ਆਟੋ ਡੈਸਕ– ਟਾਟਾ ਮੋਟਰਸ ਆਪਣੀ ਅਲਟਰੋਜ਼ ਹੈਚਬੈਕ ਕਾਰ ’ਤੇ ਗਾਹਕਾਂ ਨੂੰ ਸ਼ਾਨਦਾਰ ਪੇਸ਼ਕਸ਼ ਦੇ ਰਹੀ ਹੈ। ਕੰਪਨੀ ਦੀ ਨਵੀਂ ਈ.ਐੱਮ.ਆਈ. ਪੇਸ਼ਕਸ਼ ਤਹਿਤ ਗਾਹਕ ਇਸ ਕਾਰ ਨੂੰ 5,555 ਰੁਪਏ ਮਹੀਨਾ ਦੀ ਕਿਸਤ ’ਤੇ ਘਰ ਲੈ ਕੇ ਜਾ ਸਕਦੇ ਹਨ। ਇਸ ਪ੍ਰੀਮੀਅਮ ਹੈਚਬੈਕ ਕਾਰ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਗਿਆ ਸੀ। ਇਸ ਕਾਰ ਦਾ ਸਿੱਧਾ ਮੁਕਾਬਲਾ ਮਾਰੂਤੀ ਬਲੈਨੋ, ਹੁੰਡਈ Elite i20, ਹੋਂਡਾ ਜੈਜ਼ ਵਰਗੀਆਂ ਕਾਰਾਂ ਨਾਲ ਹੈ। ਇਸ ਕਾਰ ਨੂੰ ਗਲੋਬਲ NCAP ਕ੍ਰੈਸ਼ ਟੈਸਟ ’ਚ 5 ਸਟਾਰ ਰੇਟਿੰਗ ਮਿਲੀ ਹੈ।
ਕੀ ਹੈ ਟਾਟਾ ਦੀ ਪੇਸ਼ਕਸ਼
ਕੁਝ ਇਸੇ ਤਰ੍ਹਾਂ ਦੀ ਪੇਸ਼ਕਸ਼ ਕੰਪਨੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਟਿਆਗੋ ਲਈ ਵੀ ਪੇਸ਼ ਕੀਤੀ ਸੀ। ਪੇਸ਼ਕਸ਼ ਤਹਿਤ ਜਿਹੜੇ ਵੀ ਗਾਹਕ ਅਲਟਰੋਜ਼ ਕਾਰ ਖਰੀਦਣਾ ਚਾਹੁੰਦੇ ਹਨ ਉਹ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਪੇਸ਼ਕਸ਼ ਤਹਿਤ ਗਾਹਕਾਂ ਨੂੰ ਪਹਿਲੇ 6 ਮਹੀਨਿਆਂ ਲਈ 5,555 ਰੁਪਏ ਦੀ ਈ.ਐੱਮ.ਆਈ. ਭਰਨੀ ਹੋਵੇਗੀ। ਇਹ ਰਕਮ 5.5 ਲੱਖ ਤਕ ਦੇ ਲੋਨ ’ਤੇ ਲਾਗੂ ਹੋਵੇਗੀ ਅਤੇ ਲੋਨ ਦੀ ਮਿਆਦ ਜ਼ਿਆਦਾ ਤੋਂ ਜ਼ਿਆਦਾ 5 ਸਾਲ ਤਕ ਹੋ ਸਕਦੀ ਹੈ। ਪਹਿਲੇ 6 ਮਹੀਨਿਆਂ ਤੋਂ ਬਾਅਦ ਈ.ਐੱਮ.ਆਈ. ਰਕਮ ਹੌਲੀ-ਹੌਲੀ ਵਧਦੀ ਜਾਵੇਗੀ।
ਕਾਰ ਦੀ ਕੀਮਤ 5.29 ਲੱਖ ਰੁਪਏ ਤੋਂ ਸ਼ੁਰੂ
ਦੱਸ ਦੇਈਏ ਕਿ ਟਾਟਾ ਅਲਟਰੋਜ਼ ਕਾਰ ਪੈਟਰੋਲ ਅਤੇ ਡੀਜ਼ਲ ਇੰਜਣ ’ਚ ਆਉਂਦੀ ਹੈ। ਇਸ ਦੀ ਕੀਮਤ 5.29 ਲੱਖ ਰੁਪਏ (ਐਕਸ-ਸ਼ੋਅਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ ਮਾਡਲ ਦੀ ਕੀਮਤ 9.29 ਲੱਖ ਰੁਪਏ ਤਕ ਜਾਂਦੀ ਹੈ। ਇਹ ਆਪਣੇ ਸੈਗਮੈਂਟ ਦੀ ਪਹਿਲੀ ਕਾਰ ਹੈ ਜਿਸ ਦੇ ਦਰਵਾਜ਼ੇ 90-ਡਿਗਰੀ ਤੋਂ ਜ਼ਿਆਦਾ ਖੁਲ੍ਹ ਜਾਂਦੇ ਹਨ।
ਕਾਰ ਦੇ ਪੈਟਰੋਲ ਮਾਡਲ ’ਚ 1.2 ਲੀਟਰ ਦਾ ਇੰਜਣ ਮਿਲਦਾ ਹੈ ਜੋ 85 ਪੀ.ਐੱਸ. ਦੀ ਤਾਕਤ ਅਤੇ 114 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਇਸ ਦੇ ਡੀਜ਼ਲ ਮਾਡਲ ’ਚ 1.5 ਲੀਟਰ ਟਰਬੋਚਾਰਜਡ ਇੰਜਣ ਮਿਲਦਾ ਹੈ, ਜੋ 90 ਪੀ.ਐੱਸ. ਦੀ ਤਾਕਤ ਅਤੇ 200 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਇਸ ਵਿਚ 5-ਸਪੀਡ ਮੈਨੁਅਲ ਗਿਰਬਾਕਸ ਸਟੈਂਡਰਡ ਦਿੱਤਾ ਗਿਆ ਹੈ। ਕਾਰ ਆਟੋਮੈਟਿਕ ਟ੍ਰਾਂਸਮਿਸ਼ਨ ’ਚ ਨਹੀਂ ਆਉਂਦੀ ਹੈ। ਕਾਰ ’ਚ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਪ੍ਰਾਜੈਕਟਰ ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੱਲ., ਫਰੰਟ ਅਤੇ ਰੀਅਰ ਫੌਗ ਲੈਂਪ ਅਤੇ ਰੀਅਰ ਡਿਫਾਗਰ ਵਰਗੇ ਫੀਚਰਜ਼ ਮਿਲਦੇ ਹਨ।
ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗਾ ਹੋਇਆ ਜਹਾਜ਼ ਦਾ ਤੇਲ, ਹਵਾਈ ਟਿਕਟਾਂ ਵੀ ਹੋ ਸਕਦੀਆਂ ਨੇ ਮਹਿੰਗੀਆਂ
NEXT STORY