’ਚ ਰਿਲਾਇੰਸ ਇੰਡਸਟਰੀਜ਼, ਟੀ. ਸੀ. ਐੱਸ., ਇਨਫੋਸਿਸ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਬਜਾਜ ਫਾਈਨਾਂਸ ਸ਼ਾਮਲ ਹਨ।
ਐੱਚ. ਡੀ. ਐਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ’ਚ ਗਿਰਾਵਟ ਰਹੀ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 74,329.95 ਕਰੋਡ਼ ਵੱਧ ਕੇ 12,94,038.34 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਣ ’ਚ 22,943.86 ਕਰੋਡ਼ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੰਪਨੀ ਦੀ ਸ਼ੇਅਰ ਭਾਅ ਦੇ ਹਿਸਾਬ ਨਾਲ ਹੈਸੀਅਤ 4,47,323.82 ਕਰੋਡ਼ ਰੁਪਏ ’ਤੇ ਪਹੁੰਚ ਗਈ।
ਵਿਦੇਸ਼ੀ ਨਿਵੇਸ਼ਕ ਫਰਵਰੀ ’ਚ ਕਰ ਚੁੱਕੇ ਹਨ 22,038 ਕਰੋਡ਼ ਰੁਪਏ ਦਾ ਨਿਵੇਸ਼
ਕੇਂਦਰੀ ਬਜਟ ’ਚ ਸੁਧਾਰਵਾਦੀ ਕਦਮਾਂ ਦੇ ਐਲਾਨ ਨਾਲ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਉਤਸ਼ਾਹ ਹੈ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਫਰਵਰੀ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚ 22,038 ਕਰੋਡ਼ ਰੁਪਏ ਦੀ ਪੂੰਜੀ ਨਿਵੇਸ਼ ਕਰ ਚੁੱਕੇ ਹਨ।
ਡਿਪਾਜ਼ਟਰੀ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰਾਂ ’ਚ 20,593 ਕਰੋਡ਼ ਅਤੇ ਰਿਣਪੱਤਰਾਂ ’ਚ 1,445 ਕਰੋਡ਼ ਰੁਪਏ ਲਾਏ ਹਨ। ਇਸ ਤਰ੍ਹਾਂ ਇਕ ਫਰਵਰੀ ਤੋਂ 12 ਫਰਵਰੀ ਦੌਰਾਨ ਸ਼ੁੱਧ ਨਿਵੇਸ਼ 22,038 ਕਰੋਡ਼ ਰੁਪਏ ਰਿਹਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ
NEXT STORY