ਨਵੀਂ ਦਿੱਲੀ - ਅੱਜ ਫਿਰ ਨਿਵੇਸ਼ਕਾਂ ਨੂੰ ਟਰੇਡਿੰਗ ਪਲੇਟਫਾਰਮ ਜ਼ੀਰੋਧਾ ਵਿੱਚ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Zerodha ਯੂਜ਼ਰਸ ਸੋਸ਼ਲ ਮੀਡੀਆ ਸਾਈਟ 'X' 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਕਈ ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਜ਼ੀਰੋਧਾ ਦੀ ਸਕਰੀਨ ਫ੍ਰੀਜ਼ ਹੋ ਗਈ ਹੈ।
ਇਸ ਤੋਂ ਪਹਿਲਾਂ ਵੀ 3 ਜੂਨ ਨੂੰ ਯੂਜ਼ਰਸ ਨੂੰ ਲਾਗਇਨ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ।

ਇਸ ਮਹੀਨੇ ਦੂਜੀ ਵਾਰ ਆਈ ਤਕਨੀਕੀ ਸਮੱਸਿਆ
ਜ਼ੀਰੋਧਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬ੍ਰੋਕਿੰਗ ਪਲੇਟਫਾਰਮ ਹੈ। ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਜ਼ੀਰੋਧਾ ਵਿੱਚ ਤਕਨੀਕੀ ਖਰਾਬੀ ਦੇਖਣ ਨੂੰ ਮਿਲੀ ਹੈ। ਸੋਮਵਾਰ, 3 ਜੂਨ ਨੂੰ, ਜਦੋਂ ਸ਼ਨੀਵਾਰ ਨੂੰ ਐਗਜ਼ਿਟ ਪੋਲ ਤੋਂ ਬਾਅਦ ਭਾਰਤੀ ਬਾਜ਼ਾਰਾਂ ਵਿੱਚ ਤੇਜ਼ੀ ਸੀ ਅਤੇ ਨਵੀਂ ਉੱਚਾਈ ਨੂੰ ਛੂਹ ਰਿਹਾ ਸੀ, ਜ਼ੀਰੋਧਾ ਦਾ ਐਪ ਕਰੈਸ਼ ਹੋ ਗਿਆ, ਬਹੁਤ ਸਾਰੇ ਲੋਕਾਂ ਨੇ ਲੌਗ-ਇਨ ਕਰਨ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ, ਵਪਾਰੀਆਂ ਨੇ ਕਿਹਾ ਕਿ Kite Web ਨੂੰ ਐਕਸੈਸ ਕਰਨ ਵਿੱਚ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਸੀ ਅਤੇ ਕੰਪਨੀ ਦੀ ਵੈੱਬਸਾਈਟ ਵੀ ਔਫਲਾਈਨ ਸੀ।

ਜ਼ੀਰੋਧਾ ਦੀ ਇਸ ਤਕਨੀਕੀ ਸਮੱਸਿਆ ਤੋਂ ਯੂਜ਼ਰਸ ਇੰਨੇ ਪਰੇਸ਼ਾਨ ਹਨ ਕਿ ਇਕ ਯੂਜ਼ਰ ਨੇ ਇਸ ਨੂੰ ਘਪਲਾ ਵੀ ਕਿਹਾ। ਕਈ ਯੂਜ਼ਰਸ ਐਕਸ 'ਤੇ ਕਹਿ ਰਹੇ ਹਨ ਕਿ ਉਹ ਜ਼ੀਰੋਧਾ ਦਾ ਪਲੇਟਫਾਰਮ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਗਏ ਹਨ। ਯੂਜ਼ਰਸ ਦੇ ਵਧਦੇ ਗੁੱਸੇ ਨੂੰ ਦੇਖਦੇ ਹੋਏ Zerodha ਨੇ X 'ਤੇ ਦੱਸਿਆ ਹੈ ਕਿ ਹੁਣ ਕੀਮਤਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।

ਅਚਾਨਕ ਰੁਪਿਆ ਡਿੱਗਾ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉੱਤੇ
NEXT STORY