ਨਵੀਂ ਦਿੱਲੀ-ਘਰੇਲੂ ਮਾਰਗਾਂ 'ਤੇ ਹਵਾਈ ਮੁਸਾਫਰਾਂ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਏਅਰ ਡੈਕਨ ਦੇ ਖਿਲਾਫ ਰਹੀਆਂ, ਜਦੋਂ ਕਿ ਸਮੇਂ 'ਤੇ ਉਡਾਣ ਭਰਨ (ਓ. ਟੀ. ਪੀ.) ਦੇ ਮਾਮਲੇ 'ਚ ਸਪਾਈਸ ਜੈੱਟ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਫਰਵਰੀ 'ਚ ਏਅਰ ਡੈਕਨ ਦੇ ਖਿਲਾਫ ਪ੍ਰਤੀ ਇਕ ਲੱਖ ਯਾਤਰੀ 467 ਸ਼ਿਕਾਇਤਾਂ ਆਈਆਂ। ਇਸ ਤੋਂ ਬਾਅਦ ਪ੍ਰਤੀ ਇਕ ਲੱਖ ਯਾਤਰੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੇ ਖਿਲਾਫ 16, ਜੈੱਟ ਏਅਰਵੇਜ਼ ਅਤੇ ਜੈੱਟਲਾਈਟ ਦੇ ਖਿਲਾਫ 12, ਗੋ ਏਅਰ ਦੇ ਖਿਲਾਫ 5 ਅਤੇ ਟਰੂਜੈੱਟ ਅਤੇ ਇੰਡੀਗੋ ਦੇ ਖਿਲਾਫ 3-3 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਏਅਰ ਏਸ਼ੀਆ ਅਤੇ ਸਪਾਈਸ ਜੈੱਟ ਦੇ ਖਿਲਾਫ ਪ੍ਰਤੀ ਇਕ ਲੱਖ ਯਾਤਰੀ 2-2 ਸ਼ਿਕਾਇਤਾਂ ਅਤੇ ਵਿਸਤਾਰਾ ਦੇ ਖਿਲਾਫ ਇਕ ਸ਼ਿਕਾਇਤ ਪ੍ਰਤੀ ਇਕ ਲੱਖ ਯਾਤਰੀ ਦਰਜ ਕੀਤੀ ਗਈ।
ਕੁਲ 642 ਸ਼ਿਕਾਇਤਾਂ ਸਾਹਮਣੇ ਆਈਆਂ। ਮੁਸਾਫਰਾਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਉਡਾਣ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਰਹੀਆਂ। ਇਸ ਸ਼੍ਰੇਣੀ 'ਚ 31.5 ਫ਼ੀਸਦੀ ਸ਼ਿਕਾਇਤਆਂ ਦਰਜ ਕੀਤੀਆਂ ਗਈਆਂ। ਬੈਗੇਜ ਨੂੰ ਲੈ ਕੇ 25.4 ਫ਼ੀਸਦੀ, ਗਾਹਕ ਸੇਵਾਵਾਂ ਨੂੰ ਲੈ ਕੇ 19.3 ਫ਼ੀਸਦੀ, ਰੀਫੰਡ ਨੂੰ ਲੈ ਕੇ 6.9 ਫ਼ੀਸਦੀ ਅਤੇ ਕਰਮਚਾਰੀਆਂ ਦੇ ਵਿਹਾਰ ਨੂੰ ਲੈ ਕੇ 5.8 ਫ਼ੀਸਦੀ ਸ਼ਿਕਾਇਤਾਂ ਆਈਆਂ।
ਟਰੇਨ 'ਚ ਹੋਇਆ ਸਾਮਾਨ ਚੋਰੀ, ਹੁਣ ਰੇਲਵੇ ਦੇਵੇਗਾ 1.65 ਲੱਖ
NEXT STORY