ਨਵੀਂ ਦਿੱਲੀ — ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਮਹਾਨਗਰ ਸੰਚਾਰ ਨਿਗਮ ਲਿਮਟਡ (MTNL) ਆਪਣੀ ਜਾਇਦਾਦ ਵੇਚਣ ਲਈ ਤਿਆਰ ਹੈ। ਇਸ ਦੇ ਲਈ ਵਿਕਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਐਮਟੀਐਨਐਲ ਦੀਆਂ ਜਾਇਦਾਦਾਂ ਵੇਚਣ ਲਈ ਗਲੋਬਲ ਪ੍ਰਾਪਰਟੀ ਐਡਵਾਈਜ਼ਰੀ ਕੰਪਨੀਆਂ ਵੱਲੋਂ ਬੋਲੀ ਵੀ ਮੰਗੀ ਹੈ। ਐਮ.ਟੀ.ਐਨ.ਐਲ. ਦੀ ਜਾਇਦਾਦ ਦੀ ਵਿਕਰੀ ਦਾ ਪ੍ਰਬੰਧਨ ਇਨ੍ਹਾਂ ਵਿਚੋਂ ਚੁਣੀ ਇਕ ਕੰਪਨੀ ਦੀ ਜ਼ਿੰਮੇਵਾਰੀ ਹੋਵੇਗੀ। ਵਿੱਤ ਮੰਤਰਾਲੇ ਦੇ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਡੀਆਈਪੀਐਮ) ਨੇ ਜਾਇਦਾਦ ਸਲਾਹਕਾਰ ਕੰਪਨੀਆਂ ਨੂੰ 9 ਨਵੰਬਰ ਤੱਕ ਆਪਣੀ ਬੋਲੀ ਜਮ੍ਹਾ ਕਰਨ ਲਈ ਕਿਹਾ ਹੈ।
ਐਮ.ਟੀ.ਐਨ.ਐਲ. ਦੀਆਂ ਜਾਇਦਾਦਾਂ
ਐਮ.ਟੀ.ਐਨ.ਐਲ. ਦੇ ਫਲੈਟ, ਅਪਾਰਟਮੈਂਟ ਅਤੇ ਪਲਾਟ ਸ਼ਾਮਲ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਨੂੰ ਪੰਜ ਵੱਖ ਵੱਖ ਸਮੂਹ ਵਿਚ ਵੰਡਿਆ ਗਿਆ ਹੈ। ਇੱਕ ਬਿਆਨ ਅਨੁਸਾਰ ਡੀ.ਆਈ.ਪੀ.ਐਮ. ਚਾਹੁੰਦੀ ਹੈ ਕਿ ਹਰੇਕ ਕਲੱਸਟਰ ਲਈ ਇੱਕ-ਇੱਕ ਜਾਇਦਾਦ ਸਲਾਹਕਾਰ ਨਿਯੁਕਤ ਕੀਤਾ ਜਾਵੇ। ਇਹ ਸੰਪੱਤੀਆਂ ਐਮ.ਟੀ.ਐਨ.ਐਲ. ਮੁਲਾਜ਼ਮਾਂ ਲਈ ਕੁਆਰਟਰਾਂ ਦੇ ਰੂਪ 'ਚ ਮਹਾਰਾਸ਼ਟਰ ਅਤੇ ਮੁੰਬਈ 'ਚ ਸਥਿਤ ਹੈ।
ਇਹ ਵੀ ਪੜ੍ਹੋ: Amazon ਅਤੇ ਰਿਲਾਇੰਸ ਨੂੰ ਟੱਕਰ ਦੇਣ ਲਈ Flipkart ਨੇ ਕੀਤਾ 1500 ਕਰੋੜ ਦਾ ਸਮਝੌਤਾ
ਐਮਟੀਐਨਐਲ ਨੇ ਦਿੱਤੀ ਸੰਪਤੀਆਂ ਦੀ ਸੂਚੀ
ਇਕ ਰਿਪੋਰਟ ਵਿਚ 'ਦੀਪਮ' ਦੇ ਹਵਾਲੇ ਨਾਲ ਕਿਹਾ ਹੈ ਕਿ ਚੁਣੀਆਂ ਗਈਆਂ ਸਲਾਹਕਾਰ ਕੰਪਨੀਆਂ ਨੂੰ ਤਿੰਨ ਹਫਤਿਆਂ ਵਿਚ ਅਲਾਟ ਕੀਤੀ ਗਈ ਹਰ ਜਾਇਦਾਦ ਦੀ ਸੰਭਾਵਨਾ ਰਿਪੋਰਟ ਪੇਸ਼ ਕਰਨੀ ਪਏਗੀ। ਉਨ੍ਹਾਂ ਨੂੰ ਇਨ੍ਹਾਂ ਜਾਇਦਾਦਾਂ ਦੇ ਬਾਰੇ ਸਲਾਹ ਦੇਣ ਅਤੇ ਮੁਕੰਮਲ ਹੋਣ ਵਿਚ ਮਦਦ ਕਰਨੀ ਪਵੇਗੀ। ਐਮਟੀਐਨਐਲ ਨੇ DIPAM ਨੂੰ ਮੋਨੇਟਾਈਜ਼ੇਸ਼ਨ ਵਾਲੀਆਂ ਇਨ੍ਹਾਂ ਸੰਪਤੀਆਂ ਦੀ ਇੱਕ ਸੂਚੀ ਸੌਂਪ ਦਿੱਤੀ ਹੈ। ਇਨ੍ਹਾਂ ਵਿਚ ਜ਼ਮੀਨ ਦੇ ਤਿੰਨ ਪਲਾਟ, ਸਟਾਫ ਦੇ ਦੋ ਕੁਆਟਰ ਅਤੇ ਇਕ ਟੈਲੀਫੋਨ ਐਕਸਚੇਂਜ ਦੇ ਨਾਲ ਸਟਾਫ ਕੁਆਟਰ ਵੀ ਸ਼ਾਮਲ ਹੈ।
ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਐਮ.ਟੀ.ਐਨ.ਐਲ. ਅਤੇ ਬੀ.ਐਸ.ਐਨ.ਐਲ. ਦੀਆਂ ਸੇਵਾਵਾਂ ਸਾਰੇ ਮੰਤਰਾਲਿਆਂ, ਸਰਕਾਰੀ ਵਿਭਾਗਾਂ ਅਤੇ ਸਰਕਾਰੀ ਸੈਕਟਰਾਂ ਦੀਆਂ ਇਕਾਈਆਂ ਲਈ ਵਰਤਣਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਦੂਰਸੰਚਾਰ ਵਿਭਾਗ ਨੇ ਸਾਰੇ ਮੰਤਰਾਲਿਆਂ, ਵਿਭਾਗਾਂ, ਸੀ.ਪੀ.ਐਸ.ਈਜ਼ ਅਤੇ ਕੇਂਦਰੀ ਖੁਦਮੁਖਤਿਆਰੀ ਸੰਸਥਾਵਾਂ ਨੂੰ ਇੰਟਰਨੈਟ, ਬ੍ਰਾਡਬੈਂਡ, ਲੈਂਡਲਾਈਨ ਅਤੇ ਲੀਜ਼ ਵਾਲੀਆਂ ਲਾਈਨਾਂ ਦੀਆਂ ਜਰੂਰਤਾਂ ਲਈ ਐਮ.ਟੀ.ਐਨ.ਐਲ. ਜਾਂ ਐਮਟੀਐਨਐਲ ਨੈਟਵਰਕ ਦੀ ਵਰਤੋਂ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: RBI ਦਾ ਐਲਾਨ! ਬਦਲਣ ਵਾਲਾ ਹੈ Paytm ਅਤੇ Google Pay ਜ਼ਰੀਏ ਪੇਮੈਂਟ ਦਾ ਤਰੀਕਾ, ਜਾਣੋ ਨਵੇਂ ਨਿਯਮ
ਇਹ ਹੁਕਮ ਸਰਕਾਰ ਨੇ ਐਮਟੀਐਨਐਲ ਅਤੇ ਐਮਟੀਐਨਐਲ ਦੇ ਨੁਕਸਾਨ ਨੂੰ ਘਟਾਉਣ ਲਈ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਟੈਲੀਕਾਮ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਵਿਚ ਇੱਕ ਵੱਡੀ ਗਿਰਾਵਟ ਆਈ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੂੰ ਵਿੱਤੀ ਸਾਲ ਵਿਚ 15,500 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਇਹ ਵੀ ਪੜ੍ਹੋ: ਚਾਂਦੀ ਖਰੀਦਣ ਦਾ ਸਭ ਤੋਂ ਵਧੀਆ ਸਮਾਂ! ਨਿਵੇਸ਼ ਕਰਕੇ ਹੋ ਸਕਦੀ ਹੈ ਚੰਗੀ ਆਮਦਨ
ਯੂ. ਐੱਨ. ਮੁਖੀ ਨੇ ਜੀ20 ਦੇਸ਼ਾਂ ਨੂੰ ਕੋਰੋਨਾ ਖ਼ਿਲਾਫ ਇਕਜੁੱਟ ਹੋਣ ਦਾ ਦਿੱਤਾ ਸੱਦਾ
NEXT STORY