ਨਵੀਂ ਦਿੱਲੀ (ਭਾਸ਼ਾ) – ਸਨ ਫਾਰਮਾਸਿਊਟੀਕਲ ਇੰਡਸਟ੍ਰੀਜ਼ ਨੇ ਕਾਰੋਬਾਰ ਦੇ ਵਿਸਤਾਰ ’ਚ ਇਕ ਵੱਡੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਰਿਵਰਸ ਟ੍ਰਾਈਐਂਗੁਲਰ ਮਾਰਜਨ ਰਾਹੀਂ ਇਜ਼ਰਾਈਲ ਸਥਿਤ ਟੈਰੋ ਫਾਰਮਾਸਿਊਟੀਕਲ ਇੰਡਸਟ੍ਰੀਜ਼ ਨੂੰ ਪੂਰੀ ਤਰ੍ਹਾਂ ਐਕਵਾਇਰ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਮੁੰਬਈ ਮੁੱਖ ਦਫਤਰ ਵਾਲੀ ਦਵਾਈ ਕੰਪਨੀ ਨੇ ਦੱਸਿਆ ਕਿ ਉਸ ਨੇ ਟੈਰੋ ਬੋਰਡ ਨੂੰ ਪ੍ਰਸਤਾਵ ਨਾਲ ਇਕ ਪੱਤਰ ਜਾਰੀ ਕੀਤਾ ਹੈ। ਆਫਰ ’ਚ ਸਾਰੇ ਬਕਾਇਆ ਸਾਧਾਰਣ ਸ਼ੇਅਰਾਂ ਨੂੰ 38 ਅਮਰੀਕੀ ਡਾਲਰ ਪ੍ਰਤੀ ਸ਼ੇਅਰ ਨਕਦ ’ਚ ਖਰੀਦਣ ਲਈ ਵਿਆਜ ਦੀ ਵਿਵਸਥਾ ਹੈ। ਸਨ ਫਾਰਮਾ ਕੋਲ ਫਿਲਹਾਲ ਟੈਰੋ ਫਾਰਮਾਸਿਊਟੀਕਲ ਇੰਡਸਟ੍ਰੀਜ਼ ’ਚ 78.48 ਫੀਸਦੀ ਹਿੱਸੇਦਾਰੀ ਹੈ। ਸਨ ਫਾਰਮਾ ਨੇ ਇਕ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਸਨ ਫਾਰਮਾ ਇਜ਼ਰਾਇਲੀ ਕੰਪਨੀ ਕਾਨੂੰਨ, 1999 ਦੇ ਤਹਿਤ ਰਿਵਰਸ ਟ੍ਰਾਈਐਂਗੂਲਰ ਮਾਰਜਨ ਦੇ ਰੂਪ ’ਚ ਲੈਣਦੇਣ ਪੂਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸਨ ਫਾਰਮਾ ਨੇ ਇਸ ਸੌਦੇ ਨੂੰ ਨਕਦ ਸੌਦਾ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਸਨ ਫਾਰਮਾ ਦਾ ਪ੍ਰਸਤਾਵ ਸ਼ੁੱਕਰਵਾਰ 25 ਮਈ ਦੇ ਟੈਰੋ ਫਾਰਮਾ ਦੇ ਸ਼ੇਅਰ ਦੇ ਕਲੋਜ਼ਿੰਗ ਪ੍ਰਾਈਸ ਤੋਂ 31 ਫੀਸਦੀ ਪ੍ਰੀਮੀਅਮ ’ਤੇ ਹੈ। ਇਸ ਡੀਲ ਦੇ ਪੂਰਾ ਹੁੰਦੇ ਹੀ ਟੈਰੋ ਫਾਰਮਾ ਸਨ ਫਾਰਮਾ ਦੀ ਸਹਾਇਕ ਇਕਾਈ ਬਣ ਜਾਏਗੀ ਅਤੇ ਨਿਊਯਾਰਕ ਸਟਾਕ ਐਕਸਚੇਂਜ ਤੋਂ ਡੀ-ਲਿਸਟ ਹੋ ਜਾਏਗੀ। ਦੇਸ਼ ਦੀ ਵੱਡੀ ਫਾਰਮਾ ਕੰਪਨੀ ’ਚੋਂ ਇਕ ਸਨ ਫਾਰਮਾ ਨੇ 26 ਮਈ ਨੂੰ ਵਿੱਤੀ ਸਾਲ 2023 ਦੇ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ। ਕੰਪਨੀ ਨੂੰ ਇਸ ਦੌਰਾਨ 1,984.47 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਹੋਇਆ ਸੀ।
ਤੁਹਾਨੂੰ ਦੱਸ ਦਈਏ ਕਿ ਕੰਪਨੀ ਨੂੰ ਇਸ ਤਿਮਾਹੀ ’ਚ ਪਿਛਲੇ ਸਾਲ 2,277.25 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਆਖਰੀ ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਉਸ ਦੇ ਮਾਲੀਏ ’ਚ ਸਾਲਾਨਾ ਆਧਾਰ ’ਤੇ 12 ਫੀਸਦੀ ਵਧ ਕੇ 10,726 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੂੰ ਮਾਰਚ ਤਿਮਾਹੀ ’ਚ ਹੋਏ ਮੁਨਾਫੇ ਤੋਂ ਬਾਅਦ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ 4 ਰੁਪਏ ਪ੍ਰਤੀ ਸ਼ੇਅਰ ਦਾ ਡਿਵੀਡੈਂਡ ਦੇਣ ਦਾ ਵੀ ਐਲਾਨ ਕੀਤਾ ਸੀ।
ਨੇਪਾਲ ਦਾ ਭਾਰਤ ਨੂੰ ਬਿਜਲੀ ਐਕਸਪੋਰਟ ਸ਼ੁਰੂ
NEXT STORY