ਨਵੀਂ ਦਿੱਲੀ— ਇੰਟਰਨੈਟ ਐਪਸ ਦੇ ਕਾਰਨ ਸਾਲ 2015-16 'ਚ ਭਾਰਤ ਦੀ ਜੀ. ਡੀ. ਪੀ. 'ਚ 1.4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ ਦਾਅਵਾ ਸ਼ੁੱਕਰਵਾਰ ਨੂੰ ਇਕ ਅਧਿਐਨ ਰਿਪੋਰਟ ਰਾਹੀਂ ਕੀਤਾ ਗਿਆ। ਅਧਿਐਨ 'ਚ ਅੰਦਾਜਾ ਲਗਾਇਆ ਗਿਆ ਹੈ ਕਿ 2020 ਤੱਕ ਦੇਸ਼ ਦੀ ਜੀ. ਡੀ. ਪੀ. 'ਚ ਇੰਟਰਨੈਟ ਐਪਸ ਦੀ ਮਦਦ ਨਾਲ 18 ਲੱਖ ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਹ ਰਿਪੋਰਟ ਖੁਦ ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ ਜਾਰੀ ਕੀਤੀ ਹੈ।
ਟੈਲੀਕਾਮ ਮੰਤਰੀ ਨੇ ਕਿਹਾ ਕਿ ਕਿਉਂਕਿ ਡਾਟਾ ਇੰਡਸਟਰੀ ਨੂੰ ਚਲਾ ਰਿਹਾ ਹੈ, ਇਸ ਲਈ ਮੰਤਰਾਲੇ ਨੇ ਵੀ ਜਨਤਾ ਦੇ ਨਜ਼ਰੀਏ ਨਾਲ ਵਰਤਮਾਨ ਟੈਲੀਕਾਮ ਪਾਲਿਸੀ ਨੂੰ ਮੁੜ ਤੋਂ ਘੋਖਣ ਦੀ ਪਹਿਲ ਕੀਤੀ ਹੈ। ਇਹ ਅਧਿਐਨ ਰਿਪੋਰਟ ਇੰਡੀਅਨ ਕਾਊਂਸੀਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨ (ਆਈ. ਸੀ. ਆਰ. ਆਈ. ਈ. ਆਰ) ਅਤੇ ਬ੍ਰਾਡਬੈਂਡ ਇੰਡੀਆ ਫੋਰਮ ਨੇ ਤਿਆਰ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਅਰਥ ਵਿਵਸਥਾ 'ਚ ਸਿਰਫ ਇੰਟਰਨੈਟ ਐਪਸ ਦਾ ਅੱਧੇ ਤੋਂ ਜ਼ਿਆਦਾ ਯੋਗਦਾਨ ਹੋਵੇਗਾ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਜੀ. ਡੀ. ਪੀ. 'ਚ ਸਾਲ 2020 ਤੱਕ ਇੰਟਰਨੈਟ ਇਕਾਨਮੀ ਦਾ 537.4 ਬਿਲਿਅਨ ਡਾਲਰ ਦਾ ਯੋਗਦਾਨ ਹੋਵੇਗਾ, ਜਿਸ 'ਚ ਘੱਟ ਤੋਂ ਘੱਟ 270. 9 ਬਿਲਿਅਨ ਡਾਲਰ ਸਿਰਫ ਇੰਟਰਨੈਟ ਐਪਸ ਦੀ ਵਜ੍ਹਾ ਨਾਲ ਹੋਵੇਗਾ ਕਿਉਂਕਿ ਇੰਟਰਨੈਟ ਦਾ ਪੂਰਾ ਇਸਤੇਮਾਲ ਐਪ ਬੈਸਡ ਨਹੀਂ ਹੈ, ਇਸ 'ਚ ਅਸੀਂ ਭਾਰਤ 'ਚ ਇੰਟਰਨੈਟ ਇਕਾਨਮੀ ਲਈ ਐਪਲੀਕੇਸ਼ਨ ਦੇ ਯੋਗਦਾਨ 'ਤੇ ਧਾਰਨਾਵਾਂ ਦੇ ਉਪਯੋਗ ਕਰਦੇ ਹੋਏ ਅਨੁਮਾਨ ਨੂੰ ਘੱਟ ਕਰਦੇ ਹਾਂ। ਐਪਸ ਜਾ ਐਪਲੀਕੇਸ਼ਨ ਜ਼ਿਆਦਾਤਰ ਸਮਾਰਟਫੋਨ 'ਤੇ ਇਸਤੇਮਾਲ ਹੁੰਦੀ ਹੈ। ਸਿਸਕੋ ਦੇ ਅੰਦਾਜਾ ਮੁਤਾਬਕ 2015 'ਚ ਨਾਨ. ਪੀ. ਸੀ. ਡਿਵਾਇਸ ਨਾਲ ਇੰਟਰਨੈਟ ਟ੍ਰੈਫਿਕ 28 ਫੀਸਦੀ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਨਾਨ ਪੀ. ਸੀ. ਜਾਂ ਮੋਬਾਇਲ ਇੰਟਰਨੈਟ 70 ਫੀਸਦੀ ਐਪਲੀਕੇਸ਼ਨ ਆਧਾਰਿਤ ਹੈ।
ਜਿਸ ਦੀ ਵਜ੍ਹਾ ਨਾਲ 2015-16 'ਚ ਦੇਸ਼ ਦੀ ਅਰਥ ਵਿਵਸਥਾ 'ਚ 20.4 ਬਿਲਿਅਨ ਡਾਲਰ ਦਾ ਯੋਗਦਾਨ ਸੀ। ਇਸ 'ਤੇ ਆਫ ਲਾਇਨ ਐਪਸ ਦਾ ਯੋਗਦਾਨ ਜੋੜਿਆ ਜਾਵੇ ਤਾਂ ਅੰਕੜੇ ਹੋਰ ਉੱਪਰ ਜਾਂ ਸਕਦੇ ਹਨ।
ਬੀ.ਐੱਸ.ਐੱਨ.ਐੱਲ. ਲੈ ਕੇ ਆਇਆ ਤੁਹਾਡੇ ਲਈ ਖਾਸ ਆਫਰ, ਮਿਲੇਗੀ ਇਹ ਸਰਵਿਸ
NEXT STORY