ਜਲੰਧਰ—ਪੂਰਬੀ ਯੂਰਪੀ ਦੇਸ਼ Croatia ਦੀ ਇਲੈਕਟ੍ਰਿਕ ਕਾਰ ਅਤੇ ਬੈਟਰੀ ਨਿਰਮਾਤਾ ਕੰਪਨੀ Rimac Automobili ਨੇ ਜੇਨੇਵਾ ਮੋਟਰ ਸ਼ੋਅ 'ਚ ਨਵੀਂ Concept Two ਇਲੈਕਟ੍ਰਿਕ ਹਾਈਪਰ ਕਾਰ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ 'ਚ ਦਿੱਤੀ ਗਈ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਜੋ ਕੈਮਰੇ ਨਾਲ ਚਾਲਕ ਦੇ ਚਿਹਰੇ ਨੂੰ ਸਕੈਨ ਕਰ ਕੇ ਇੰਜਣ ਨੂੰ ਆਨ ਕਰੇਗੀ ਮਤਲਬ ਇਹ ਕਾਰ ਬਿਨਾਂ ਮਾਲਕ ਦੇ ਕੰਮ ਹੀ ਨਹੀਂ ਕਰੇਗੀ, ਜਿਸ ਨਾਲ ਚੋਰੀ ਹੋਣ ਦਾ ਡਰ ਨਹੀਂ ਰਹੇਗਾ।

1914 ਹਾਰਸਪਾਵਰ ਦੀ ਤਾਕਤ : ਕੰਸੈਪਟ ਟੂ ਇਲੈਕਟ੍ਰਿਕ ਹਾਈਪਰ ਕਾਰ 1914 ਹਾਰਸ ਪਾਵਰ ਦੀ ਤਾਕਤ ਪੈਦਾ ਕਰਦੀ ਹੈ।

ਇਹ ਕਾਰ 0 ਤੋਂ 97 ਕਿਲੋਮੀਟਰ ਦੀ ਸਪੀਡ ਸਿਰਫ 1.85 ਸੈਕੰਡ 'ਚ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 258 Kmph (ਲਗਭਗ 415 ਕਿਲੋਮੀਟਰ) ਦੀ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਇਸ ਮਾਡਲ ਦੀ ਸਿਰਫ 150 ਕਾਰਾਂ ਹੀ ਬਣਾਈਆਂ ਜਾਣਗੀਆਂ।
Geneva Motor Show 2018 : ਨਿਸਾਨ ਨੇ ਪ੍ਰਦਰਸ਼ਿਤ ਕੀਤੀ ਇਲੈਕਟ੍ਰਿਕ ਰੇਸਿੰਗ ਕਾਰ
NEXT STORY