ਨਵੀਂ ਦਿੱਲੀ— ਸੰਸਦ ਦੀ ਨਵੀਂ ਇਮਾਰਤ ਬਣਾਉਣ ਦੀ ਬੋਲੀ ਟਾਟਾ ਪ੍ਰੋਜੈਕਟਸ ਨੇ ਜਿੱਤ ਲਈ ਹੈ। ਸੰਸਦ ਦੀ ਨਵੀਂ ਇਮਾਰਤ ਬਣਾਉਣ ਦਾ ਟੈਂਡਰ 861.90 ਕਰੋੜ ਰੁਪਏ ਦਾ ਹੈ।
ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ. ਪੀ. ਡਬਲਿਊ. ਡੀ.) ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਟਾਟਾ ਪ੍ਰੋਜੈਕਟਸ ਨੇ 861.90 ਕਰੋੜ ਰੁਪਏ ਦੀ ਬੋਲੀ ਲਾਈ ਸੀ। ਲਾਰਸਨ ਐਂਡ ਟੁਰਬੋ (ਐੱਲ. ਐਂਡ ਟੀ.) ਨੇ 865 ਕਰੋੜ ਰੁਪਏ ਦੀ ਬੋਲੀ ਲਾਈ ਸੀ।
ਸੰਸਦ ਦੀ ਨਵੀਂ ਇਮਾਰਤ ਨਰਿੰਦਰ ਮੋਦੀ ਦੇ ਸੈਂਟਰਲ ਵਿਸਟਾ ਪੁਨਰਵਿਕਾਸ ਯੋਜਨਾ ਦਾ ਹਿੱਸਾ ਹੈ। ਰਿਪੋਰਟਾਂ ਮੁਤਾਬਕ, ਸੰਸਦ ਦਾ ਮੌਨਸੂਨ ਇਜਲਾਸ ਖ਼ਤਮ ਹੋਣ ਤੋਂ ਬਾਅਦ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ। ਪਿਛਲੇ ਮਹੀਨੇ ਸਰਕਾਰ ਨੇ ਮੁੰਬਈ ਦੀਆਂ ਤਿੰਨ ਕੰਪਨੀਆਂ ਨੂੰ ਸ਼ਾਰਟ ਲਿਸਟ ਕੀਤਾ ਸੀ। ਇਨ੍ਹਾਂ 'ਚ ਟਾਟਾ ਪ੍ਰੋਜੈਕਟਸ ਤੋਂ ਇਲਾਵਾ ਐੱਲ. ਐਂਡ ਟੀ. ਅਤੇ ਸ਼ਾਪੋਰਜੀ ਪਾਲੋਜਜੀ ਸਨ।
ਨਵੀਂ ਯੋਜਨਾ ਤਹਿਤ ਸੰਸਦ ਦੀ ਇਮਾਰਤ ਗੋਲ ਨਹੀਂ ਸਗੋਂ ਤਿਕੋਣੀ ਹੋਵੇਗੀ। ਇਸ 'ਚ 900 ਤੋਂ ਲੈ ਕੇ 1350 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਸੰਸਦ ਦੀ ਨਵੀਂ ਇਮਾਰਤ ਨੂੰ ਅਗਸਤ 2022 ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਤਿਕੋਣੀ ਆਕਾਰ ਦੀ ਇਮਾਰਤ 'ਚ 120 ਦਫ਼ਤਰ ਹੋਣਗੇ, ਜਿਸ 'ਚ ਸੰਸਦ ਮੈਂਬਰ, ਉਪ ਰਾਸ਼ਟਰਪਤੀ ਅਤੇ ਸਪੀਕਰ ਸਮੇਤ ਖ਼ਾਸ ਮਹਿਮਾਨਾਂ ਦੇ ਨਿਕਲਣ ਲਈ 6 ਵੱਖ-ਵੱਖ ਦਰਵਾਜ਼ੇ ਹੋਣਗੇ।
30 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 1.06 ਲੱਖ ਕਰੋੜ ਦਾ ਰਿਫੰਡ ਜਾਰੀ
NEXT STORY