ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਇਲੈਕਟ੍ਰਿਕ ਮੋਬਿਲਿਟੀ ਨੂੰ ਬੜ੍ਹਾਵਾ ਦੇਣ ਲਈ ਸਰਕਾਰ 69,000 ਤੋਂ ਜ਼ਿਆਦਾ ਪੈਟਰੋਲ ਪੰਪਾਂ ’ਤੇ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਚਾਰਜਿੰਗ ਕਿਓਸਕ ਲਾਉਣ ’ਤੇ ਵਿਚਾਰ ਕਰ ਰਹੀ ਹੈ।
ਇਸ ਤੋਂ ਇਲਾਵਾ ਸਰਕਾਰੀ ਤੇਲ ਕੰਪਨੀਆਂ ਦੇ ਕੰਪਨੀ ਓਂਡ, ਕੰਪਨੀ ਆਪ੍ਰੇੇਟਿਡ (ਸੀ. ਓ. ਸੀ. ਓ.) ਪੈਟਰੋਲ ਪੰਪਾਂ ’ਤੇ ਈ. ਵੀ. ਚਾਰਜਿੰਗ ਕਿਓਸਕ ਨੂੰ ਜ਼ਰੂਰੀ ਰੂਪ ਨਾਲ ਲਾਉਣ ’ਤੇ ਵਿਚਾਰ ਚੱਲ ਰਿਹਾ ਹੈ।
ਹਾਲ ਹੀ ’ਚ ਈ. ਵੀ. ਚਾਰਜਿੰਗ ਇਨਫਰਾਸਟਰੱਕਚਰ ਨੂੰ ਲੈ ਕੇ ਇਕ ਸਮੀਖਿਆ ਬੈਠਕ ਹੋਈ। ਇਸ ਬੈਠਕ ’ਚ ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਤੇਲ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਸੀ. ਓ. ਸੀ. ਓ. ਪੈਟਰੋਲ ਪੰਪਾਂ ’ਤੇ ਚਾਰਜਿੰਗ ਕਿਓਸਕ ਲਾਉਣ ਲਈ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਫਰੈਂਚਾਇਜ਼ੀ ਪੈਟਰੋਲ ਪੰਪ ਆਪ੍ਰੇਟਰਜ਼ ਨੂੰ ਘੱਟ ਤੋਂ ਘੱਟ ਇਕ ਚਾਰਜਿੰਗ ਕਿਓਸਕ ਲਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਕ ਸੂਤਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਦੇਸ਼ ਦੇ ਸਾਰੇ ਪੈਟਰੋਲ ਪੰਪਾਂ ’ਤੇ ਈ. ਵੀ. ਚਾਰਜਿੰਗ ਸਹੂਲਤ ਉਪਲੱਬਧ ਕਰਵਾਉਣ ਦੇ ਟੀਚੇ ਨੂੰ ਪਾਉਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ - ਚੀਨ ਦੇ ਹੱਥੋਂ ਨਿਕਲ ਰਹੀ ਬਾਦਸ਼ਾਹਤ, ਹੋਰ ਦੇਸ਼ਾਂ ਵੱਲ ਨਿਕਲ ਰਹੀਆਂ ਹਨ ਵਿਦੇਸ਼ੀ ਕੰਪਨੀਆਂ
ਪੈਟਰੋਲ ਪੰਪ ’ਤੇ ਬਦਲਵੇਂ ਫਿਊਲ ਉਪਲੱਬਧ ਕਰਵਾਉਣਾ ਜ਼ਰੂਰੀ
ਕੁੱਝ ਮਹੀਨੇ ਪਹਿਲਾਂ ਤੇਲ ਮੰਤਰਾਲਾ ਨੇ ਪੈਟਰੋਲ ਪੰਪਾਂ ਲਈ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਇਸ ਗਾਈਡਲਾਈਨਜ਼ ਤਹਿਤ ਨਵੇਂ ਪੈਟਰੋਲ ਪੰਪ ’ਤੇ ਘੱਟ ਤੋਂ ਘੱਟ ਇਕ ਬਦਲਵੇਂ ਫਿਊਲ ਉਪਲੱਬਧ ਹੋਣਾ ਜ਼ਰੂਰੀ ਹੈ। ਸੂਤਰ ਮੁਤਾਬਕ ਗਾਈਡਲਾਈਨਜ਼ ਤਹਿਤ ਨਵੇਂ ਪੈਟਰੋਲ ਪੰਪ ਬਦਲਵੇਂ ਫਿਊਲ ਦੇ ਤੌਰ ’ਤੇ ਵ੍ਹੀਕਲ ਚਾਰਜਿੰਗ ਸਹੂਲਤ ਉਪਲੱਬਧ ਕਰਵਾ ਰਹੇ ਹਨ। ਜਦੋਂ ਮੌਜੂਦਾ ਪੈਟਰੋਲ ਪੰਪਾਂ ’ਤੇ ਈ. ਵੀ. ਚਾਰਜਿੰਗ ਕਿਓਸਕ ਲੱਗ ਜਾਣਗੇ ਤਾਂ ਇਸ ਨਾਲ ਬਹੁਤ ਬਦਲਾਅ ਆਵੇਗਾ।
ਈ-ਮੋਬਿਲਿਟੀ ਨੂੰ ਬੜ੍ਹਾਵਾ ਦੇਣ ’ਚ ਮਿਲੇਗੀ ਮਦਦ
ਇੰਡਸਟਰੀ ਨਾਲ ਜੁਡ਼ੇ ਲੋਕਾਂ ਦੇ ਅਨੁਮਾਨ ਮੁਤਾਬਕ ਦੇਸ਼ ’ਚ ਕਰੀਬ 69,000 ਪੈਟਰੋਲ ਪੰਪ ਹਨ। ਸਾਰੇ ਪੈਟਰੋਲ ਪੰਪਾਂ ’ਤੇ ਈ. ਵੀ. ਚਾਰਜਿੰਗ ਸਹੂਲਤ ਮਿਲਣ ਨਾਲ ਈ-ਮੋਬਿਲਿਟੀ ਨੂੰ ਬੜ੍ਹਾਵਾ ਮਿਲੇਗਾ। ਅਜੇ ਚਾਰਜਿੰਗ ਇਨਫਰਾਸਟਰੱਕਚਰ ਦੀ ਕਮੀ ਕਾਰਣ ਲੋਕ ਇਲੈਕਟ੍ਰਿਕ ਵ੍ਹੀਕਲ ਖਰੀਦਣ ਤੋਂ ਬਚਦੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ! ਹੁਣ ਰੇਲ ਯਾਤਰੀਆਂ ਨੂੰ AC ਕੋਚ ਵਿਚ ਨਹੀਂ ਮਿਲਣਗੀਆਂ ਇਹ ਸਹੂਲਤਾਂ
ਵੱਡੇ ਸ਼ਹਿਰਾਂ ’ਚ ਈ. ਵੀ. ਚਾਰਜਿੰਗ ਇਨਫਰਾ ਬਣਾਉਣ ਦੀ ਯੋਜਨਾ
ਇਸ ਤੋਂ ਇਲਾਵਾ ਬਿਜਲੀ ਮੰਤਰਾਲਾ ਹਾਈਵੇ ਨਾਲ ਦਿੱਲੀ-ਐੱਨ. ਸੀ. ਆਰ., ਕੋਲਕਾਤਾ, ਚੇਨਈ, ਹੈਦਰਾਬਾਦ, ਬੈਂਗਲੁਰੂ, ਵਡੋਦਰਾ ਅਤੇ ਭੋਪਾਲ ’ਚ ਈ. ਵੀ. ਚਾਰਜਿੰਗ ਇਨਫਰਾਸਟਰੱਕਚਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਇਲੈਕਟ੍ਰਿਕ ਮੋਬਿਲਿਟੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸੂਤਰ ਮੁਤਾਬਕ ਮੰਤਰਾਲਾ ਦਾ ਮੰਨਣਾ ਹੈ ਕਿ ਕਿਸੇ ਸ਼ਹਿਰ ’ਚ 2 ਜਾਂ 3 ਚਾਰਜਿੰਗ ਸਟੇਸ਼ਨ ਲਾਉਣਾ ਫੰਡ ਨੂੰ ਬੇਕਾਰ ਕਰਨਾ ਹੈ। ਇਸ ਤੋਂ ਇਲਾਵਾ ਸਰਕਾਰ ਦਿੱਲੀ ’ਚ ਜਨਤਕ ਟਰਾਂਸਪੋਰਟ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਕਰਨਾ ਚਾਹੁੰਦੀ ਹੈ। ਬਾਅਦ ’ਚ ਇਹੀ ਵਿਵਸਥਾ ਦੂਜੇ ਸ਼ਹਿਰਾਂ ’ਚ ਅਪਣਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ - ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
7 ਸਤੰਬਰ ਨੂੰ ਸਵੇਰੇ ਵੱਡਾ ਰਣਨੀਤਿਕ ਐਲਾਨ ਕਰੇਗੀ ਵੋਡਾਫੋਨ-ਆਈਡੀਆ
NEXT STORY