ਨਵੀਂ ਦਿੱਲੀ - ਅਮਰੀਕੀ ਟੈਕਨੋਲਾਜੀ ਫਰਮ ਕਵਾਲਕਾਮ ਨਾਲ ਮਿਲ ਕੇ ਰਿਲਾਇੰਸ ਜੀਓ ਨੇ ਅਮਰੀਕਾ 'ਚ ਆਪਣੀ 5ਜੀ ਟੈਕਨੋਲਾਜੀ ਦਾ ਸਫਲ ਪ੍ਰੀਖਣ ਕੀਤਾ ਹੈ। ਅਮਰੀਕਾ ਦੇ ਸੈਨਤ ਡਿਆਗੋ 'ਚ ਹੋਏ ਇੱਕ ਵਰਚੁਅਲ ਈਵੈਂਟ 'ਚ ਇਹ ਐਲਾਨ ਕੀਤਾ ਗਿਆ। ਰਿਲਾਇੰਸ ਜੀਓ ਦੇ ਪ੍ਰਧਾਨ ਮੈਥਿਊ ਓਮਾਨ ਨੇ ਕਵਾਲਕਾਮ ਈਵੈਂਟ 'ਚ ਕਿਹਾ ਕਿ ਕਵਾਲਕਾਮ ਅਤੇ ਰਿਲਾਇੰਸ ਦੀ ਸਬਸਿਡਰੀ ਰੇਡਿਸਿਸ ਨਾਲ ਮਿਲ ਕੇ ਅਸੀਂ 5ਜੀ ਤਕਨੀਕ 'ਤੇ ਕੰਮ ਕਰ ਰਹੇ ਹਾਂ ਤਾਂਕਿ ਭਾਰਤ 'ਚ ਇਸ ਨੂੰ ਛੇਤੀ ਲਾਂਚ ਕੀਤਾ ਜਾ ਸਕੇ।
ਲੱਗਭੱਗ ਤਿੰਨ ਮਹੀਨੇ ਪਹਿਲਾਂ ਹੀ 15 ਜੁਲਾਈ ਨੂੰ ਰਿਲਾਇੰਸ ਦੀ ਇੰਡਸਟਰੀ ਦੀ ਆਮਸਭਾ 'ਚ ਰਿਲਾਇੰਸ ਜੀਓ ਦੇ ਮਾਲਿਕ ਮੁਕੇਸ਼ ਅੰਬਾਨੀ ਨੇ 5ਜੀ ਟੈਕਨੋਲਾਜੀ ਦੇ ਈਜਾਦ ਦਾ ਐਲਾਨ ਕੀਤਾ ਸੀ। ਘਰੇਲੂ ਸੰਸਾਧਨਾਂ ਦਾ ਇਸਤੇਮਾਲ ਕਰ ਵਿਕਸਿਤ ਕੀਤੀ ਗਈ ਇਸ ਤਕਨੀਕ ਨੂੰ ਦੇਸ਼ ਨੂੰ ਸੌਂਪਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ 5ਜੀ ਸਪੈਕਟਰਮ ਉਪਲੱਬਧ ਹੁੰਦੇ ਹੀ ਰਿਲਾਇੰਸ ਜੀਓ 5ਜੀ ਤਕਨੀਕ ਦੀ ਟੈਸਟਿੰਗ ਲਈ ਤਿਆਰ ਹੈ ਅਤੇ 5ਜੀ ਤਕਨੀਕ ਦੀ ਸਫਲ ਟੈਸਟਿੰਗ ਤੋਂ ਬਾਅਦ ਇਸ ਤਕਨੀਕ ਦੇ ਨਿਰਿਆਤ 'ਤੇ ਰਿਲਾਇੰਸ ਜ਼ੋਰ ਦੇਵੇਗਾ।
ਭਾਰਤ 'ਚ ਅਜੇ ਤੱਕ 5ਜੀ ਤਕਨੀਕ ਦੀ ਟੈਸਟਿੰਗ ਲਈ ਸਪੈਕਟਰਮ ਉਪਲੱਬਧ ਨਹੀ ਹੋ ਸਕਿਆ ਹੈ ਪਰ ਅਮਰੀਕਾ 'ਚ ਰਿਲਾਇੰਸ ਜੀਓ ਦੀ 5ਜੀ ਤਕਨੀਕ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਤਕਨੀਕ ਨੇ ਪੂਰੀ ਤਰ੍ਹਾਂ, ਸਾਰੇ ਪੈਰਾਮੀਟਰ 'ਤੇ ਆਪਣੇ ਨੂੰ ਵਧੀਆ ਸਾਬਤ ਕੀਤਾ ਹੈ। ਕਵਾਲਕਾਮ ਉੱਤਮ ਉਪ-ਪ੍ਰਧਾਨ, ਦੁਰਗਾ ਮੱਲਦੀ ਨੇ ਕਿਹਾ ਕਿ ਅਸੀਂ ਜੀਓ ਨਾਲ ਮਿਲ ਕੇ ਕਈ ਤਰ੍ਹਾਂ ਦੇ ਐਕਪੈਂਡੇਬਲ ਸਾਲਿਊਸ਼ਨ ਤਿਆਰ ਕਰ ਰਹੇ ਹਾਂ।
ਕੋਰੋਨਾ ਵਾਇਰਸ ਦੇ ਚੱਲਦੇ ਬਹੁਤ ਸਾਰੇ ਦੇਸ਼ਾਂ ਨੇ ਚੀਨੀ ਕੰਪਨੀ ਹੁਵਾਵੇ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਵਾਵੇ 5ਜੀ ਤਕਨੀਕ ਵਿਕਸਿਤ ਕਰਨ ਵਾਲੀ ਚੀਨੀ ਕੰਪਨੀ ਹੈ। 5ਜੀ ਤਕਨੀਕ ਦੇ ਸਫਲ ਪ੍ਰੀਖਣ ਤੋਂ ਬਾਅਦ ਹੁਣ ਰਿਲਾਇੰਸ ਜੀਓ ਦੁਨੀਆ ਭਰ 'ਚ ਚੀਨੀ ਕੰਪਨੀ ਦੀ ਜਗ੍ਹਾ ਭਰ ਸਕਦਾ ਹੈ
ਆਂਡੇ ਖਾਣ ਵਾਲਿਆਂ ਦੀ ਵਧੀ ਪਰੇਸ਼ਾਨੀ! ਇਸ ਵਾਰ ਨਵਰਾਤਰਿਆਂ 'ਚ ਵੀ ਨਹੀਂ ਘਟੇ ਭਾਅ
NEXT STORY