ਨਵੀਂ ਦਿੱਲੀ- ਦੇਸ਼ 'ਚ ਖੇਤੀ ਉਤਪਾਦਨ ਘਟ ਸਕਦਾ ਹੈ। ਇਸ ਕਾਰਨ ਅਨਾਜ, ਦਾਲਾਂ ਅਤੇ ਖੰਡ ਵਰਗੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਵਿੱਤ ਮੰਤਰਾਲੇ ਨੇ ਆਰਥਿਕ ਸਮੀਖਿਆ ਰਿਪੋਰਟ 'ਚ ਕਿਹਾ ਹੈ ਕਿ ਇਸ ਦੌਰਾਨ ਦੁਨੀਆ ਭਰ 'ਚ ਵਧਦਾ ਭੂ-ਰਾਜਨੀਤਿਕ ਤਣਾਅ ਅਰਥਵਿਵਸਥਾ ਦੀ ਰਫ਼ਤਾਰ ਨੂੰ ਮੱਠਾ ਕਰ ਸਕਦਾ ਹੈ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2023-24 ਲਈ 6.5 ਫ਼ੀਸਦੀ ਆਰਥਿਕ ਵਿਕਾਸ ਦਾ ਅਨੁਮਾਨ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ (ਏਡੀਬੀ) ਦੇ ਅਨੁਮਾਨਾਂ ਦੇ ਅਨੁਸਾਰ ਹੈ। ਇਸ ਤੋਂ ਇਲਾਵਾ ਮਹਿੰਗਾਈ ਦਰ ਵੀ ਘੱਟ ਰਹਿਣ ਦੀ ਸੰਭਾਵਨਾ ਹੈ ਪਰ ਕੁਝ ਚੁਣੌਤੀਆਂ ਇਨ੍ਹਾਂ ਅਨੁਮਾਨਾਂ ਦੇ ਸਹੀ ਸਾਬਤ ਹੋਣ ਨੂੰ ਲੈ ਕੇ ਖਤਰਾ ਪੈਦਾ ਕਰ ਸਕਦੀਆਂ ਹਨ। ਅਲ ਨੀਨੋ ਪ੍ਰਭਾਵ ਕਾਰਨ ਘੱਟ ਬਾਰਿਸ਼ ਇਨ੍ਹਾਂ 'ਚ ਸ਼ਾਮਲ ਹੈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਅਲ ਨੀਨੋ ਦਾ ਖ਼ਤਰਾ ਕਿੰਨਾ ਗੰਭੀਰ?
ਮੌਸਮ ਵਿਭਾਗ ਮੁਤਾਬਕ ਇਸ ਸਾਲ ਜੂਨ, ਜੁਲਾਈ ਅਤੇ ਅਗਸਤ 'ਚ ਅਲ ਨੀਨੋ ਦੀ 70 ਫੀਸਦੀ ਸੰਭਾਵਨਾ ਹੈ। ਜੁਲਾਈ, ਅਗਸਤ ਅਤੇ ਸਤੰਬਰ 'ਚ ਇਸ ਦੀ ਸੰਭਾਵਨਾ ਵੱਧ ਕੇ 80 ਫੀਸਦੀ ਹੋ ਜਾਵੇਗੀ।
ਦੇਸ਼ 'ਚ 20 ਸਾਲਾਂ 'ਚ 7 ਵਾਰ ਅਲ ਨੀਨੋ
ਦੇਸ਼ ਨੇ 2001 ਤੋਂ 2020 ਦਰਮਿਆਨ ਸੱਤ ਵਾਰ ਅਲ ਨੀਨੋ ਦਾ ਅਨੁਭਵ ਕੀਤਾ ਹੈ। ਇਸ ਕਾਰਨ ਚਾਰ ਵਾਰ ਸੋਕਾ ਪਿਆ। ਇਸ ਕਾਰਨ ਝੋਨਾ ਅਤੇ ਸੋਇਆਬੀਨ ਵਰਗੀਆਂ ਸਾਉਣੀ ਦੀਆਂ ਫਸਲਾਂ ਦੇ ਉਤਪਾਦਨ 'ਚ 16 ਫੀਸਦੀ ਦੀ ਕਮੀ ਆਈ ਹੈ। ਸਾਉਣੀ ਦੀਆਂ ਫਸਲਾਂ ਤੋਂ ਦੇਸ਼ ਦੀ ਕਰੀਬ ਅੱਧੀ ਸਾਲਾਨਾ ਖੁਰਾਕ ਸਪਲਾਈ ਹੁੰਦੀ ਹੈ।
ਇਹ ਵੀ ਪੜ੍ਹੋ- ਮੰਗ-ਸਪਲਾਈ ਦੀ ਖੇਡ ’ਚ ਫਸੀ ਸਮਾਰਟਫੋਨ ਇੰਡਸਟਰੀ, ਹੈਂਡਸੈੱਟ ਪ੍ਰੋਡਕਸ਼ਨ ’ਚ 20 ਫੀਸਦੀ ਦੀ ਗਿਰਾਵਟ
ਰਿਜ਼ਰਵ ਬੈਂਕ ਦੀ ਨਿਗਰਾਨੀ
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਰ.ਬੀ.ਆਈ ਨੇ ਬੈਂਕਿੰਗ ਸੈਕਟਰ ਦੀ ਨਿਗਰਾਨੀ ਵਧਾ ਦਿੱਤੀ ਹੈ। ਇਸ ਦੇ ਦਾਇਰੇ 'ਚ ਆਉਣ ਵਾਲੀਆਂ ਸੰਸਥਾਵਾਂ 'ਚ ਵਾਧਾ ਹੋਇਆ ਹੈ। ਬੈਂਕਾਂ 'ਤੇ ਬੈਡ ਲੋਨ ਦੇ ਦਬਾਅ ਦੀ ਨਿਯਮਤ ਸਮੀਖਿਆ ਕੀਤੀ ਜਾ ਰਹੀ ਹੈ।
ਬੈਂਕਾਂ ਤੋਂ ਤੇਜ਼ ਨਿਕਾਸੀ ਨਹੀਂ
ਬੈਂਕ ਡਿਪਾਜ਼ਿਟ ਦੀ ਤੇਜ਼ ਨਿਕਾਸੀ ਨਾਲ ਖਦਸ਼ਾ ਨਹੀਂ ਹੈ। 63 ਫੀਸਦੀ ਡਿਪਾਜ਼ਿਟ ਅਜਿਹੇ ਪਰਿਵਾਰਾਂ ਦੇ ਹਨ, ਜੋ ਜਲਦੀ ਨਿਕਾਸੀ ਨਹੀਂ ਕਰਦੇ। ਇਸ ਕਾਰਨ ਘਰੇਲੂ ਬੈਂਕ ਅਮਰੀਕਾ ਅਤੇ ਯੂਰਪ ਦੇ ਬੈਂਕਾਂ ਨਾਲੋਂ ਬਿਹਤਰ ਸਥਿਤੀ 'ਚ ਹਨ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ADB ਤੋਂ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲਾ ਦੇਸ਼ ਬਣਿਆ ਪਾਕਿ, 2022 'ਚ ਲਏ ਇੰਨੇ ਅਰਬ ਡਾਲਰ ਉਧਾਰ
NEXT STORY