ਨਵੀਂ ਦਿੱਲੀ- 1 ਫਰਵਰੀ ਤੋਂ LPG ਯਾਨੀ ਰਸੋਈ ਗੈਸ ਸਿਲੰਡਰ ਦੀ ਡਿਲਿਵਰੀ ਲਈ ਦਿਨਾਂ ਦਾ ਇੰਤਜ਼ਾਰ ਕਰਨਾ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ। ਇੰਡੀਅਨ ਆਇਲ ਕਾਰਪੋਰੇਸ਼ਨ ਦੀ 'ਤਤਕਾਲ ਐੱਲ. ਪੀ. ਜੀ. ਸੇਵਾ' ਤਹਿਤ ਹੁਣ ਸਿਲੰਡਰ ਬੁਕਿੰਗ ਦੇ 45 ਮਿੰਟ ਵਿਚ ਹੀ ਮਿਲ ਜਾਵੇਗਾ।
ਹਾਲਾਂਕਿ, ਫਿਲਹਾਲ ਇਹ ਤਤਕਾਲ ਡਿਲਿਵਰੀ ਸੇਵਾ ਹਰ ਸੂਬੇ ਦੇ ਘੱਟੋ-ਘੱਟ ਇਕ ਜ਼ਿਲ੍ਹੇ ਜਾਂ ਸ਼ਹਿਰ ਵਿਚ ਸ਼ੁਰੂ ਹੋਵੇਗੀ। ਇਸ ਨਵੀਂ ਯੋਜਨਾ ਤਹਿਤ 30 ਤੋਂ 45 ਮਿੰਟਾਂ ਦੇ ਅੰਦਰ-ਅੰਦਰ ਖ਼ਪਤਕਾਰਾਂ ਨੂੰ ਐੱਲ. ਪੀ. ਜੀ. ਸਿਲੰਡਰ ਦੀ ਡਿਲਿਵਰੀ ਕੀਤੀ ਜਾਵੇਗੀ।
ਇਹ ਪਹਿਲ ਸਰਕਾਰ ਦੀ 'ਈਜ਼ ਆਫ਼ ਲਿਵਿੰਗ' ਦਾ ਹਿੱਸਾ ਹੈ। ਇੰਡੀਅਨ ਆਇਲ ਆਪਣੇ ਐੱਲ. ਪੀ. ਜੀ. ਸਿਲੰਡਰਾਂ ਨੂੰ ਇੰਡੇਨ ਬ੍ਰਾਂਡ ਰਾਹੀਂ ਬਾਜ਼ਾਰ ਵਿਚ ਵੇਚਦੀ ਹੈ। ਦੇਸ਼ ਵਿਚ ਕੁੱਲ 28 ਕਰੋੜ ਘਰੇਲੂ ਐੱਲ. ਪੀ. ਜੀ. ਗਾਹਕ ਹਨ, ਜਿਨ੍ਹਾਂ ਵਿਚੋਂ ਤਕਰੀਬਨ 14 ਕਰੋੜ ਇੰਡੇਨ ਦੇ ਹਨ।
ਇਹ ਵੀ ਪੜ੍ਹੋ- ਸਰਕਾਰ ਵੱਲੋਂ MSP 'ਤੇ ਹੁਣ ਤੱਕ 558 ਲੱਖ ਟਨ ਝੋਨੇ ਦੀ ਰਿਕਾਰਡ ਖ਼ਰੀਦ
ਇਕ ਉੱਚ ਅਧਿਕਾਰੀ ਦੇ ਨੋਟ ਮੁਤਾਬਕ, ਤਤਕਾਲ ਐੱਲ. ਪੀ. ਜੀ. ਸੇਵਾ 1 ਫਰਵਰੀ ਨੂੰ ਲਾਂਚ ਹੋਵੇਗੀ। ਇਸ ਸੇਵਾ ਦਾ ਫਾਇਦਾ ਲੈਣ ਲਈ ਖ਼ਪਤਕਾਰਾਂ ਨੂੰ ਪ੍ਰਤੀ ਡਿਲਿਵਰੀ 25 ਰੁਪਏ ਦੀ ਫ਼ੀਸ ਦੇਣੀ ਹੋਵੇਗੀ। ਇੰਡੀਅਨ ਆਇਲ ਦੇ ਅਧਿਕਾਰੀਆਂ ਮੁਤਾਬਕ, ਤਤਕਾਲ ਐੱਲ. ਪੀ. ਜੀ. ਸੇਵਾ ਦਾ ਫਾਇਦਾ ਲੈਣ ਲਈ ਖ਼ਪਤਕਾਰਾਂ ਨੂੰ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਵਿਚਕਾਰ ਬੁਕਿੰਗ ਕਰਾਉਣੀ ਹੋਵੇਗੀ। ਤਤਕਾਲ ਐੱਲ. ਪੀ. ਜੀ. ਸੇਵਾ ਨੂੰ ਲੈ ਕੇ ਆਈ. ਓ. ਸੀ. ਐੱਲ. ਨਵੀਂ ਮੋਬਾਇਲ ਐਪ ਲਾਂਚ ਕਰਨ ਦੀ ਤਿਆਰੀ ਵੀ ਕਰ ਰਹੀ ਹੈ। ਇਸ ਸੇਵਾ ਤਹਿਤ ਖ਼ਪਤਕਾਰਾਂ ਨੂੰ ਆਨਲਾਈਨ ਬੁਕਿੰਗ ਦੇ ਆਧਾਰ 'ਤੇ ਡਿਲਿਵਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮਾਰਚ ਤੋਂ ਬਾਜ਼ਾਰ 'ਚ ਮਿਲਣ ਲੱਗ ਸਕਦੈ ਕੋਰੋਨਾ ਦਾ ਸਵਦੇਸ਼ੀ ਟੀਕਾ, ਜਾਣੋ ਕੀਮਤ
►ਇੰਡੇਨ ਦੀ ਨਵੀਂ ਸੇਵਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ATF ਦੀ ਕੀਮਤ 'ਚ 3 ਫ਼ੀਸਦੀ ਵਾਧਾ; ਪੈਟਰੋਲ, ਡੀਜ਼ਲ 'ਚ ਕੋਈ ਤਬਦੀਲੀ ਨਹੀਂ
NEXT STORY