ਨਵੀਂ ਦਿੱਲੀ—ਟਾਟਾ ਮੋਟਰ ਦੀ ਘਰੇਲੂ ਵਿਕਰੀ ਮਈ 'ਚ 26 ਫੀਸਦੀ ਦੀ ਗਿਰਾਵਟ ਦੇ ਨਾਲ 40,155 ਇਕਾਈਆਂ 'ਤੇ ਰਹੀ। ਟਾਟਾ ਮੋਟਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਿਛਲੇ ਸਾਲ ਇਸ ਮਹੀਨੇ 'ਚ ਉਸ ਨੇ 54,290 ਵਾਹਨਾਂ ਦੀ ਵਿਕਰੀ ਕੀਤੀ। ਉਸ ਨੇ ਬਿਆਨ 'ਚ ਕਿਹਾ ਕਿ ਬਾਜ਼ਾਰ 'ਚ ਧਾਰਨਾ ਕਮਜ਼ੋਰ ਬਣੀ ਰਹਿਣ ਦੇ ਕਾਰਨ ਮਈ 2019 'ਚ ਘਰੇਲੂ ਬਾਜ਼ਾਰ 'ਚ ਟਾਟਾ ਮੋਟਰਸ ਦੇ ਵਪਾਰਕ ਅਤੇ ਯਾਤਰੀ ਵਾਹਨਾਂ ਦੀ ਵਿਕਰੀ 26 ਫੀਸਦੀ ਦੀ ਗਿਰਾਵਟ ਨਾਲ 40,155 ਇਕਾਈਆਂ 'ਤੇ ਰਹੀ। ਕੰਪਨੀ ਨੇ ਮਈ 2018 'ਚ 54,290 ਵਾਹਨ ਵੇਚੇ ਸਨ। ਪਿਛਲੇ ਮਹੀਨੇ ਟਾਟਾ ਮੋਟਰਸ ਨੇ ਘਰੇਲੂ ਬਾਜ਼ਾਰ 'ਚ 29,329 ਵਾਹਨਾਂ ਦੀ ਵਿਕਰੀ ਕੀਤੀ ਸੀ। ਮਈ 2018 'ਚ ਕੰਪਨੀ ਨੇ 36,806 ਵਾਹਨ ਵੇਚੇ ਸਨ। ਇਸ ਤਰ੍ਹਾਂ ਇਸ ਸ਼੍ਰੇਣੀ ਦੀ ਵਿਕਰੀ 'ਚ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੱਚੇ ਤੇਲ ਦਾ ਮੁੱਲ 5 ਫੀਸਦੀ ਡਿੱਗਾ, ਲੋਕਾਂ ਨੂੰ ਪੈਟਰੋਲ 'ਤੇ ਮਿਲੀ ਰਾਹਤ
NEXT STORY