ਜਲੰਧਰ (ਇੰਟ.) – ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਅੈਂਡ ਐਨਾਲਿਟਿਕਸ ਅਨੁਸਾਰ ਨੈਚੁਰਲ ਰਬੜ ਦੀਆਂ ਵਧੀਆਂ ਹੋਈਆਂ ਕੀਮਤਾਂ ਟਾਇਰ ਮੈਨੂਫੈਕਚਰਰ ਦੇ ਮੁਨਾਫੇ ’ਤੇ ਅਸਰ ਪਾ ਸਕਦੀਆਂ ਹਨ। ਇਕ ਰਿਪੋਰਟ ਅਨੁਸਾਰ ਕ੍ਰਿਸਿਲ ਨੇ ਇਕ ਬਿਆਨ ’ਚ ਕਿਹਾ ਕਿ ਟਾਇਰ ਮੈਨੂਫੈਕਚਰਰ ਮੁਸ਼ਕਿਲ ਦੌਰ ’ਚੋਂ ਲੰਘ ਰਹੇ ਹਨ ਕਿਉਂਕਿ ਮਜ਼ਬੂਤ ਡਿਮਾਂਡ ਅਤੇ ਸਪਲਾਈ ਦੀ ਕਮੀ ਵਿਚਾਲੇ ਇਸ ਮਾਲੀ ਸਾਲ ਦੇ ਪਹਿਲੇ 5 ਮਹੀਨਿਆਂ ’ਚ ਹੀ ਨੈਚੁਰਲ ਰਬੜ ਦੀਆਂ ਕੀਮਤਾਂ ’ਚ 33 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਨਾਲ ਮੁਨਾਫੇ ’ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਸਪਲਾਈ ’ਚ ਕਮੀ ਨਾਲ ਵਧੀਆ ਕੀਮਤਾਂ
ਇਸ ’ਚ ਕਿਹਾ ਗਿਆ ਹੈ ਕਿ ਨੈਚੁਰਲ ਰਬੜ ਦੀਆਂ ਘਰੇਲੂ ਕੀਮਤਾਂ ਅਗਸਤ ’ਚ ਅੌਸਤਨ 238 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈਆਂ ਸਨ, ਜੋ ਪਿਛਲੇ ਦਹਾਕੇ ਦੇ ਟ੍ਰੈਂਡ ਤੋਂ ਕਾਫੀ ਜ਼ਿਆਦਾ ਹਨ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੇ ਡਾਇਰੈਕਟਰ (ਰਿਸਰਚ) ਪੁਸ਼ਨ ਸ਼ਰਮਾ ਨੇ ਕਿਹਾ ਕਿ ਮਾਲੀ ਸਾਲ 2011 ਅਤੇ 2023 ਵਿਚਾਲੇ ਗਲੋਬਲ ਰਬੜ ਪ੍ਰੋਡਕਸ਼ਨ ’ਚ 35 ਫੀਸਦੀ ਦਾ ਵਾਧਾ ਹੋਇਆ ਜਦਕਿ ਡਿਮਾਂਡ ’ਚ 40 ਫੀਸਦੀ ਦਾ ਵਾਧਾ ਹੋਇਆ, ਜਿਸ ਦੇ ਕਾਰਨ ਸਪਲਾਈ ’ਚ ਕਮੀ ਆਈ ਅਤੇ ਕੀਮਤਾਂ ਵਧ ਗਈਆਂ।
ਇਹ ਵੀ ਪੜ੍ਹੋ : ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ
2025 ਤੋਂ ਬਾਅਦ ਵੀ ਰਹੇਗਾ ਮੁਨਾਫੇ ਦਾ ਅਸਰ
ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੇ ਐਸੋਸ਼ੀਏਟ ਡਾਇਰੈਕਟਰ (ਰਿਸਰਚ) ਮੋਹਿਤ ਅਦਨਾਨੀ ਨੇ ਕਿਹਾ ਕਿ ਡਿਮਾਂਡ ’ਚ ਹੋਰ ਵਾਧਾ ਤੇ ਸੀਮਤ ਸਪਲਾਈ ਦੇ ਕਾਰਨ ਨੈਚੁਰਲ ਰਬੜ ਦੀਆਂ ਕੀਮਤਾਂ ਉਚੀਆਂ ਬਣੀਆਂ ਰਹਿਣ ਦੀਆਂ ਉਮੀਦਾਂ ਹਨ, ਜਿਸ ਨਾਲ ਮਾਲੀ ਸਾਲ 2025 ਤੋਂ ਅੱਗੇ ਵੀ ਟਾਇਰ ਮੈਨੂਫੈਕਚਰਰ ਦੇ ਮਾਰਜਿਨ ’ਤੇ ਅਸਰ ਪਵੇਗਾ।
ਇਹ ਵੀ ਪੜ੍ਹੋ : Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ
ਪਿਛਲੀ ਵਾਰ 2011 ’ਚ ਰਬੜ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈਆਂ ਸਨ, ਜੋ ਗਲੋਬਲ ਫਾਈਨਾਂਸ਼ੀਅਲ ਕ੍ਰਾਈਸਿਸ ਤੋਂ ਬਾਅਦ ਡਿਮਾਂਡ ’ਚ ਸੁਧਾਰ ਕਾਰਨ ਵਧੀਆਂ ਸਨ ਅਤੇ ਇਸ ’ਚ ਅਮਰੀਕੀ ਫੈੱਡਰਲ ਰਿਜ਼ਰਵ ਅਤੇ ਹੋਰ ਕੇਂਦਰੀ ਬੈਂਕਾਂ ਦੇ ਨਰਮ ਰਵੱਈਏ ਨਾਲ ਵੀ ਮਦਦ ਮਿਲੀ ਸੀ।
ਇਹ ਵੀ ਪੜ੍ਹੋ : Hiked wage: ਦੀਵਾਲੀ ਤੋਂ ਪਹਿਲਾਂ ਖੁਸ਼ਖ਼ਬਰੀ, ਸਰਕਾਰ ਨੇ ਘੱਟੋ-ਘੱਟ ਤਨਖ਼ਾਹ 'ਚ ਕੀਤਾ ਵਾਧਾ
2008 ਤੋਂ 2011 ਵਿਚਾਲੇ ਕੀਮਤਾਂ ’ਚ 101 ਫੀਸਦੀ ਦੀ ਕੰਪਾਊਂਡ ਐਨੁਅਲ ਗ੍ਰੋਥ ਦਰ ਦਰਜ ਕੀਤੀ ਗਈ ਸੀ, ਹਾਲਾਂਕਿ 3 ਸਾਲਾਂ ਦਾ ਇਹ ਵਾਧਾ ਬਰਕਰਾਰ ਨਹੀਂ ਰਿਹਾ ਅਤੇ ਉਸ ਤੋਂ ਬਾਅਦ ਇਕ ਦਹਾਕੇ ਤੱਕ ਕੀਮਤਾਂ ਔਸਤਨ 150 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਰਹੀਆਂ।
ਇਹ ਵੀ ਪੜ੍ਹੋ : ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲੋਬਲ ਇਨੋਵੇਸ਼ਨ ਇੰਡੈਕਸ ’ਚ ਇਕ ਸਥਾਨ ਉੱਪਰ ਚੜ੍ਹਿਆ ਭਾਰਤ, 39ਵੇਂ ਸਥਾਨ ’ਤੇ ਪਹੁੰਚਿਆ
NEXT STORY