ਨਵੀਂ ਦਿੱਲੀ– ਭਾਰਤ ਦਾ ਸੇਵਾ ਖੇਤਰ ਦਾ ਪਰਚੇਜਿੰਗ ਮੈਨੇਜਰਸ ਸੂਚਕ ਅੰਕ (ਸਰਵਿਸ ਪੀ. ਐੱਮ. ਆਈ.) ਵੱਡੀ ਬੁਕਿੰਗ, ਮੰਗ ’ਚ ਸੁਧਾਰ ਅਤੇ ਕੋਵਿਡ-19 ਦਾ ਅਸਰ ਘੱਟ ਹੋਣ ਕਾਰਨ ਫਰਵਰੀ 2022 ’ਚ ਸੁਧਰ ਕੇ 51.8 ਅੰਕ ਹੋ ਗਿਆ ਜੋ ਜਨਵਰੀ ’ਚ 51.5 ਅੰਕ ਸੀ। ਹਾਲਾਂਕਿ ਸੂਚਕ ਅੰਕ ’ਚ ਰਵਾਇਤੀ ਨਜ਼ਰੀਏ ਨਾਲ ਇਹ ਵਾਧਾ ਕੁੱਝ ਘੱਟ ਹੈ। ਆਈ. ਐੱਚ. ਐੱਸ. ਮਾਰਕੀਟ ਦੇ ਇਸ ਮਾਸਿਕ ਸਰਵੇਖਣ ’ਚ ਕੁੱਝ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਦਬਾਅ, ਕੋਵਿਡ-19 ਅਤੇ ਉੱਚ ਕੀਮਤਾਂ ’ਚ ਵਾਧੇ ਨਾਲ ਸੇਵਾ ਖੇਤਰ ’ਚ ਵਾਧਾ ਪ੍ਰਭਾਵਿਤ ਹੋਇਆ ਹੈ।
ਸਰਵੇਖਣ ’ਚ ਪਤਾ ਲੱਗਾ ਹੈ ਕਿ ਫਰਵਰੀ ’ਚ ਕੰਪਨੀਆਂ ਦਾ ਆਤਮ-ਵਿਸ਼ਵਾਸ ਵਧਿਆ ਹੈ ਪਰ ਉਨ੍ਹਾਂ ਦੇ ਇੱਥੇ ਛਾਂਟੀ ਜਾਰੀ ਹੈ। ਰਿਪੋਰਟ ਮੁਤਾਬਕ ਇਸ ਮਿਆਦ ’ਚ ਉਤਪਾਦਨ ਸਮੱਗਰੀ ਦੀ ਲਾਗਤ ਖਰਚ ’ਚ ਮਾਮੂਲੀ ਵਾਧਾ ਹੋਇਆ ਹੈ ਪਰ ਉਤਪਾਦ ਦੀਆਂ ਕੀਮਤਾਂ ’ਚ ਹਲਕਾ ਸੁਧਾਰ ਹੋਇਆ। ਆਈ. ਐੱਚ. ਐੱਸ. ਮਾਰਕੀਟ ਦੀ ਅਰਥਸ਼ਾਸਤਰੀ ਅਤੇ ਸਹਾਇਕ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਫਰਵਰੀ ’ਚ ਸੇਵਾ ਖੇਤਰ ’ਚ ਵਾਧਾ ਉਸ ਪੱਧਰ ਦਾ ਨਹੀਂ ਰਿਹਾ, ਜਿਸ ਦੀ ਉਮੀਦ ਕੀਤੀ ਜਾ ਰਹੀ ਸੀ। ਜਨਵਰੀ ਤੋਂ ਬਾਅਦ ਕੋਵਿਡ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਕਮੀ ਆਈ ਹੈ ਅਤੇ ਪਾਬੰਦੀਆਂ ਵੀ ਹਟਾ ਲਈਆਂ ਗਈਆਂ ਸਨ।
185 ਡਾਲਰ ਤੱਕ ਪਹੁੰਚ ਸਕਦੈ ਕੱਚਾ ਤੇਲ
NEXT STORY