ਰਾਇਪੁਰ- ਝੋਨੇ ਦੀ ਬਿਜਾਈ ਦਾ ਮੌਸਮ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਵਿਚਕਾਰ ਛੱਤੀਸਗੜ੍ਹ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫ਼ਸਲਾਂ ਦੀ ਖੇਤੀ ਲਈ ਪ੍ਰਤੀ ਕਿੱਲਾ 10,000 ਰੁਪਏ ਸਬਸਿਡੀ ਦੇਣ ਦੀ ਘੋਸ਼ਣਾ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਿਚ ਬੁੱਧਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ।
ਛੱਤੀਸਗੜ੍ਹ ਦੇ ਕਿਸਾਨਾਂ ਨੂੰ ਸਾਲ 2021-22 ਦੇ ਸਾਉਣੀ ਮੌਸਮ ਦੌਰਾਨ ਝੋਨੇ ਤੋਂ ਇਲਾਵਾ ਸਰਕਾਰ ਵੱਲੋਂ ਸ਼ਨਾਖ਼ਤ ਕੀਤੀਆਂ ਗਈਆਂ ਕੁਝ ਫ਼ਸਲਾਂ ਦੀ ਖੇਤੀ ਲਈ ਪ੍ਰਤੀ ਕਿੱਲਾ ਦਸ ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ।
ਇਹ ਵੀ ਪੜ੍ਹੋ- ਮਾਈਕ੍ਰੋਸਾਫਟ ਦਾ 'Internet Explorer' ਇਸ ਤਾਰੀਖ਼ ਤੋਂ ਹੋ ਜਾਵੇਗਾ ਬੰਦ
ਛੱਤੀਸਗੜ੍ਹ ਵਿਚ ਚੌਲਾਂ ਦੀ ਖੇਤੀ ਵੱਡੇ ਪੱਧਰ 'ਤੇ ਹੋਣ ਕਾਰਨ ਇਸ ਨੂੰ ਮੱਧ ਭਾਰਤ ਦਾ 'ਚਾਵਲ ਕਟੋਰਾ' ਕਿਹਾ ਜਾਂਦਾ ਹੈ। ਸੂਬਾ ਜਨਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਝੋਨੇ ਵਾਲੇ ਕਿਸਾਨ ਜੇਕਰ ਗੰਨਾ, ਮੱਕਾ, ਸੋਇਆਬੀਨ, ਦਾਲਾਂ ਜਾਂ ਝੋਨੇ ਦੀਆਂ ਹੋਰ ਪੌਸ਼ਟਿਕ ਕਿਸਮਾਂ ਦੀ ਖੇਤੀ ਕਰਦੇ ਹਨ ਜਾਂ ਝੋਨੇ ਦੀ ਜਗ੍ਹਾ ਦਰਖ਼ਤ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਕਿੱਲਾ 10,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਕਿਸਾਨ ਖੇਤਾਂ ਵਿਚ ਦਰਖ਼ਤ ਲਾਉਣਗੇ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਹਰ ਸਾਲ ਦਸ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ। ਸਬਸਿਡੀ ਸਿੱਧੇ ਲਾਭਪਾਤਰਾਂ ਦੇ ਖਾਤੇ ਵਿਚ ਟ੍ਰਾਂਸਫਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਨਿਵੇਸ਼ਕਾਂ ਲਈ ਮੌਕਾ, ਕੋਵਿਡ ਦੌਰ 'ਚ ਕਮਾਈ ਕਰਾਉਣਗੇ ਇਹ 12 ਵੱਡੇ IPO
ਕੋਰੋਨਾ ਕਾਲ ’ਚ ਦੁਕਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗੇ ਪ੍ਰੋਡਕਟਸ ਵੇਚ ਰਹੀਆਂ ਆਨਲਾਈਨ ਕੰਪਨੀਆਂ
NEXT STORY