ਨਵੀਂ ਦਿੱਲੀ - ਦੇਸ਼ ਵਿੱਚ 5ਜੀ ਮੋਬਾਈਲ ਸੇਵਾ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਆ ਰਹੇ ਹਨ ਹਨ ਕਿ ਬਾਜ਼ਾਰ 'ਚ ਵਰਤੇ ਜਾ ਰਹੇ 4ਜੀ ਫੋਨਾਂ ਦਾ ਭਵਿੱਖ ਕੀ ਹੋਵੇਗਾ। ਹੁਣ ਸਰਕਾਰ ਅਤੇ ਕੰਪਨੀਆਂ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਭਾਰਤੀ ਬਾਜ਼ਾਰਾਂ 'ਚੋਂ 4ਜੀ ਫੋਨ ਜਲਦ ਹੀ ਬੰਦ ਹੋਣ ਜਾ ਰਹੇ ਹਨ। ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਬੁੱਧਵਾਰ ਨੂੰ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ 10,000 ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੇ 4ਜੀ ਸਮਾਰਟਫ਼ੋਨ ਦਾ ਨਿਰਮਾਣ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀਆਂ ਕੋਲ ਹੁਣ 10 ਹਜ਼ਾਰ ਤੋਂ ਵੱਧ ਮੁੱਲ ਦੀ 5ਜੀ ਕਨੈਕਟੀਵਿਟੀ ਵਾਲੇ ਫ਼ੋਨ ਦਾ ਹੀ ਨਿਰਮਾਣ ਕਰਨਗੀਆਂ।
ਸਰਕਾਰ ਨੇ ਦਿੱਤਾ ਇਹ ਹੁਕਮ
ਦੂਰਸੰਚਾਰ ਵਿਭਾਗ (DoT) ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MEIT) ਨੇ ਮੋਬਾਈਲ ਆਪਰੇਟਰਾਂ ਅਤੇ ਸਮਾਰਟਫੋਨ ਨਿਰਮਾਤਾਵਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ 3 ਮਹੀਨਿਆਂ ਵਿੱਚ 5G ਸੇਵਾ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ। ਦੇਸ਼ ਦੇ ਚੋਟੀ ਦੇ ਸਮਾਰਟਫੋਨ ਨਿਰਮਾਤਾਵਾਂ ਨਾਲ ਇਹ ਬੈਠਕ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਮੀਟਿੰਗ ਵਿੱਚ ਐਪਲ, ਸੈਮਸੰਗ ਵਰਗੀਆਂ ਕੰਪਨੀਆਂ ਦੇ ਐਗਜ਼ੀਕਿਊਟਿਵ ਸਮੇਤ ਟੈਲੀਕਾਮ ਆਪਰੇਟਰ ਵੀ ਪਹੁੰਚੇ। ਇਹ ਅਪਡੇਟਸ ਸੁਚਾਰੂ 5G ਨੈੱਟਵਰਕ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਚੈੱਕ ਬਾਊਂਸ ਨੂੰ ਰੋਕਣ ਲਈ ਆ ਸਕਦਾ ਹੈ ਨਵਾਂ ਨਿਯਮ, ਦੂਜੇ ਅਕਾਊਂਟ ’ਚੋਂ ਕੱਟੇ ਜਾਣਗੇ ਪੈਸੇ
ਭਾਰਤ ਦੇ ਮੋਬਾਈਲ ਉਪਭੋਗਤਾ
ਭਾਰਤ ਵਿੱਚ ਇਸ ਸਮੇਂ ਲਗਭਗ 750 ਮਿਲੀਅਨ ਮੋਬਾਈਲ ਉਪਭੋਗਤਾ ਹਨ। ਇਨ੍ਹਾਂ 'ਚੋਂ 100 ਮਿਲੀਅਨ ਯੂਜ਼ਰਸ 5ਜੀ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ। ਪਰ, 350 ਮਿਲੀਅਨ ਉਪਭੋਗਤਾ ਅਜੇ ਵੀ 3G ਅਤੇ 4G ਕਨੈਕਟੀਵਿਟੀ ਵਾਲੇ ਸਮਾਰਟਫੋਨ ਦੀ ਹੀ ਵਰਤੋਂ ਕਰ ਰਹੇ ਹਨ। ਸਾਰੇ ਸਮਾਰਟਫੋਨ ਨਿਰਮਾਤਾਵਾਂ ਨੇ ਕਿਹਾ ਕਿ ਉਹ 10,000 ਰੁਪਏ ਤੋਂ ਵੱਧ ਦੀ ਕੀਮਤ ਵਾਲੇ ਮੋਬਾਈਲ 'ਤੇ 4ਜੀ ਜਾਂ ਇਸ ਤੋਂ ਘੱਟ ਕਨੈਕਟੀਵਿਟੀ ਨਹੀਂ ਜੋੜਨਗੇ।
ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋ ਗਈ ਹੈ 5ਜੀ
ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਨੇ 1 ਅਕਤੂਬਰ ਤੋਂ ਦੇਸ਼ ਦੇ ਕੁਝ ਸ਼ਹਿਰਾਂ ਵਿੱਚ 5ਜੀ ਸੇਵਾ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਏਅਰਟੈੱਲ ਨੇ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਵਿੱਚ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਜੀਓ ਨੇ ਦਿੱਲੀ, ਮੁੰਬਈ, ਕੋਲਕਾਤਾ ਅਤੇ ਵਾਰਾਣਸੀ ਵਿੱਚ ਸੇਵਾ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਅਮਰੀਕਾ, ਬਣਾਈ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਆਈ ਗਿਰਾਵਟ
NEXT STORY