ਨਵੀਂ ਦਿੱਲੀ - ਹਾਲ ਹੀ ਦੇ ਹਫ਼ਤਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਆਟੋਮੋਬਾਈਲ ਈਂਧਨ 'ਤੇ ਪੈਟਰੋਲੀਅਮ ਕੰਪਨੀਆਂ ਦੇ ਮੁਨਾਫੇ ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2-3 ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦੀ ਗੁੰਜਾਇਸ਼ ਮਿਲ ਗਈ ਹੈ। ਰੇਟਿੰਗ ਏਜੰਸੀ ਆਈਸੀਆਰਏ(ICRA) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦੁਆਰਾ ਦਰਾਮਦ ਕੀਤੇ ਗਏ ਕੱਚੇ ਤੇਲ ਦੀ ਕੀਮਤ ਸਤੰਬਰ ਵਿੱਚ ਔਸਤ 74 ਅਮਰੀਕੀ ਡਾਲਰ ਪ੍ਰਤੀ ਬੈਰਲ ਰਹੀ, ਜਿਹੜੀ ਕਿ ਦਰਮਾਦ ਕੀਤੇ ਤੇਲ ਦੀ ਮਾਰਚ ਵਿੱਚ 83-84 ਅਮਰੀਕੀ ਡਾਲਰ ਪ੍ਰਤੀ ਬੈਰਲ ਕੀਮਤ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖ਼ਰੀ ਵਾਰ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।
ICRA ਨੇ ਇੱਕ ਨੋਟ ਵਿੱਚ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਨਾਲ ਹਾਲ ਹੀ ਦੇ ਹਫ਼ਤਿਆਂ ਵਿੱਚ ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ (OMCs) ਲਈ ਆਟੋਮੋਟਿਵ ਈਂਧਨ ਦੀ ਪ੍ਰਚੂਨ ਵਿਕਰੀ 'ਤੇ ਮਾਰਕੀਟਿੰਗ ਮਾਰਜਿਨ ਵਿੱਚ ਸੁਧਾਰ ਹੋਇਆ ਹੈ। ਰੇਟਿੰਗ ਏਜੰਸੀ ਦਾ ਅੰਦਾਜ਼ਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਮੌਜੂਦਾ ਪੱਧਰ 'ਤੇ ਸਥਿਰ ਰਹਿੰਦੀਆਂ ਹਨ ਤਾਂ ਪ੍ਰਚੂਨ ਤੇਲ ਦੀਆਂ ਕੀਮਤਾਂ 'ਚ ਕਮੀ ਦੀ ਗੁੰਜਾਇਸ਼ ਹੈ।
ICRA ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਗਰੁੱਪ ਹੈੱਡ ਗਿਰੀਸ਼ ਕੁਮਾਰ ਕਦਮ ਨੇ ਕਿਹਾ, “ICRA ਦਾ ਅੰਦਾਜ਼ਾ ਹੈ ਕਿ ਸਤੰਬਰ 2024 (17 ਸਤੰਬਰ ਤੱਕ) ਵਿੱਚ ਅੰਤਰਰਾਸ਼ਟਰੀ ਉਤਪਾਦਾਂ ਦੀਆਂ ਕੀਮਤਾਂ ਦੇ ਮੁਕਾਬਲੇ OMCs ਦੀ ਸ਼ੁੱਧ ਪ੍ਰਾਪਤੀ ਪੈਟਰੋਲ ਲਈ 15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ ਇਹ 12 ਰੁਪਏ ਪ੍ਰਤੀ ਲੀਟਰ ਵੱਧ ਸੀ। ਇਨ੍ਹਾਂ ਈਂਧਨਾਂ ਦੀਆਂ ਪ੍ਰਚੂਨ ਵਿਕਰੀ ਕੀਮਤਾਂ(ਆਰ.ਐੱਸ.ਪੀ.) ਮਾਰਚ 2024 ਤੋਂ ਵਿੱਚ ਕੋਈ ਬਦਲਾਅ ਨਹੀਂ ਹੈ । 15 ਮਾਰਚ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਦੋ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਇਨ੍ਹਾਂ ਦੀਆਂ ਕੀਮਤਾਂ ਵਿਚ ਦੋ-ਤਿੰਨ ਰੁਪਏ ਦੀ ਗਿਰਾਵਟ ਦੀ ਗੁੰਜਾਇਸ਼ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਤਿੱਖੀ ਗਿਰਾਵਟ ਦੇਖੀ ਗਈ ਹੈ, ਮੁੱਖ ਤੌਰ 'ਤੇ ਕਮਜ਼ੋਰ ਵਿਸ਼ਵ ਆਰਥਿਕ ਵਿਕਾਸ ਅਤੇ ਉੱਚ ਅਮਰੀਕੀ ਉਤਪਾਦਨ ਦੇ ਕਾਰਨ। ਇਸ ਦੇ ਨਾਲ ਹੀ, OPEC ਅਤੇ ਸਹਿਯੋਗੀ ਦੇਸ਼ਾਂ (OPEC) ਨੇ ਡਿੱਗਦੀਆਂ ਕੀਮਤਾਂ ਨਾਲ ਨਜਿੱਠਣ ਲਈ ਆਪਣੇ ਉਤਪਾਦਨ ਵਿੱਚ ਕਟੌਤੀ ਵਾਪਸ ਲੈਣ ਦੇ ਫੈਸਲੇ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ।
ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਸ਼ੇਅਰ ਬਾਜ਼ਾਰ : ਸੈਂਸੈਕਸ 666 ਅੰਕ ਚੜ੍ਹਿਆ ਤੇ ਨਿਫਟੀ 26,216 ਦੇ ਪੱਧਰ 'ਤੇ ਬੰਦ
NEXT STORY